5.4 C
Toronto
Sunday, October 26, 2025
spot_img
Homeਭਾਰਤਸੋਨੀਆ ਗਾਂਧੀ ਕਾਂਗਰਸ ਦੇ ਅੰਤਰਿਮ ਪ੍ਰਧਾਨ ਬਣੇ ਰਹਿਣਗੇ

ਸੋਨੀਆ ਗਾਂਧੀ ਕਾਂਗਰਸ ਦੇ ਅੰਤਰਿਮ ਪ੍ਰਧਾਨ ਬਣੇ ਰਹਿਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੋਨੀਆ ਗਾਂਧੀ ਅਜੇ ਪਾਰਟੀ ਦੀ ਅੰਤਰਿਮ ਪ੍ਰਧਾਨ ਬਣੇ ਰਹਿਣਗੇ। ਸੋਨੀਆ ਗਾਂਧੀ ਦਾ ਅੰਤਰਿਮ ਪ੍ਰਧਾਨ ਵਜੋਂ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਗਿਆ ਸੀ।
ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਆਨਲਾਈਨ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ਸੋਨੀਆ ਗਾਂਧੀ ਪ੍ਰਧਾਨ ਹਨ ਅਤੇ ਉਹ ਉਸ ਸਮੇਂ ਤੱਕ ਪ੍ਰਧਾਨ ਰਹਿਣਗੇ ਜਦੋਂ ਤੱਕ ਢੁਕਵੀਂ ਪ੍ਰਕਿਰਿਆ ਲਾਗੂ ਨਹੀਂ ਹੋ ਜਾਂਦੀ। ਇਹ ਪ੍ਰਕਿਰਿਆ ਛੇਤੀ ਹੀ ਲਾਗੂ ਹੋਵੇਗੀ ਅਤੇ ਪਾਰਟੀ ਨੂੰ ਪ੍ਰਧਾਨ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਵਿਚ ਨੇੜ ਭਵਿੱਖ ‘ਚ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਪੂਰੀ ਹੋਵੇਗੀ ਅਤੇ ਕੋਈ ਨਾ ਕੋਈ ਨਤੀਜਾ ਜ਼ਰੂਰ ਨਿਕਲੇਗਾ।
ਸੋਨੀਆ ਗਾਂਧੀ ਦੇ ਅੰਤਰਿਮ ਪ੍ਰਧਾਨ ਵਜੋਂ ਕਾਰਜਕਾਲ ਖ਼ਤਮ ਹੋਣ ਨੂੰ ਲੈ ਕੇ ਦੁਬਿਧਾ ਦੇ ਮਾਹੌਲ ਬਾਰੇ ਸਿੰਘਵੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੁਦਰਤ, ਸਿਆਸਤ ਅਤੇ ਸਿਆਸੀ ਪਾਰਟੀਆਂ ਖਾਲੀਪਣ ਨੂੰ ਸਹਿਣ ਨਹੀਂ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ ਸੋਨੀਆ ਗਾਂਧੀ ਨੇ ਪਿਛਲੇ ਸਾਲ 10 ਅਗਸਤ ਨੂੰ ਅੰਤਰਿਮ ਪ੍ਰਧਾਨ ਵਜੋਂ ਕਮਾਨ ਸੰਭਾਲੀ ਸੀ।
ਕਾਂਗਰਸ ਪੱਕੇ ਪ੍ਰਧਾਨ ਦੀ ਚੋਣ ਕਰੇ: ਥਰੂਰ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਪਾਰਟੀ ਦੇ ਦਿਸ਼ਾਹੀਣ ਹੋਣ ਦੀ ਲੋਕਾਂ ਵਿਚ ਬਣ ਰਹੀ ਧਾਰਨਾ ਨੂੰ ਖ਼ਤਮ ਕਰਨ ਲਈ ਪੱਕਾ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਕੋਲ ਪ੍ਰਧਾਨ ਬਣਨ ਦਾ ਹੌਸਲਾ, ਸਮਰੱਥਾ ਅਤੇ ਯੋਗਤਾ ਹੈ ਪਰ ਜੇਕਰ ਉਹ ਪਾਰਟੀ ਦੀ ਕਮਾਨ ਨਹੀਂ ਸੰਭਾਲਣਾ ਚਾਹੁੰਦੇ ਹਨ ਤਾਂ ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਕਦਮ ਅੱਗੇ ਵਧਾਉਣਾ ਚਾਹੀਦਾ ਹੈ।

RELATED ARTICLES
POPULAR POSTS