-11 C
Toronto
Wednesday, January 21, 2026
spot_img
Homeਪੰਜਾਬਟਰੂਡੋ ਦੀ ਜਿੱਤ ਤੋਂ ਬਾਅਦ ਪੰਜਾਬ 'ਚ ਪਏ ਭੰਗੜੇ

ਟਰੂਡੋ ਦੀ ਜਿੱਤ ਤੋਂ ਬਾਅਦ ਪੰਜਾਬ ‘ਚ ਪਏ ਭੰਗੜੇ

ਜਿੱਤੇ ਪੰਜਾਬੀ ਉਮੀਦਵਾਰਾਂ ਦੇ ਪਿੰਡਾਂ ਵਿਚ ਵੰਡੇ ਗਏ ਲੱਡੂ
ਚੰਡੀਗੜ੍ਹ/ਬਿਊਰੋ ਨਿਊਜ਼
ਜਸਟਿਨ ਟਰੂਡੋ ਦੀ ਜਿੱਤ ਤੋਂ ਬਾਅਦ ਪੰਜਾਬ ਵਿਚ ਖੁਸ਼ੀ ਦਾ ਮਾਹੌਲ ਦੇਖਿਆ ਗਿਆ। ਫੈਡਰਲ ਚੋਣਾਂ ਦੌਰਾਨ 19 ਪੰਜਾਬੀ ਜਿੱਤੇ ਅਤੇ ਸਾਰਿਆਂ ਦੇ ਪਿੰਡਾਂ ਵਿਚ ਢੋਲ ਵੱਜੇ, ਭੰਗੜੇ ਪਾਏ ਅਤੇ ਲੱਡੂ ਵੰਡੇ ਗਏ। ਧਿਆਨ ਰਹੇ ਕਿ ਪੰਜਾਬ ਦੇ ਜਿੰਨੇ ਵਿਅਕਤੀ ਕੈਨੇਡਾ ਵਿਚ ਰਹਿ ਰਹੇ ਹਨ ਜਾਂ ਕੈਨੇਡਾ ਜਾਣ ਦੇ ਚਾਹਵਾਨ ਹਨ, ਬਹੁਤਿਆਂ ਦੀ ਅਰਦਾਸ ਸੀ ਕਿ ਟਰੂਡੋ ਹੀ ਮੁੜ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ। ਟਰੂਡੋ ਦੀ ਪਾਰਟੀ ਦੇ ਜਿੱਤੇ ਹਰਜੀਤ ਸਿੰਘ ਸੱਜਣ ਦੇ ਪਿੰਡ ਬੰਬੇਲੀ ਵਿਚ ਵੀ ਖੂਬ ਭੰਗੜੇ ਪਏ ਅਤੇ ਜਸ਼ਨ ਦਾ ਮਾਹੌਲ ਰਿਹਾ। ਇਸੇ ਤਰ੍ਹਾਂ ਸੋਨੀਆ ਸਿੱਧੂ ਦੇ ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਸਹੁਰੇ ਪਿੰਡ ਸਫੀਪੁਰ ਵਿਚ ਖੁਸ਼ੀ ਮਨਾਈ ਗਈ। ਰੂਬੀ ਸਹੋਤਾ ਦੇ ਪਿੰਡ ਜੰਡਾਲੀ ਵਿਚ ਉਸਦੀ ਜਿੱਤ ਲਈ ਭੰਗੜੇ ਪਾਏ ਗਏ ਅਤੇ ਲੱਡੂ ਵੰਡੇ ਗਏ। ਇਸੇ ਤਰ੍ਹਾਂ ਰਮੇਸ਼ਵਰ ਸੰਘਾ ਦੇ ਜਲੰਧਰ ਵਿਚ ਪੈਂਦੇ ਪਿੰਡ ਲੇਸੜੀਵਾਲ, ਨਵਦੀਪ ਬੈਂਸ ਦੇ ਪਿੰਡ ਲਹਿਲੀ, ਗਗਨ ਸਕਿੰਦ ਦੇ ਪਿੰਡ ਮਲਸੀਆਂ ਅਤੇ ਹੋਰ ਜਿੰਨੇ ਵੀ ਪੰਜਾਬੀ ਉਮੀਦਵਾਰ ਜਿੱਤੇ ਹਨ ਸਾਰਿਆਂ ਦੇ ਪਿੰਡਾਂ ਵਿਚ ਖੁਸ਼ੀ ਦਾ ਮਾਹੌਲ ਦੇਖਿਆ ਗਿਆ। ਇਸੇ ਤਰ੍ਹਾਂ ਟਰੂਡੋ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਮੁੱਖ ਭੂਮਿਕਾ ਨਿਭਾਉਣ ਵਾਲੇ ਐਨਡੀਪੀ ਆਗੂ ਜਗਮੀਤ ਸਿੰਘ ਦੇ ਪਿੰਡ ਠੀਕਰੀਵਾਲਾ ਵਿਚ ਪੂਰੇ ਪਿੰਡ ਨੇ ਇਕੱਠੇ ਹੋ ਕੇ ਖੁਸ਼ੀ ਮਨਾਈ ਅਤੇ ਜਿੱਤ ਦੀ ਖੁਸ਼ੀ ਵਿਚ ਅਰਦਾਸ ਕੀਤੀ।

RELATED ARTICLES
POPULAR POSTS