-12.6 C
Toronto
Tuesday, January 20, 2026
spot_img
Homeਕੈਨੇਡਾਆਰ ਸੀ ਐਮ ਪੀ ਨੇ ਸੀਕ੍ਰੇਟਿਵ ਸੈਲਫੋਨ ਨਿਗਰਾਨੀ ਤਕਨੀਕ ਨੂੰ ਸਾਹਮਣੇ ਰੱਖਿਆ

ਆਰ ਸੀ ਐਮ ਪੀ ਨੇ ਸੀਕ੍ਰੇਟਿਵ ਸੈਲਫੋਨ ਨਿਗਰਾਨੀ ਤਕਨੀਕ ਨੂੰ ਸਾਹਮਣੇ ਰੱਖਿਆ

ਪਹਿਲੀ ਵਾਰ ਦਿਖਾਈ ਗਈ ਨਵੀਂ ਤਕਨੀਕ
ਓਟਵਾ : ਆਰਸੀਐਮਪੀ ਨੇ ਪਹਿਲੀ ਵਾਰ ਪੂਰੇ ਕੈਨੇਡਾ ‘ਚ ਸ਼ੱਕੀ ਲੋਕਾਂ ਦੇ ਫੋਨ ‘ਤੇ ਨਿਗਰਾਨੀ ਰੱਖਣ ਦੇ ਲਈ ਸਰਵੁਲੈਂਸ ਡਿਵਾਈਸਿਜ਼ ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਤਕਨੀਕਾਂ ਦੇ ਗੈਰਕਾਨੂੰਨੀ ਇਸਤੇਮਾਲ ਤੋਂ ਵੀ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਆਰਸੀਐਮਪੀ ਚੀਫ਼ ਸੁਪਰਟੈਂਡੈਂਟ ਜੈਫ ਐਡਮ ਨੇ ਦੱਸਿਆ ਕਿ ਨੈਸ਼ਨਲ ਪੁਲਿਸ ਫੋਰਸ ਸੈਲਫੋਨ ਟ੍ਰੈਕਿੰਗ ਡਿਵਾਈਸੇਜ ਦਾ ਇਸਤੇਮਾਲ ਕਰ ਰਹੀ ਹੈ, ਜਿਸ ਨਾਲ ਆਈਐਮਐਸਆਈ ਕੈਚਰਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਥੇ ਕੁਝ ਲੋਕਾਂ ਵੱਲੋਂ ਇਸ ਦੇ ਗੈਰਕਾਨੂੰਨੀ ਇਸਤੇਮਾਲ ਕੀਤੇ ਜਾਣ ਦੇ ਮਾਮਲੇ ‘ਚ ਫੜੇ ਜਾਣ ਅਤੇ ਉਨ੍ਹਾਂ ਤੋਂ ਬਰਾਮਦ ਉਪਕਰਣਾਂ ਨੂੰ ਵੀ ਦਿਖਾਇਆ ਗਿਆ ਹੈ। ਐਡਮ ਨੇ ਕਿਹਾ ਕਿ ਉਹ ਤਕਨੀਕੀ ਜਾਂਚ ਸੇਵਾਵਾਂ ਦੇ ਚੀਫ਼ ਹਨ ਅਤੇ ਉਹ ਜਾਣਦੇ ਹਨ ਕਿ ਇਨ੍ਹਾਂ ਤਕਨੀਕਾਂ ਦਾ ਉਪਯੋਗ ਕਾਫ਼ੀ ਧਿਆਨ ਨਾਲ ਕਰਨਾ ਹੁੰਦਾ ਹੈ। ਆਰਸੀਐਮਪੀ ਹੈਡ ਨੇ ਦੱਸਿਆ ਕਿ ਆਈਐਮਐਸ ਆਈ ਕੈਚਰਜ਼ ਦਾ ਇਸਤੇਮਾਲ ਓਟਵਾ ‘ਚ ਸਰਕਾਰੀ ਭਵਨਾਂ ‘ਚ ਕੀਤਾ ਜਾਂਦਾ ਹੈ ਤਾਂਕਿ ਉਨ੍ਹਾਂ ਦੀ ਕਿਸੇ ਵੀ ਪ੍ਰਕਾਰ ਦੀ ਜਾਸੂਸੀ ਨੂੰ ਰੋਕਿਆ ਅਤੇ ਫੜਿਆ ਜਾ ਸਕੇ। ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਤਰ੍ਹਾਂ ਦਾ ਕੋਈ ਉਪਕਰਣ ਹੈ ਪ੍ਰੰਤੂ ਉਹ ਕੀ ਹੈ, ਇਸ ਦੇ ਬਾਰੇ ‘ਚ ਘੱਟ ਹੀ ਲੋਕ ਜਾਣਣੇ ਹਨ। ਹੁਣ ਉਨ੍ਹਾਂ ਨੂੰ ਇਸ ਬਾਰੇ ‘ਚ ਵੀ ਪਤਾ ਹੋਵੇਗਾ। ਹਰ ਕੋਈ ਇਨ੍ਹਾਂ ਉਪਕਰਣਾਂ ਦਾ ਇਸਤੇਮਾਲ ਨਹੀਂ ਕਰ ਸਕਦਾ। ਐਡਮ ਨੇ ਕਿਹਾ ਕਿ ਇਨ੍ਹਾਂ ਨੂੰ ਕੰਟਰੋਲ ਕਰਨਾ ਵੀ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਸਰਕਾਰੀ ਭਵਨਾਂ ਦੇ ਨੇੜੇ-ਤੇੜੇ ਇਸ ਦਾ ਉਪਯੋਗ ਸੁਰੱਖਿਆ ਦੇ ਲਈ ਖਤਰਾ ਵੀ ਹੋ ਸਕਦਾ ਹੈ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਕਿਹਾ ਕਿ ਕੁਝ ਫੜੇ ਗਏ ਉਪਕਰਣ ਕੈਨੇਡੀਅਨ ਪੁਲਿਸ ਜਾਂ ਖੁਫੀਆ ਏਜੰਸੀ ਨਾਲ ਸਬੰਧਤ ਨਹੀਂ ਹਨ। ਸੰਭਵ ਹੈ ਕਿ ਕੋਈ ਵਿਦੇਸ਼ੀ ਏਜੰਸੀ ਵੀ ਕੈਨੇਡਾ ‘ਚ ਇਸ ਦਾ ਗੈਰਕਾਨੂੰਨੀ ਇਸਤੇਮਾਲ ਕਰ ਰਹੀ ਹੋਵੇ। ਆਰਸੀਐਮਪੀ ਅਤੇ ਸੀਐਸਆਈਐਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਵੀ ਇਨ੍ਹਾਂ ਉਪਕਰਣਾਂ ਦੇ ਬਾਰੇ ‘ਚ ਦੱਸ ਰਹੇ ਹਨ ਤਾਂ ਕਿ ਆਮ ਲੋਕ ਇਸ ਨੂੰ ਦੇਖ ਕੇ ਪਹਿਚਾਣ ਸਕਣ ਅਤੇ ਇਸ ਬਾਰੇ ‘ਚ ਸੂਚਨਾ ਪੁਲਿਸ ਨੂੰ ਦੇਣ।

RELATED ARTICLES
POPULAR POSTS