16.4 C
Toronto
Friday, April 17, 2026
spot_img
Homeਪੰਜਾਬਕੈਨੇਡਾ ਗਈ ਪਤਨੀ ਨੇ ਮੰਗਿਆ ਤਲਾਕ

ਕੈਨੇਡਾ ਗਈ ਪਤਨੀ ਨੇ ਮੰਗਿਆ ਤਲਾਕ

ਪਤੀ ਨੇ ਖੁਦ ਨੂੰ ਮਾਰੀ ਗੋਲੀ
ਮੋਗਾ/ਬਿਊਰੋ ਨਿਊਜ਼ : ਪਰਵਾਸੀ ਪੰਜਾਬੀ ਪਤਨੀ ਦੀ ਕਥਿਤ ਬੇਵਫ਼ਾਈ ਤੋਂ ਦੁਖੀ ਪਿੰਡ ਹਰੀਏਵਾਲਾ ਦੇ ਨੌਜਵਾਨ ਸੁਖਦੀਪ ਸਿੰਘ (29) ਨੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਂਚ ਕਰ ਰਹੇ ਪੁਲਿਸ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਉਤੇ ਐਨਆਰਆਈ ਮਹਿਲਾ ਗੁਰਮੀਤ ਕੌਰ, ਸਾਢੂ ਮਨਦੀਪ ਸਿੰਘ ਅਤੇ ਸਾਲੀ ਹਰਪਿੰਦਰ ਕੌਰ ਪਿੰਡ ਦੁਨੇਕੇ (ਮੋਗਾ) ਤੋਂ ਇਲਾਵਾ ਗੌਰੀ ਨਾਂ ਦੇ ਇੱਕ ਨੌਜਵਾਨ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਸੁਖਦੀਪ ਸਿੰਘ ਨੇ ਲੰਘੀ ਰਾਤ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਪੀੜਤ ਪਰਿਵਾਰ ਮੁਤਾਬਕ ਸੁਖਦੀਪ ਸਿੰਘ ਦਾ ਵਿਆਹ ਢਾਈ ਵਰ੍ਹੇ ਪਹਿਲਾਂ ਕੈਨੇਡਾ ਰਹਿੰਦੀ (ਮੂਲ ਰੂਪ ਵਿੱਚ ਪਿੰਡ ਸੀਲੋ (ਸਾਹਨੇਵਾਲ) ਜ਼ਿਲ੍ਹਾ ਲੁਧਿਆਣਾ) ਗੁਰਮੀਤ ਕੌਰ ਨਾਲ ਹੋਇਆ ਸੀ।
ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਗੁਰਮੀਤ ਕੌਰ ਦੀ ਕੈਨੇਡਾ ਵਿਖੇ ਪੜ੍ਹਾਈ ਅਤੇ ਹੋਰ ਖ਼ਰਚੇ ਸਹਿਣ ਕੀਤੇ। ਇਸ ਤੋਂ ਇਲਾਵਾ ਉਸ ਨੂੰ ਕੈਨੇਡਾ ਵਿਖੇ ਸੁਖਦੀਪ ਦੇ ਭਰਾ ਨਵਦੀਪ ਸਿੰਘ ਨੇ ਆਪਣੇ ਕੋਲ ਰੱਖਿਆ ਪਰ ਹੁਣ ਉਸ ਨੇ ਸੁਖਦੀਪ ਨੂੰ ਕੈਨੇਡਾ ਸੱਦਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਮੁਤਾਬਕ ਮੁਲਜ਼ਮ ਮਨਦੀਪ ਸਿੰਘ ਤੇ ਹਰਪਿੰਦਰ ਕੌਰ ਤਲਾਕ ਲਈ ਦਬਾਅ ਪਾਉਂਦੇ ਸਨ ਅਤੇ ਗੁਰਮੀਤ ਕੌਰ ਦਾ ਵਿਆਹ ਆਪਣੇ ਰਿਸ਼ਤੇਦਾਰ ਗੌਰੀ ਨਾਲ ਕਰਵਾਉਣਾ ਚਾਹੁੰਦੇ ਸਨ।

RELATED ARTICLES
POPULAR POSTS