Breaking News
Home / ਪੰਜਾਬ / ਅਮਰੀਕਾ ਦੀ ਵੱਡੀ ਕਾਰਵਾਈ!

ਅਮਰੀਕਾ ਦੀ ਵੱਡੀ ਕਾਰਵਾਈ!

56 ਪੰਜਾਬੀਆਂ ਸਣੇ 161 ਭਾਰਤੀ ਕੀਤੇ ਜਾਣਗੇ ਡਿਪੋਟ

ਚੰਡੀਗੜ੍ਹ/ਬਿਊਰੋ ਨਿਊਜ਼ :
ਅਮਰੀਕਾ ਨੇ ਇਸ ਹਫ਼ਤੇ 161 ਭਾਰਤੀਆਂ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਰਹਿ ਰਹੇ ਸਨ। ਇਹ ਭਾਰਤੀ ਮੈਕਸੀਕੋ ਦੀ ਦੱਖਣੀ ਸਰਹੱਦ ਤੋਂ ਅਮਰੀਕਾ ਵਿੱਚ ਦਾਖਲ ਹੋਏ ਸਨ। ਹੁਣ ਇਨ੍ਹਾਂ ਦੇ ਅਮਰੀਕਾ ਵਿੱਚ ਰਹਿਣ ਲਈ ਸਾਰੇ ਕਾਨੂੰਨੀ ਵਿਕਲਪ ਖਤਮ ਹੋ ਗਏ ਹਨ। ਇਹ ਸਾਰੇ ਇਸ ਸਮੇਂ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਹੁਣ ਇਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਪੰਜਾਬ ਲਿਆਂਦਾ ਜਾਵੇਗਾ। ਡੀਪੋਟ ਹੋਣ ਵਾਲਿਆਂ ‘ਚੋਂ ਸਭ ਤੋਂ ਵੱਧ ਗਿਣਤੀ ਹਰਿਆਣੇ ਦੇ ਲੋਕਾਂ ਦੀ ਹੈ। ਇਸ ਦੇ ਨਾਲ ਹੀ ਪੰਜਾਬ ਦੇ 56, ਗੁਜਰਾਤ ਦੇ 12, ਉੱਤਰ ਪ੍ਰਦੇਸ਼ ਦੇ ਪੰਜ, ਮਹਾਰਾਸ਼ਟਰ ਦੇ ਚਾਰ, ਕੇਰਲ, ਤੇਲੰਗਾਨਾ ਤੇ ਤਾਮਿਲਨਾਡੂ ਦੇ ਦੋ, ਆਂਧਰਾ ਪ੍ਰਦੇਸ਼ ਤੇ ਗੋਆ ਦੇ ਇਕ-ਇਕ ਵਿਅਕਤੀ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ।

Check Also

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ

ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …