9.6 C
Toronto
Saturday, November 8, 2025
spot_img
Homeਪੰਜਾਬਫਰੀਦਕੋਟ ਦੇ ਪਿੰਡ ਖਾਰਾ ਦਾ ਨੌਜਵਾਨ ਮੈਸੂਰ ਪੁਲਿਸ ਨੇ ਮੁਕਾਬਲੇ 'ਚ ਮਾਰਿਆ

ਫਰੀਦਕੋਟ ਦੇ ਪਿੰਡ ਖਾਰਾ ਦਾ ਨੌਜਵਾਨ ਮੈਸੂਰ ਪੁਲਿਸ ਨੇ ਮੁਕਾਬਲੇ ‘ਚ ਮਾਰਿਆ

ਫ਼ਰੀਦਕੋਟ : ਕਰਨਾਟਕ ਵਿੱਚ ਮੈਸੂਰ ਪੁਲਿਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਇੱਕ ਨੌਜਵਾਨ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਇਸ ਖ਼ਬਰ ਦੇ ਨਾਲ ਪਿੰਡ ਖਾਰਾ ਵਿੱਚ ਸੋਗ ਫੈਲ ਗਿਆ ਹੈ। ਕਰਨਾਟਕ ਪੁਲਿਸ ਦੇ ਦਾਅਵੇ ਅਨੁਸਾਰ ਸੁਖਵਿੰਦਰ ਸਿੰਘ ਉਰਫ ਸ਼ਾਨ (32) ਇੱਕ ਗੈਂਗਸਟਰ ਸੀ, ਜੋ ਵਿਜੈਨਗਰ ਪੁਲਿਸ ਨੇ ਮੈਸੂਰ ਦੇ ਨੇੜੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਸੁਖਵਿੰਦਰ ਦੇ ਦੋ ਸਾਥੀ ਮੁਕਾਬਲੇ ਵਾਲੀ ਥਾਂ ਤੋਂ ਫ਼ਰਾਰ ਹੋ ਗਏ ਹਨ। ਪੁਲਿਸ ਅਨੁਸਾਰ ਸ਼ਾਨ, ਛੇ ਫੁੱਟ ਦਾ ਨੌਜਵਾਨ ਸੀ, ਜੋ ਸਰੀਰਕ ਪੱਖੋਂ ਕਾਫੀ ਤਕੜਾ ਸੀ। ਇਸ ਤੋਂ ਪਹਿਲਾਂ ਉਹ ਮੁੰਬਈ ਫਿਲਮ ਉਦਯੋਗ ਵਿੱਚ ਅਨੇਕਾਂ ਫਿਲਮੀ ਹਸਤੀਆਂ ਦੇ ਨਾਲ ਸੁਰੱਖਿਆ ਗਾਰਦ ਕਮ ਬਾਊਂਸਰ ਵਜੋਂ ਤਾਇਨਾਤ ਰਹਿ ਚੁੱਕਾ ਸੀ। ਪੁਲਿਸ ਸੂਤਰਾਂ ਅਨੁਸਾਰ ਸ਼ਾਨ ਦੇਸ਼ ਵਿੱਚ ਚੱਲਦੇ ਜਾਅਲੀ ਕਰੰਸੀ ਦੇ ਧੰਦੇ ਵਿੱਚ ਸ਼ਾਮਲ ਸੀ। ਉਹ ਮੈਸੂਰ ਵਿੱਚ ਨਵੰਬਰ 2016 ਦੇ ਪਾਬੰਦੀਸ਼ੁਦਾ ਪੁਰਾਣੇ ਨੋਟ ਲੈਣ ਲਈ ਆਇਆ ਸੀ। ਇਹ ਜਾਣਕਾਰੀ ਮੈਸੂਰ ਦੇ ਪੁਲਿਸ ਕਮਿਸ਼ਨਰ ਕੇ ਟੀ ਬਾਲਾਕ੍ਰਿਸ਼ਨ ਨੇ ਦਿੱਤੀ ਹੈ।

RELATED ARTICLES
POPULAR POSTS