5.9 C
Toronto
Monday, April 13, 2026
spot_img
Homeਭਾਰਤਸੰਸਦ ਭਵਨ ਅੱਗੇ ਹੱਥਾਂ ਵਿਚ ਚਰਖੇ ਫੜ ਕੇ ਕਾਂਗਰਸੀ ਸੰਸਦ ਮੈਂਬਰਾਂ ਨੇ...

ਸੰਸਦ ਭਵਨ ਅੱਗੇ ਹੱਥਾਂ ਵਿਚ ਚਰਖੇ ਫੜ ਕੇ ਕਾਂਗਰਸੀ ਸੰਸਦ ਮੈਂਬਰਾਂ ਨੇ ਮੋਦੀ ਸਰਕਾਰ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ

ਮੋਦੀ ਨੂੰ ਯਾਦ ਕਰਵਾਏ ਨੌਜਵਾਨਾਂ ਨਾਲ ਕੀਤੇ ਵਾਅਦੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਸੰਸਦ ਭਵਨ ਸਾਹਮਣੇ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਉਨ੍ਹਾਂ ਦੇ ਤਿੰਨ ਹੋਰ ਸਾਥੀ ਵੀ ਸਨ। ਪ੍ਰਦਰਸ਼ਨ ਦੌਰਾਨ ਦੱਸਿਆ ਗਿਆ ਕਿ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਾਅਦੇ ਕੀਤੇ ਸਨ ਤੇ ਅੱਜ ਉਹ ਵਾਅਦੇ ਕਿੱਥੇ ਹਨ। ਜਾਖੜ ਹੁਰਾਂ ਨੇ ਆਪਣੇ ਹੱਥਾਂ ਵਿਚ ਚਰਖੇ ਚੁੱਕੇ ਹੋਏ ਸਨ ਤੇ ਤਖਤੀਆਂ ਵੀ ਫੜੀਆਂ ਹੋਈਆਂ ਸਨ। ਸੁਨੀਲ ਜਾਖੜ ਦੇ ਹੱਥ ‘ਚ ਫੜੀ ਤਖਤੀ ‘ਤੇ ਲਿਖਿਆ ਸੀ ਕਿ ਮੋਦੀ ਜੀ ਯਾਦ ਕਰੋ, ਲੁਧਿਆਣਾ ਵਿਚ ਚਰਖੇ ਵੰਡੇ ਗਏ ਸਨ। ਉਥੇ ਐਮਪੀ ਰਵਨੀਤ ਬਿੱਟੂ ਵਾਲੀ ਤਖਤੀ ‘ਤੇ ਲਿਖਿਆ ਸੀ ਕਿ ਦੇਸ਼ ਦੇ ਨੌਜਵਾਨ ਰੁਜ਼ਗਾਰ ਮੰਗਦੇ ਨੇ, ਮੋਦੀ ਤੇਰੇ ਚਾਰ ਸਾਲਾਂ ਦਾ ਹਿਸਾਬ ਮੰਗਦੇ ਨੇ। ਜ਼ਿਕਰਯੋਗ ਹੈ ਕਿ ਜਾਖੜ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਹਿਲਾਂ ਵੀ ਭਾਜਪਾ ਸਰਕਾਰ ਖਿਲਾਫ ਸੰਸਦ ਭਵਨ ਦੀ ਛੱਤ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ।

RELATED ARTICLES
POPULAR POSTS