ਪੁਰਾਣੇ ਸੰਸਦ ਭਵਨ ’ਚ ਕਰਵਾਇਆ ਗਿਆ ਵਿਦਾਇਗੀ ਸਮਾਰੋਹ September 19, 2023 ਪੁਰਾਣੇ ਸੰਸਦ ਭਵਨ ’ਚ ਕਰਵਾਇਆ ਗਿਆ ਵਿਦਾਇਗੀ ਸਮਾਰੋਹ ਪੀਐਮ ਮੋਦੀ ਬੋਲੇ : ਇਸੇ ਭਵਨ ’ਚ ਲਏ ਗਏ ਭਾਰਤ ਦੀ ਤਰੱਕੀ ਲਈ ਕਈ ਅਹਿਮ ਫੈਸਲੇ ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੇਂ ਸੰਸਦ ਭਵਨ ਵਿਚ ਜਾਣ ਤੋਂ ਪਹਿਲਾਂ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਇਕ ਵਿਦਾਈ ਸਮਾਰੋਹ ਰੱਖਿਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਭਵਨ ਅਤੇ ਇਹ ਸੈਂਟਰਲ ਹਾਲ ਇਕ ਤਰ੍ਹਾਂ ਨਾਲ ਸਾਡੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਇਹ ਸਾਨੂੰ ਭਾਵੁਕ ਕਰਦਾ ਹੈ ਅਤੇ ਸਾਨੂੰ ਸਾਡੇ ਫਰਜਾਂ ਲਈ ਪ੍ਰੇਰਿਤ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਇਸ ਭਵਨ ਨੂੰ ਇਕ ਲਾਇਬਰੇਰੀ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਬਾਅਦ ’ਚ ਇਥੇ ਸੰਵਿਧਾਨ ਸਭਾ ਦੀ ਬੈਠਕ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਸਾਡਾ ਸੰਵਿਧਾਨ ਵੀ ਇਥੇ ਹੀ ਬਣਿਆ। ਇਸੇ ਭਵਨ ਵਿਚ ਹੀ 1947 ’ਚ ਅੰਗਰੇਜ਼ੀ ਹਕੂਮਤ ਨੇ ਸੱਤਾ ਤਬਦੀਲ ਕੀਤੀ ਅਤੇ ਉਸੇ ਸਮਾਂ ਦਾ ਵੀ ਇਹ ਹਾਲ ਗਵਾਹ ਹੈ। ਇਸੇ ਸੈਂਟਰਲ ਹਾਲ ’ਚ ਤਿਰੰਗੇ ਅਤੇ ਰਾਸ਼ਟਰੀ ਗੀਤ ਨੂੰ ਅਪਣਾਇਆ ਗਿਆ ਅਤੇ ਅਨੇਕਾਂ ਮੌਕਿਆਂ ’ਤੇ ਇਥੇ ਹੀ ਦੋਵੇਂ ਸਦਨਾਂ ’ਚ ਭਾਰਤੀ ਤਰੱਕੀ ਲਈ ਕਈ ਅਹਿਮ ਫੈਸਲੇ ਲਏ ਗਏ। ਇਸ ਤੋਂ ਪਹਿਲਾਂ ਸੈਂਟਰਲ ਹਾਲ ’ਚ ਭਾਜਪਾ ਆਗੂ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਭਾਸ਼ਣ ਦਿੱਤਾ ਅਤੇ ਉਨ੍ਹਾਂ ਅੱਜ ਦੇ ਦਿਨ ਨੂੰ ਇਤਿਹਾਸਕ ਦਿਨ ਦੱਸਿਆ। ਇਸ ਮੌੇਕੋ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅੱਜ ਅਸੀਂ ਇਤਿਹਾਸਕ ਘਟਨਾ ਦੇ ਗਵਾਹ ਬਣਨ ਜਾ ਰਹੇ ਹਾਂ। ਅੰਗਰੇਜ਼ ਹਕੂਮਤ ਤੋਂ ਲੈ ਕੇ ਅੱਜ ਤੱਕ ਅਸੀਂ ਇਸ ਸੰਸਦ ਭਵਨ ਦੇ ਸ਼ਾਨਦਾਰ ਪਲਾਂ ਦਾ ਅਨੁਭਵ ਕੀਤਾ। ਇਸ ਮੌਕੇ ਮੈਂ ਬਿਨਾ ਕਿਸੇ ਭਰਮ ਅਤੇ ਬਿਨਾ ਕੁੱਝ ਕਹੇ, ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਮੰਚ ’ਤੇ ਖੜ੍ਹਾ ਹੋ ਕੇ ਉਚ ਅਤੇ ਉਤਸ਼ਾਹਿਤ ਮਹਿਸੂਸ ਕਰ ਰਿਹਾ ਹਾਂ। 2023-09-19 Parvasi Chandigarh Share Facebook Twitter Google + Stumbleupon LinkedIn Pinterest