9 ਸਕੂਲਾਂ ਦੇ ਕਰੀਬ 200 ਬੱਚੇ ਅਤੇ ਸਟਾਫ ਸਕੂਲਾਂ ‘ਚ ਫਸਿਆ
ਜੰਮੂ ਕਸ਼ਮੀਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਸਰਹੱਦ ਪਾਰ ਤੋਂ ਪਾਕਿਸਤਾਨ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਕੰਟਰੋਲ ਰੇਖਾ ‘ਤੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨ ਵਲੋਂ ਮੋਰਟਾਰ ਵੀ ਦਾਗੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਇਲਾਕੇ ਦੇ 9 ਸਕੂਲਾਂ ਵਿਚ ਕਰੀਬ 200 ਬੱਚੇ ਅਤੇ ਸਕੂਲ ਸਟਾਫ ਫਸਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਸ਼ਹਿਰਾ ਸੈਕਟਰ ਵਿਚ ਭਿਵਾਨੀ ਵਿਚ ਸਰਕਾਰੀ ਹਾਈ ਸਕੂਲ ਵਿਚ ਕਰੀਬ 150 ਬੱਚੇ ਫਸੇ ਹੋਏ ਹਨ। ਜਦੋਂ ਪਾਕਿਸਤਾਨ ਵਲੋਂ ਮੋਰਟਾਰ ਦਾਗੇ ਗਏ ਅਤੇ ਫਾਇਰਿੰਗ ਕੀਤੀ ਤਾਂ ਇਹ ਬੱਚੇ ਸਕੂਲ ਵਿਚ ਹੀ ਮੌਜੂਦ ਸਨ। ਇਨ੍ਹਾਂ ਸਕੂਲਾਂ ਦੇ ਸਾਰੇ ਬੱਚਿਆਂ ਅਤੇ ਸਟਾਫ ਨੂੰ ਬਲੁਟ ਪਰੂਫ ਗੱਡੀਆਂ ਵਿਚ ਬਿਠਾ ਕੇ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਨੌਸ਼ਹਿਰਾ ਸੈਕਟਰ ਦੇ ਸ਼ਹਿਰ ਵਿਚ ਬਣੇ ਸਰਕਾਰੀ ਹਾਈ ਸਕੂਲ ਵਿਚ ਵੀ ਕਰੀਬ 50 ਬੱਚੇ ਫਸੇ ਹੋਏ ਹਨ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੇ ਬੱਚੇ ਸੁਰੱਖਿਅਤ ਹਨ। ਪਾਕਿ ਗੋਲੀਬਾਰੀ ਦੌਰਾਨ ਨੌਗਾਮ ਵਿਚ ਇਕ ਭਾਰਤੀ ਫੌਜ ਦਾ ਜਵਾਨ ਵੀ ਸ਼ਹੀਦ ਹੋ ਗਿਆ ਹੈ।
ਉਧਰ ਦੂਜੇ ਪਾਸੇ ਭਾਰਤੀ ਫੌਜ ਨੇ ਕਸ਼ਮੀਰ ਵਿਚ ਘੁਸਪੈਠ ਦੀ ਕੋਸ਼ਿਸ਼ ਨਕਾਮ ਕਰਦਿਆਂ ਇਕ ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਮਾਰੇ ਅੱਤਵਾਦੀ ਕੋਲੋਂ ਹਥਿਆਰ ਅਤੇ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ।
Check Also
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 2 ਦਸੰਬਰ ਤੱਕ ਕੀਤੀ ਗਈ ਮੁਲਤਵੀ
ਕਾਂਗਰਸ ਸਣੇ ਸਮੂਹ ਵਿਰੋਧੀ ਧਿਰ ਨੇ ਗੌਤਮ ਅਡਾਨੀ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਨਵੀਂ …