ਮਿਲ ਗਈ ਮੌਤ ਦੀ ਸਜ਼ਾ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਨੂੰ ਅੱਜ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ। ਮੁਸ਼ਰਫ ਨੇ 3 ਨਵੰਬਰ 2007 ਵਿਚ ਸੰਵਿਧਾਨ ਨੂੰ ਇਕ ਪਾਸੇ ਕਰਕੇ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ ਸੀ। ਇਸ ਮਾਮਲੇ ਵਿਚ ਮੁਸ਼ਰਫ ਖਿਲਾਫ ਦਸੰਬਰ 2013 ਵਿਚ ਸੁਣਵਾਈ ਸ਼ੁਰੂ ਹੋਈ ਸੀ। ਮਾਰਚ 2014 ਵਿਚ ਉਸ ਨੂੰ ਦੇਸ਼ ਧ੍ਰੋਹ ਦਾ ਦੋਸ਼ੀ ਕਰਾਰ ਦਿੱਤਾ ਗਿਆ। ਹਾਲਾਂਕਿ ਵੱਖ-ਵੱਖ ਅਪੀਲ ਫੋਰਮਾਂ ਵਿਚ ਕੇਸ ਚੱਲਣ ਕਰਕੇ ਮੁਸ਼ਰਫ ਖਿਲਾਫ ਮਾਮਲਾ ਟਲਦਾ ਚਲਾ ਗਿਆ। ਮੁਸ਼ਰਫ ਨੇ ਧੀਮੀ ਨਿਆ ਪ੍ਰਕਿਰਿਆ ਦਾ ਫਾਇਦਾ ਉਠਾਉਂਦੇ ਹੋਏ ਮਾਰਚ 2016 ਵਿਚ ਪਾਕਿਸਤਾਨ ਛੱਡ ਦਿੱਤਾ ਸੀ ਅਤੇ ਦੁਬਈ ਪਹੁੰਚ ਗਏ। ਧਿਆਨ ਰਹੇ ਕਿ ਮੁਸ਼ਰਫ ਨੇ 1999 ਤੋਂ ਲੈ ਕੇ 2008 ਤੱਕ ਪਾਕਿਸਤਾਨ ਵਿਚ ਸ਼ਾਸ਼ਨ ਚਲਾਇਆ। ਉਹ ਪਾਕਿਸਤਾਨ ਦੇ ਪਹਿਲੇ ਫੌਜੀ ਸ਼ਾਸਕ ਹਨ, ਜਿਸ ਦੇ ਖਿਲਾਫ ਅਦਾਲਤ ਵਿਚ ਮਾਮਲਾ ਚਲਾਇਆ ਗਿਆ। ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਲਾਲ ਮਸਜਿਦ ਦੇ ਧਾਰਮਿਕ ਗੁਰੂ ਦੀ ਹੱਤਿਆ ਦੇ ਮਾਮਲੇ ਵਿਚ ਵੀ ਮੁਸ਼ਰਫ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮੁਸ਼ਰਫ ਮੌਤ ਦੀ ਸਜ਼ਾ ਪਾਉਣ ਵਾਲਾ ਪਹਿਲਾ ਫੌਜੀ ਸ਼ਾਸਕ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …