24.7 C
Toronto
Wednesday, August 12, 2026
spot_img
HomeਕੈਨੇਡਾFrontਅਮਰੀਕਾ ’ਚ ਸਲਾਦ ਕਾਰਨ ਫੈਲੀ ਬਿਮਾਰੀ - 2 ਮੌਤਾਂ

ਅਮਰੀਕਾ ’ਚ ਸਲਾਦ ਕਾਰਨ ਫੈਲੀ ਬਿਮਾਰੀ – 2 ਮੌਤਾਂ

ਅਮਰੀਕਾ ’ਚ ਸਲਾਦ ਕਾਰਨ ਫੈਲੀ ਬਿਮਾਰੀ – 2 ਮੌਤਾਂ

ਨਿਊਯਾਰਕ/ਬਿਊਰੋ ਨਿਊਜ਼

ਟੈਕੋ ਬੈਲ ਰੈਸਟੋਰੈਂਟਾਂ ਵਿਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਨਾਲ ਜੁੜੇ ਸਾਈਕਲੋ- ਪੋਰੀਆਸਿਸ ਕਾਰਨ ਅਮਰੀਕਾ ਦੇ ਮਿਸ਼ੀਗਨ ਵਿਚ ਦੋ ਵਿਅਕਤੀਆਂ ਦੀ ਜਾਨ ਚਲੇ ਗਈ, ਜੋ ਕਿ ਅਮਰੀਕਾ ਵਿਚ ਬਿਮਾਰੀ ਨਾਲ ਹੋਈਆਂ ਪਹਿਲੀਆਂ ਮੌਤਾਂ ਹਨ। ਮਿਸ਼ੀਗਨ ਦੇ ਸਿਹਤ ਵਿਭਾਗ ਨੇ ਦੇਸ਼ ਵਿਚ ਇਸ ਬਿਮਾਰੀ ਕਾਰਨ ਹੋਈਆਂ ਪਹਿਲੀਆਂ ਮੌਤਾਂ ਬਾਰੇ ਦੱਸਿਆ। ਮਾਹਿਰਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਗੰਭੀਰ ਸਿਹਤ ਸਮੱਸਿਆਵਾਂ ਹਨ, ਉਨ੍ਹਾਂ ਉਤੇ ਸਾਈਕਲੋ-ਪੋਰੀਆਸਿਸ ਅਤੇ ਸਰੀਰ ਵਿਚ ਪਾਣੀ ਦੀ ਕਮੀ ਯਾਨੀ ਡੀਹਾਈਡ੍ਰੇਸ਼ਨ ਕਾਰਨ ਮਾੜਾ ਅਸਰ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਸਾਈਕਲੋ-ਪੋਰੀਆਸਿਸ ਆਂਦਰਾਂ ਦੀ ਇਕ ਇਨਫੈਕਸ਼ਨ ਹੈ, ਜੋ ਕਿ ਸਾਈਕਲੋਸਪੋਰਾ ਪਰਜੀਵੀ ਕਾਰਨ ਹੁੰਦੀ ਹੈ। ਇਸ ਬਿਮਾਰੀ ਵਿਚ ਮਰੀਜ਼ ਨੂੰ ਦਸਤ ਲੱਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਹ ਬਿਮਾਰੀ ਆਮ ਤੌਰ ’ਤੇ ਜਾਨਲੇਵਾ ਨਹੀਂ ਹੁੰਦੀ, ਪਰ ਸਿਹਤ ਦੀ ਮਾੜੀ ਹਾਲਤ ਵਿਚ ਇਹ ਖਤਰਨਾਕ ਸਾਬਤ ਹੋ ਸਕਦੀ ਹੈ।

RELATED ARTICLES
POPULAR POSTS