ਪਹਿਲਾਂ ਭਾਜਪਾ ਹੀ ਇਸ ਖਿਲਾਫ ਪਾ ਰਹੀ ਸੀ ਰੌਲਾ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਕੇਜਰੀਵਾਲ ਸਰਕਾਰ ਦਾ ਸਾਬਕਾ ਮੰਤਰੀ ਸੰਦੀਪ ਕੁਮਾਰ ਜੋ ਕਥਿਤ ਸੈਕਸ ਵੀਡੀਓ ਮਾਮਲੇ ਵਿੱਚ ਫਸ ਗਿਆ ਸੀ, ਨੇ ਦਿੱਲੀ ਵਿਚ ਭਾਜਪਾ ਲਈ ਚੋਣ ਪ੍ਰਚਾਰ ਕੀਤਾ ਹੈ। ਚੇਤੇ ਰਹੇ ਕਿ ਸਾਬਕਾ ਮੰਤਰੀ ਸੰਦੀਪ ਕੁਮਾਰ ਦੇ ਸੈਕਸ ਵੀਡੀਓ ਨੂੰ ਲੈ ਕੇ ਭਾਜਪਾ ਨੇ ਉਸ ਸਮੇਂ ਕਾਫ਼ੀ ਰੌਲਾ ਪਿਆ ਸੀ। ਹੁਣ ਇਹ ਵਿਵਾਦਮਈ ਸਾਬਕਾ ਮੰਤਰੀ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਾ ਰਿਹਾ। ਇਸ ਨੂੰ ਲੈ ਕੇ ਭਾਜਪਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਮੁੱਦੇ ਉੱਤੇ ਭਾਜਪਾ ਨੇ ਹੁਣ ਸਫ਼ਾਈ ਵੀ ਦਿੱਤੀ ਹੈ। ਪਾਰਟੀ ਦੇ ਦਿੱਲੀ ਯੂਨਿਟ ਦੇ ਬੁਲਾਰੇ ਤਜਿੰਦਰ ਬੱਗਾ ਨੇ ਕਿਹਾ ਕਿ ਅਸੀਂ ਸੰਦੀਪ ਕੁਮਾਰ ਨੂੰ ਚੋਣ ਪ੍ਰਚਾਰ ਲਈ ਨਹੀਂ ਸੀ ਬੁਲਾਇਆ ਬਲਕਿ ਉਹ ਮੀਡੀਆ ਨੂੰ ਨਾਲ ਲੈ ਕੇ ਖ਼ੁਦ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਇਆ ਸੀ। ਜਿਵੇਂ ਹੀ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤੁਰੰਤ ਉਸ ਨੂੰ ਚੋਣ ਪ੍ਰਚਾਰ ਤੋਂ ਹਟਾ ਦਿੱਤਾ।ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਜਿਸ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਉਸ ਉਮੀਦਵਾਰ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ।
Check Also
ਮੋਦੀ ਸਰਕਾਰ ਦੇ ਭਾਰਤ ’ਚ ਬਰਾਬਰੀ ਦੇ ਦਾਅਵੇ ਨੂੰ ਕਾਂਗਰਸ ਨੇ ਕੀਤਾ ਖਾਰਜ – ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੁਨੀਆ …