ਕਿਹਾ : ਗੁਪਤ ਜਾਣਕਾਰੀ ਲੀਕ ਕਰਨ ਵਾਲਿਆਂ ਨੂੰ ਭੁਗਤਣੀ ਪਵੇਗੀ ਸਜ਼ਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਕੋਲ ਵੱਡੀ ਮਾਤਰਾ ਵਿਚ ਹਥਿਆਰ ਮੌਜੂਦ ਹਨ।
ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਹੈ ਕਿ ਅਮਰੀਕਾ ਵਲੋਂ ਜ਼ਰੂਰਤ ਦੇ ਮੁਤਾਬਕ ਵੱਡੀ ਮਾਤਰਾ ਵਿਚ ਹਥਿਆਰ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਪਲਾਈ ਵੀ ਲਗਾਤਾਰ ਕੀਤੀ ਜਾ ਰਹੀ ਹੈ।
ਟਰੰਪ ਦੇ ਮੁਤਾਬਕ, ਅਮਰੀਕੀ ਰੱਖਿਆ ਕੰਪਨੀਆਂ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਨਵੇਂ ਪਲਾਂਟ ਅਤੇ ਫੈਕਟਰੀਆਂ ਬਣਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੀ ਰੱਖਿਆ ਉਤਪਾਦਨ ਸਮਰੱਥਾ ਹੋਰ ਮਜ਼ਬੂਤ ਹੋਵੇਗੀ।
ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਗੁਪਤ ਜਾਣਕਾਰੀ ਲੀਕ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਲੰਬੀ ਜੇਲ੍ਹ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਇਰਾਨ ਨਾਲ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਅਤੇ ਹੁਣ ਇਹ ਦੋਵੇਂ ਦੇਸ਼ ਸਮਝੌਤੇ ਵੱਲ ਵਧ ਰਹੇ ਹਨ।
– ਪਰਵਾਸੀ ਨਿਊਜ਼
ਇਰਾਨ ਜੰਗ ਦੌਰਾਨ 6 ਤੇਲ ਕੰਪਨੀਆਂ ਨੇ ਕਮਾਏ 81 ਅਰਬ ਡਾਲਰ
ਡੋਨਾਲਡ ਟਰੰਪ ਨੇ ਕਿਹਾ : ਇਰਾਨ ਸਮਝੌਤਾ ਕਰੇ ਜਾਂ ਫਿਰ ਸਰੈਂਡਰ
ਇਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਦੁਨੀਆ ਭਰ ਵਿਚ ਮਹਿੰਗਾਈ ਵੀ ਵਧ ਗਈ। ਇਸ ਦੌਰਾਨ ਅਪਰੈਲ ਤੋਂ ਜੂਨ ਮਹੀਨੇ ਵਿਚਕਾਰ ਦੁਨੀਆ ਦੀਆਂ 6 ਸਭ ਤੋਂ ਵੱਡੀਆਂ ਤੇਲ ਕੰਪਨੀਆਂ ਨੇ ਰਿਕਾਰਡ 81 ਅਰਬ ਡਾਲਰ ਦਾ ਮੁਨਾਫਾ ਕਮਾਇਆ ਹੈ। ਇਰਾਨ ਦੇ ਮੀਡੀਆ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੁਨਾਫੇ ਦੀ ਇਹ ਰਕਮ ਕਰੀਬ 7 ਲੱਖ ਕਰੋੜ ਰੁਪਏ ਬਣਦੀ ਹੈ, ਜੋ ਭਾਰਤ ਦੇ ਪੂਰੇ ਸਾਲ ਦੇ ਰੱਖਿਆ ਬਜਟ 6.81 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਜੰਗ ਸ਼ੁਰੂ ਹੋਈ ਸੀ ਤਾਂ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਸੀ। ਇਹ ਅਪ੍ਰੈਲ ਤੋਂ ਜੂਨ ਮਹੀਨੇ ਦੇ ਵਿਚਕਾਰ 120 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ। ਇਸਦੇ ਚੱਲਦਿਆਂ ਤੇਲ ਕੰਪਨੀਆਂ ਨੇ ਇਸ ਦੌਰਾਨ ਕਰੀਬ 23 ਫੀਸਦੀ ਮੁਨਾਫਾ ਕਮਾਇਆ ਹੈ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਰਾਨ ਸਮਝੌਤਾ ਕਰੇ ਜਾਂ ਸਰੈਂਡਰ। ਟਰੰਪ ਨੇ ਦਾਅਵਾ ਕੀਤਾ ਕਿ ਹੋਰਮੁਜ਼ ਸਾਡੇ ਕੰਟਰੋਲ ਵਿਚ ਹੈ ਅਤੇ ਅਮਰੀਕੀ ਫੌਜ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਜਹਾਜ਼ ਇਥੋਂ ਲੰਘ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਰਾਨ ਦੀ ਲੀਡਰਸ਼ਿਪ ਗੱਲਬਾਤ ਨੂੰ ਲੈ ਕੇ ਦੋਹਰਾ ਰਵੱਈਆ ਅਪਣਾ ਰਹੀ ਹੈ।
– ਪਰਵਾਸੀ ਨਿਊਜ਼

