Breaking News
Home / ਭਾਰਤ / ਭਾਰਤ ‘ਚ ਸਰਕਾਰ ਦਾ ਨਾਅਰਾ ਹੈ ਬੇਟੀ ਬਚਾਓ, ਬੇਟੀ ਪੜ੍ਹਾਓ

ਭਾਰਤ ‘ਚ ਸਰਕਾਰ ਦਾ ਨਾਅਰਾ ਹੈ ਬੇਟੀ ਬਚਾਓ, ਬੇਟੀ ਪੜ੍ਹਾਓ

ਪਰ ਹੈਦਰਾਬਾਦ ਦੇ ਸਕੂਲ ਵਿਚ ਵਰਦੀ ਨਾ ਪਾਉਣ ‘ਤੇ 5ਵੀਂ ਜਮਾਤ ਦੀ ਬੱਚੀ ਨੂੰ ਲੜਕਿਆਂ ਦੇ ਟਾਇਲਟ ਵਿਚ ਕੀਤਾ ਖੜ੍ਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਹੈਦਰਾਬਾਦ ਦੇ ਇਕ ਪ੍ਰਾਈਵੇਟ ਸਕੂਲ ‘ਚ 5ਵੀਂ ਜਮਾਤ ਦੀ ਲੜਕੀ ਵਲੋਂ ਸਕੂਲ ਵਿਚ ਵਰਦੀ ਨਾ ਪਾ ਕੇ ਜਾਣ ‘ਤੇ ਅਧਿਆਪਕ ਨੇ ਅਜੀਬੋ ਗਰੀਬ ਸਜ਼ਾ ਦਿੱਤੀ। ਅਧਿਆਪਕ ਨੇ ਉਸ ਲੜਕੀ ਨੂੰ ਲੜਕਿਆਂ ਦੇ ਟਾਇਲਟ ਵਿਚ ਖੜ੍ਹਾ ਕਰ ਦਿੱਤਾ। ਪੰਜਵੀਂ ਜਮਾਤ ਵਿਚ ਪੜ੍ਹਨ ਵਾਲੀ ਇਸ ਲੜਕੀ ਨੇ ਘਰ ਆ ਕੇ ਆਪਣੇ ਮਾਪਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮਾਪਿਆਂ ਨੇ ਇਸਦੀ ਸ਼ਿਕਾਇਤ ਸਕੂਲ ਦੀ ਮੈਨੇਜਮੈਂਟ ਨੂੰ ਕੀਤੀ, ਪਰ ਕੋਈ ਕਾਰਵਾਈ ਨਾ ਹੋਈ। ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਸਬੰਧਤ ਪੀਟੀ ਅਧਿਆਪਕ ਅਤੇ ਸਕੂਲ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਚੇਤੇ ਰਹੇ ਕਿ ਪਿਛਲੇ ਦਿਨੀਂ ਗੁੜਗਾਵਾਂ ਦੇ ਸਕੂਲ ਵਿਚ ਵੀ ਇਕ 7 ਸਾਲ ਦੇ ਬੱਚੇ ਦਾ ਕਤਲ ਹੋ ਗਿਆ ਸੀ। ਇਹ ਮਾਮਲਾ ਵੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਸੀਬੀਆਈ, ਸੀਬੀਐਸਈ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …