24.7 C
Toronto
Wednesday, August 12, 2026
spot_img
HomeਕੈਨੇਡਾFrontਏਅਰ ਇੰਡੀਆ ਦਾ ਜਹਾਜ਼ ਹਵਾ ’ਚ ਡੋਲਿਆ- ਕਈ ਯਾਤਰੀ ਜ਼ਖ਼ਮੀ

ਏਅਰ ਇੰਡੀਆ ਦਾ ਜਹਾਜ਼ ਹਵਾ ’ਚ ਡੋਲਿਆ- ਕਈ ਯਾਤਰੀ ਜ਼ਖ਼ਮੀ

ਏਅਰ ਇੰਡੀਆ ਦਾ ਜਹਾਜ਼ ਹਵਾ ’ਚ ਡੋਲਿਆ- ਕਈ ਯਾਤਰੀ ਜ਼ਖ਼ਮੀ

ਜਹਾਜ਼ ਦੀ ਦਿੱਲੀ ਏਅਰਪੋਰਟ ’ਤੇ ਕਰਵਾਈ ਲੈਂਡਿੰਗ

ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਇੰਡੀਆ ਦੀ ਥਾਈਲੈਂਡ ਤੋਂ ਦਿੱਲੀ ਉਡਾਣ ਨੂੰ ਉਡਾਣ ਦੌਰਾਨ ਹਵਾ ਦੇ ਤੇਜ਼ ਝਟਕਿਆਂ ਦਾ ਸਾਹਮਣਾ ਕਰਨਾ ਪਿਆ। ਏਅਰ ਲਾਈਨ ਮੁਤਾਬਕ, ਕਰੂਜ਼ ਦੌਰਾਨ ਜਹਾਜ਼ ਦੀ ਉਚਾਈ ’ਚ ਕੁਝ ਸਮੇਂ ਲਈ ਤਬਦੀਲੀ ਆਈ, ਪਰ ਪਾਈਲਟ ਨੇ ਸਥਿਤੀ ਸੰਭਾਲ ਲਈ ਅਤੇ ਜਹਾਜ਼ ਦੀ ਦਿੱਲੀ ਏਅਰਪੋਰਟ ’ਤੇ ਸੁਰੱਖਿਅਤ ਲੈਂਡਿੰਗ ਕਰਵਾ ਦਿੱਤੀ। ਏਅਰ ਇੰਡੀਆ ਦਾ ਕਹਿਣਾ ਸੀ ਕਿ ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਨ, ਹਾਲਾਂਕਿ ਕੁਝ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਸਾਵਧਾਨੀ ਨਾਲ ਇਲਾਜ ਲਈ  ਭੇਜਿਆ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਅਤੇ ਕਰੂ ਦੀ ਸੁਰੱਖਿਆ ਕੰਪਨੀ ਦੀ ਸਰਵਉਚ ਪਹਿਲ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਹਰ ਸੰਭਵ ਮੱਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਘਟਨਾ ਦੀ ਜਾਂਚ ਵਿਚ ਸਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS