Breaking News
Home / ਦੁਨੀਆ / ਆਸਟਰੇਲੀਆ ਵਿਚ ਵਿਦੇਸ਼ੀ ਪਾੜ੍ਹਿਆਂ ਲਈ ਨਵੀਂ ਵੀਜ਼ਾ ਨੀਤੀ ਦਾ ਐਲਾਨ

ਆਸਟਰੇਲੀਆ ਵਿਚ ਵਿਦੇਸ਼ੀ ਪਾੜ੍ਹਿਆਂ ਲਈ ਨਵੀਂ ਵੀਜ਼ਾ ਨੀਤੀ ਦਾ ਐਲਾਨ

ਬ੍ਰਿਸਬੇਨ/ਬਿਊਰੋ ਨਿਊਜ਼
ਕੋਵਿਡ-19 ਮਹਾਮਾਰੀ ਕਾਰਨ ਸਰਹੱਦੀ ਪਾਬੰਦੀਆਂ ਦੇ ਚੱਲਦਿਆਂ ਦੁਚਿੱਤੀ ਵਿਚ ਫਸੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ‘ਤੇ ਵਿਚਾਰ ਕਰਦਿਆਂ ਆਸਟਰੇਲੀਆ ਦੀ ਸੰਘੀ ਸਰਕਾਰ ਨੇ ਵੀਜ਼ਾ ਪ੍ਰਬੰਧਾਂ ਵਿਚ ਪੰਜ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਸ ਐਲਾਨ ਰਾਹੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਸਟਰੇਲੀਆ ਦੇ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾ ਰਹੇ ਵਿਦੇਸ਼ੀ ਸਿੱਖਿਆ ਖੇਤਰ, ਜੋ ਸਾਲਾਨਾ 40 ਅਰਬ ਡਾਲਰ ਅਤੇ 250,000 ਨੌਕਰੀਆਂ ਰਾਹੀਂ ਅਰਥਚਾਰੇ ਵਿਚ ਵੱਡਾ ਯੋਗਦਾਨ ਪਾਉਂਦਾ ਹੈ, ਨੂੰ ਸਰਕਾਰ ਢੁੱਕਵਾਂ ਸਮਰਥਨ ਦੇਣ ਲਈ ਵਚਨਬੱਧ ਹੈ। ਨਵੇਂ ਬਦਲਾਵਾਂ ਤਹਿਤ ਪਾੜ੍ਹਿਆਂ ਨੂੰ ਮੁੜ ਵੀਜ਼ਾ ਦੇਣ ਦੀ ਪ੍ਰਕਿਰਿਆ ਵਿਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਹੱਦਾਂ ਖੁੱਲ੍ਹਣ ਤੋਂ ਪਹਿਲਾਂ ਹੀ ਸਾਰੀਆਂ ਵੀਜ਼ਾ ਸ਼ਰਤਾਂ ਮੁਕੰਮਲ ਕਰ ਲਈਆਂ ਜਾਣ। ਵੀਜ਼ਾ ਮਿਆਦ ਦੇ ਅੰਦਰ ਪੜ੍ਹਾਈ ਪੂਰੀ ਨਾ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਨਵਿਆਉਣ ਲਈ ਨਵੀਂ ਫੀਸ ਨਹੀਂ ਲਈ ਜਾਵੇਗੀ। ਆਨਲਾਈਨ ਪੜ੍ਹਾਈ ਪੂਰੀ ਕਰਨ ਵਾਲੇ ਪਾੜ੍ਹੇ ਹੁਣ ਪੋਸਟ-ਸਟੱਡੀ ਵਰਕ ਵੀਜ਼ਾ ਦੇ ਯੋਗ ਹੋਣਗੇ। ਉਹ ਵਿਦਿਆਰਥੀ ਜੋ ਕੋਵਿਡ-19 ਕਾਰਨ ਵਾਪਸ ਨਹੀਂ ਆ ਸਕਦੇ ਅਤੇ ਜਿਨ੍ਹਾਂ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ, ਹੁਣ ਵਿਦੇਸ਼ ਵਿਚੋਂ ਪੋਸਟ-ਸਟੱਡੀ ਵਰਕ ਵੀਜ਼ਾ ਅਪਲਾਈ ਕਰਨ ਦੇ ਯੋਗ ਹੋਣਗੇ।ਉਨ੍ਹਾਂ ਨੂੰ ਲਾਜ਼ਮੀ ਅੰਗ੍ਰੇਜ਼ੀ ਭਾਸ਼ਾ ਦੇ ਟੈਸਟ (ਆਈਲੈਟਸ ਆਦਿ) ਨਤੀਜੇ ਜਮ੍ਹਾਂ ਕਰਾਉਣ ਲਈ ਵਧੇਰੇ ਸਮਾਂ ਦਿੱਤਾ ਜਾਵੇਗਾ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …