ਮਨੀਸ਼ ਸਿਸੋਦੀਆਂ ਨੇ ਕਿਹਾ 80 ਹਜ਼ਾਰ ਬੈਡਾਂ ਦੀ ਪਏਗੀ ਲੋੜ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ‘ਚ ਕਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਉਪ ਰਾਜਪਾਲ ਅਨਿਲ ਬੈਜਲ ਦੀ ਅਗਵਾਈ ‘ਚ ਅੱਜ ਬੈਠਕ ਹੋਈ। ਇਸ ਬੈਠਕ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਮੌਜੂਦ ਰਹੇ। ਬੈਠਕ ‘ਚ ਸ਼ਾਮਲ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਕਰੋਨਾ ਦੇ ਕੇਸ ਵਧਦੇ ਰਹੇ ਤਾਂ 31 ਜੁਲਾਈ ਤੱਕ ਇੱਥੇ ਸਾਢੇ 5 ਲੱਖ ਕੇਸ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੈਠਕ ਦੌਰਾਨ ਦਿੱਲੀ ਦੇ ਹਸਪਤਾਲਾਂ ਨੂੰ ਸਾਰੇ ਮਰੀਜ਼ਾਂ ਲਈ ਖੋਲ੍ਹਣ ਦਾ ਮਸਲਾ ਚੁੱਕਿਆ ਅਤੇ ਉਪ ਰਾਜਪਾਲ ਤੋਂ ਪੁੱਛਿਆ ਕਿ ਆਖ਼ਰ ਸਰਕਾਰ ਦੇ ਫ਼ੈਸਲੇ ਨੂੰ ਕਿਉਂ ਪਲਟਿਆ ਗਿਆ। ਉਨ੍ਹਾਂ ਕਿਹਾ ਕਿ ਐੱਲ. ਜੀ. ਦੇ ਫ਼ੈਸਲੇ ਨਾਲ ਦਿੱਲੀ ਵਾਲਿਆਂ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।