Breaking News
Home / ਹਫ਼ਤਾਵਾਰੀ ਫੇਰੀ / ਬਦਲਿਆ ਨਿਯਮ

ਬਦਲਿਆ ਨਿਯਮ

ਹੁਣ ਸਟੱਡੀ ਵੀਜ਼ਾ ‘ਤੇ ਜੀਵਨ ਸਾਥੀ ਨੂੰ ਨਾਲ ਨਹੀਂ ਲਿਜਾਇਆ ਜਾ ਸਕੇਗਾ
ਯੂਕੇ ਨੇ ਸਪਾਊਸ ਵੀਜ਼ਾ ‘ਤੇ ਲਗਾਈ ਰੋਕ ੲ ਅਗਲੇ ਸਾਲ ਜਨਵਰੀ ਤੋਂ ਲਾਗੂ ਹੋਣਗੇ ਨਿਯਮ ੲ ਇਸ ਸਾਲ ਸਤੰਬਰ ‘ਚ ਜਾਣ ਵਾਲਿਆਂ ਨੂੰ ਰਾਹਤ ੲ ਹੋਰ ਦੇਸ਼ਾਂ ‘ਤੇ ਵੀ ਪੈ ਸਕਦਾ ਹੈ ਅਸਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੜ੍ਹਾਈ ਲਈ ਬ੍ਰਿਟੇਨ (ਯੂਕੇ) ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਸਪਾਊਸ ਵੀਜ਼ਾ ਦੀ ਸਹੂਲਤ ਨਹੀਂ ਮਿਲੇਗੀ। ਯੂਕੇ ਸਰਕਾਰ ਨੇ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਹੈ। ਇਸ ਫੈਸਲੇ ਨਾਲ ਪੜ੍ਹਾਈ ਲਈ ਯੂਕੇ ਜਾਣ ਵਾਲੇ ਵਿਦਿਆਰਥੀ ਆਪਣੇ ਜੀਵਨਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ।
ਹਾਲਾਂਕਿ, ਇਹ ਫੈਸਲਾ ਇਸ ਸਾਲ ਸਤੰਬਰ ਮਹੀਨੇ ਵਿਚ ਜਾਣ ਵਾਲੇ ਵਿਦਿਆਰਥੀਆਂ ‘ਤੇ ਲਾਗੂ ਨਹੀਂ ਹੋਵੇਗਾ। ਅਗਲੇ ਸਾਲ ਜਨਵਰੀ ਵਿਚ ਜੋ ਵਿਦਿਆਰਥੀ ਯੂਕੇ ਵਿਚ ਦਾਖਲ ਹੋਣਗੇ, ਉਨ੍ਹਾਂ ‘ਤੇ ਇਹ ਨਿਯਮ ਲਾਗੂ ਹੋਵੇਗਾ। ਪਹਿਲਾਂ ਯੂਕੇ ਵਿਚ ਪੜ੍ਹਾਈ ਦੇ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਸਪਾਊਸ ਵੀਜ਼ਾ ਵੀ ਦਿੱਤਾ ਜਾਂਦਾ ਸੀ। ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਤੇ ਉਸਦੇ ਜੀਵਨਸਾਥੀ ਨੂੰ ਵੀ ਦੋ ਸਾਲ ਦਾ ਵਰਕ ਵੀਜ਼ਾ ਮਿਲਦਾ ਸੀ।
ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫਤੇ ਵਿਚ ਯੂਕੇ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਇਹ ਕਹਿ ਕੇ ਭਾਰਤੀ ਖਾਸ ਕਰਕੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਵਿਚ ਹੜਕੰਪ ਮਚਾ ਦਿੱਤਾ ਸੀ ਕਿ ਸਪਾਊਸ ਵੀਜ਼ਾ ‘ਤੇ ਰੋਕ ਲੱਗ ਸਕਦੀ ਹੈ, ਕਿਉਂਕਿ ਅਜਿਹੇ ਬਹੁਤ ਸਾਰੇ ਵਿਅਕਤੀ ਯੂਕੇ ਪਹੁੰਚ ਰਹੇ ਹਨ, ਜਿਨ੍ਹਾਂ ਦੇ ਕੋਲ ਕਾਬਲੀਅਤ ਨਹੀਂ ਹੈ। ਏਨਾ ਹੀ ਨਹੀਂ ਉਨ੍ਹਾਂ ਕੋਲ ਕੋਈ ਤਕਨੀਕੀ ਸਿੱਖਿਆ ਵੀ ਨਹੀਂ ਹੈ, ਜਿਸ ਨਾਲ ਯੂਕੇ ਨੂੰ ਫਾਇਦਾ ਹੋ ਸਕੇ। ਦਰਅਸਲ, ਬ੍ਰਿਟਿਸ਼ ਸਰਕਾਰ ਨੇ ਜਨਵਰੀ 2021 ਵਿਚ ਉਥੇ ਕੰਮ ਕਰਨ ਵਾਲਿਆਂ ਦੇ ਲਈ ਘੱਟ ਤੋਂ ਘੱਟ 25 ਹਜ਼ਾਰ 600 ਪੌਂਡ ਸਲਾਨਾ ਦੀ ਆਮਦਨ ਨਿਰਧਾਰਤ ਕਰ ਦਿੱਤੀ ਸੀ। ਪਰ ਭਾਰਤੀ ਖਾਸ ਕਰਕੇ ਪੰਜਾਬ ਤੋਂ ਅਜਿਹੇ ਵਿਅਕਤੀ ਯੂਕੇ ਪਹੁੰਚ ਗਏ, ਜੋ ਖੇਤੀਬਾੜੀ ਤੋਂ ਇਲਾਵਾ ਇੰਡਸਟਰੀ ‘ਚ ਘੱਟ ਤਨਖਾਹ ‘ਤੇ ਕੰਮ ਕਰਨ ਲੱਗੇ। ਇਸ ਨਾਲ ਉਥੋਂ ਦਾ ਸਿਸਟਮ ਗੜਬੜਾ ਗਿਆ ਅਤੇ ਯੂਕੇ ਵਿਚ ਰਾਈਟ ਟੂ ਵਰਕ ‘ਤੇ ਅਸਰ ਪੈਣ ਲੱਗਾ। ਯੂਕੇ ਦੇ ਮੂਲ ਨਿਵਾਸੀ ਘੱਟ ਤਨਖਾਹ ‘ਤੇ ਕੰਮ ਕਰਨ ਦੇ ਲਈ ਮਜਬੂਰ ਹੋਣ ਲੱਗੇ।
ਅਸੀਂ ਆਪਣੀ ਸਾਖ਼ ਖੁਦ ਖਰਾਬ ਕੀਤੀ : ਯੂਕੇ ਸਟੱਡੀ ਵੀਜ਼ਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਸਾਖ ਖੁਦ ਖਰਾਬ ਕੀਤੀ ਹੈ। ਪੰਜਾਬੀ ਮੂਲ ਦੇ ਵਿਅਕਤੀਆਂ ਨੇ ਉਥੇ ਜਾ ਕੇ ਨਾ ਕੇਵਲ ਨਿਯਮਾਂ ਦੀ ਉਲੰਘਣਾ ਕੀਤੀ, ਬਲਕਿ ਘੱਟ ਤਨਖਾਹ ‘ਤੇ ਕੰਮ ਕਰਨ ਕਰਕੇ ਉਥੋਂ ਦੇ ਮੂਲ ਨਿਵਾਸੀਆਂ ਨੂੰ ਸੰਕਟ ਵਿਚ ਪਾ ਦਿੱਤਾ। ਵਿਦਿਆਰਥੀਆਂ ਦੇ ਜੀਵਨਸਾਥੀ ਜੋ ਯੂਕੇ ਗਏ, ਉਹ ਵੀ ਸਕਿੱਲ ਜਾਂ ਤਕਨੀਕੀ ਮਾਹਿਰ ਨਹੀਂ ਸਨ। ਦੱਸਿਆ ਗਿਆ ਕਿ ਯੂਕੇ ਵਲੋਂ ਸਪਾਊਸ ਵੀਜ਼ਾ ‘ਤੇ ਲਗਾਈ ਪਾਬੰਦੀ ਦਾ ਅਸਰ ਪਵੇਗਾ ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਯੂਕੇ ਦੇ ਸਟੱਡੀ ਵੀਜ਼ਾ ਦਾ ਰੁਝਾਨ ਸਿਰ ਚੜ੍ਹ ਬੋਲ ਰਿਹਾ ਸੀ। ਲਿਹਾਜ਼ਾ ਹੁਣ ਗਿਰਾਵਟ ਆਏਗੀ ਅਤੇ ਇਸਦਾ ਰੁਝਾਨ ਕੈਨੇਡਾ ਅਤੇ ਹੋਰ ਦੇਸ਼ਾਂ ਵੱਲ ਜ਼ਿਆਦਾ ਹੋਵੇਗਾ।
2022 ‘ਚ ਮਾਰਚ ਤੱਕ ਗਏ 2 ਲੱਖ ਵਿਦਿਆਰਥੀ, 80% ਪੰਜਾਬ ਦੇ
ਬ੍ਰਿਟੇਨ ਵਿਚ 2020 ਵਿਚ 48,639 ਭਾਰਤੀ ਵਿਦਿਆਰਥੀ ਪਹੁੰਚੇ ਸਨ। 2021 ਵਿਚ 55903 ਅਤੇ 2022 ਮਾਰਚ ਤੱਕ 200978 ਵਿਅਕਤੀ ਯੂਕੇ ਵਿਚ ਪਹੁੰਚੇ, ਜਿਨ੍ਹਾਂ ਵਿਚ 80% ਪੰਜਾਬੀ ਮੂਲ ਦੇ ਸਨ। ਇਸ ਸਾਲ ਇਹ ਅੰਕੜਾ ਮਾਰਚ 2023 ਤੱਕ ਦੋ ਲੱਖ ਤੋਂ ਪਾਰ ਹੋ ਗਿਆ, ਜਿਨ੍ਹਾਂ ਵਿਚ 85% ਵਿਦਿਆਰਥੀ ਸ਼ਾਦੀਸ਼ੁਦਾ ਸਨ, ਜਿਨ੍ਹਾਂ ਦਾ ਮਕਸਦ ਕਿਸੇ ਤਰ੍ਹਾਂ ਬ੍ਰਿਟੇਨ ਪਹੁੰਚਣਾ ਸੀ। ਉਥੇ ਜਾ ਕੇ ਵਿਦਿਆਰਥੀ ਦੇ ਜੀਵਨਸਾਥੀ ਘੱਟ ਤਨਖਾਹ ‘ਤੇ ਕੰਮ ਉਤੇ ਲੱਗ ਗਏ।

 

Check Also

ਕੈਨੇਡਾ-ਭਾਰਤ ਤਣਾਅ ਨੇ ਪੰਜਾਬ ‘ਚ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ

ਨੌਜਵਾਨਾਂ ਨੂੰ ਕੈਨੇਡਾ ‘ਚ ਪੜ੍ਹਨ ਦਾ ਸੁਫਨਾ ਅਧੂਰਾ ਰਹਿਣ ਦਾ ਡਰ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ …