ਕਿਸਾਨਾਂ ਦਾ ਕਹਿਣਾ – ਜਦੋਂ ਤੱਕ ਗਰੇਵਾਲ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਵਿਰੋਧ ਰਹੇਗਾ ਜਾਰੀ
ਬਰਨਾਲਾ/ਬਿਊਰੋ ਨਿਊਜ਼
ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦੀ ਧਨੌਲਾ ਇਲਾਕੇ ਵਿਚਲੀ ਖੇਤੀਬਾੜੀ ਜ਼ਮੀਨ ’ਤੇ ਲੱਗਾ ਝੋਨਾ ਕਿਸਾਨਾਂ ਨੇ ਵਾਹ ਸੁੱਟਿਆ ਹੈ। ਕਿਸਾਨ ਆਗੂ ਜੱਗਾ ਸਿੰਘ ਉਪਲੀ ਦੀ ਅਗਵਾਈ ਹੇਠ ਨੌਜਵਾਨ ਕਿਸਾਨਾਂ ਨੇ ਇਹ ਝੋਨਾ ਵਾਹਿਆ। ਉਪਲੀ ਨੇ ਕਿਹਾ ਕਿ ਅਸੀਂ ਗਰੇਵਾਲ ਦੀ ਜ਼ਮੀਨ ਬੰਜਰ ਰੱਖਾਂਗੇ। ਉਹਨਾਂ ਕਿਹਾ ਕਿ ਹੁਣ ਵੀ ਝੋਨਾ ਵਾਹਿਆ ਹੈ ਤੇ ਜੇਕਰ ਕੋਈ ਮੁੜ ਲਾਏਗਾ ਤਾਂ ਫਿਰ ਵਾਹ ਦਿਆਂਗੇ। ਉਹਨਾਂ ਕਿਹਾ ਕਿ ਅਸੀਂ ਇਸ ਜ਼ਮੀਨ ’ਤੇ ਝੋਨਾ ਲਾਉਣ ਨਹੀਂ ਦਿਆਂਗੇ। ਉਹਨਾਂ ਕਿਹਾ ਕਿ ਹਰਜੀਤ ਗਰੇਵਾਲ ਨੇ ਕਿਸਾਨਾਂ ਨਾਲ ਜੋ ਵਧੀਕੀ ਕੀਤੀ ਹੈ ਉਹ ਜਦੋਂ ਤੱਕ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹਨਾਂ ਖਿਲਾਫ ਮੁਹਿੰਮ ਜਾਰੀ ਰਹੇਗੀ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …