Breaking News
Home / ਸੰਪਾਦਕੀ / ਸੱਜਣ ਕੁਮਾਰ ਨੂੰ ਸਜ਼ਾ ਨਾਲਪੀੜਤਾਂ ਨੂੰ 34 ਸਾਲਬਾਅਦਇਨਸਾਫ਼ਦੀ ਆਸ ਜਾਗੀ

ਸੱਜਣ ਕੁਮਾਰ ਨੂੰ ਸਜ਼ਾ ਨਾਲਪੀੜਤਾਂ ਨੂੰ 34 ਸਾਲਬਾਅਦਇਨਸਾਫ਼ਦੀ ਆਸ ਜਾਗੀ

ਇਨਸਾਫ਼ਵਿਚਦੇਰੀਦਾਅਰਥਇਨਸਾਫ਼ਦੇਣ ਤੋਂ ਇਨਕਾਰੀਹੋਣਾ ਹੁੰਦਾ ਹੈ।ਦੇਰਨਾਲਮਿਲਿਆਇਨਸਾਫ਼ਭਾਵੇਂ ਕਹਿਣ ਨੂੰ ਤਾਂ ਇਨਸਾਫ਼ ਹੁੰਦਾ ਹੈ ਪਰ ਇਸ ਵਿਚੋਂ ਇਨਸਾਫ਼ਦੀਭਾਵਨਾਲਗਭਗ ਮਰ ਚੁੱਕੀ ਹੁੰਦੀ ਹੈ।ਨਵੰਬਰ 1984 ‘ਚ ਭਾਰਤਦੀਪ੍ਰਧਾਨਮੰਤਰੀਇੰਦਰਾ ਗਾਂਧੀਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤਭਾਰਤ ਦੇ 18 ਸੂਬਿਆਂ ਦੇ 110 ਸ਼ਹਿਰਾਂ ਵਿਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਨਾਲਕਤਲੇਆਮ ਹੋਇਆ ਸੀ। ਅਮੂਮਨ ਇਸ ਕਤਲੇਆਮਵਿਚ 7000 ਤੋਂ ਜ਼ਿਆਦਾ ਨਿਹੱਥੇ ਸਿੱਖਾਂ ਦਾਬੇਰਹਿਮੀਨਾਲਜਿਉਂਦੇ ਸਾੜ ਕੇ, ਕੋਹ-ਕੋਹ ਕੇ ਕਤਲਕਰ ਦਿੱਤਾ ਗਿਆ ਸੀ। ਇਹ ਕਤਲੇਆਮ ਕੇਂਦਰ ‘ਚ ਸੱਤਾਧਾਰੀ ਕਾਂਗਰਸਪਾਰਟੀਦੀਸਰਕਾਰਵੇਲੇ ਹੋਇਆ ਸੀ ਅਤੇ ਇਸ ਕਤਲੇਆਮਵਿਚ ਕਾਂਗਰਸੀ ਆਗੂਆਂ ਦੀਸ਼ਮੂਲੀਅਤਅਤੇ ਸਰਕਾਰੀ ਤੇ ਪ੍ਰਸ਼ਾਸਨਿਕਮਸ਼ੀਨਰੀਦੀ ਮਿਲੀਭੁਗਤ ਸਾਹਮਣੇ ਆਈ ਸੀ।
ਭਾਰਤਦੀਰਾਜਧਾਨੀ ਦਿੱਲੀ ਵਿਚ ਹੋਏ ਕਤਲੇਆਮ ਦੇ ਮਾਮਲਿਆਂ ‘ਚ ਕਈ ਸਿਰਕੱਢ ਕਾਂਗਰਸੀ ਆਗੂਆਂ ‘ਤੇ ਉਂਗਲਾਂ ਉੱਠੀਆਂ ਅਤੇ ਜਾਂਚ-ਕਮੇਟੀਆਂ ਅਤੇ ਕਮਿਸ਼ਨਾਂ ਨੇ ਐਚ.ਕੇ.ਐਲ. ਭਗਤ, ਜਗਦੀਸ਼ਟਾਈਟਲਰ, ਸੱਜਣ ਕੁਮਾਰ ਤੇ ਕਮਲਨਾਥਆਦਿ ਕਾਂਗਰਸ ਦੇ ਵੱਡੇ ਆਗੂਆਂ ਦੀ ਸਿੱਖ ਵਿਰੋਧੀਕਤਲੇਆਮਵਿਚਸ਼ਮੂਲੀਅਤ ਦੇ ਖ਼ੁਲਾਸੇ ਕੀਤੇ ਸਨ।ਬਾਵਜੂਦ ਇਸ ਦੇ ਪਿਛਲੇ 34 ਸਾਲਾਂ ਤੋਂ ਸਿੱਖ ਵਿਰੋਧੀਕਤਲੇਆਮ ਦੇ ਦੋਸ਼ੀਆਂ ਨੂੰ ਬਚਾਇਆਜਾਂਦਾਰਿਹਾਹੈ। ਬਹੁਤ ਸਾਰੇ ਗਵਾਹਅਦਾਲਤਾਂ ਵਿਚ ਰੁਲਦੇ-ਰੁਲਦੇ ਇਸ ਜਹਾਨੋਂ ਫੌਤ ਹੋ ਗਏ ਪਰਇਨਸਾਫ਼ਦੀ ਆਸ ਮੱਧਮ ਪੈਂਦੀ ਜਾ ਰਹੀ ਸੀ।
ਪਿਛਲੇ ਦਿਨੀਂ ਦਿੱਲੀ ਹਾਈਕੋਰਟ ਨੇ ਸਿੱਖ ਵਿਰੋਧੀਕਤਲੇਆਮ ਦੇ ਪੀੜਤਾਂ ਦੇ ਭਾਰਤੀਨਿਆਂਪਾਲਿਕਾ ਤੋਂ ਉਠਦੇ ਭਰੋਸੇ ਨੂੰ ਬੰਨ੍ਹਣਦੀਦਿਸ਼ਾ ‘ਚ ਅਹਿਮਫ਼ੈਸਲਾ ਸੁਣਾਇਆ। ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਿੱਖ ਵਿਰੋਧੀਕਤਲੇਆਮ ਦੇ ਮਾਮਲੇ ‘ਚ ਦੋਸ਼ੀਕਰਾਰ ਦਿੱਤਾ ਅਤੇ ਮਰਨ ਤੱਕ ਦੀ ਉਮਰ ਕੈਦਦੀ ਸਜ਼ਾ ਸੁਣਾਈ ਹੈ।ਭਾਵੇਂਕਿ ਇਸ ਫ਼ੈਸਲੇ ਨਾਲ ਸਿੱਖ ਵਿਰੋਧੀਕਤਲੇਆਮਦੀਪੀੜਤਾਂ ਦੇ ਦਿਲਾਂ ਵਿਚਦਹਾਕਿਆਂ ਤੋਂ ਉਠਦੇ ਸੇਕ ‘ਤੇ ਪਾਣੀ ਦੇ ਕੁਝ ਤੁਪਕੇ ਛਿੜਕੇ ਗਏ ਹਨਪਰ ਇਸ ਫ਼ੈਸਲੇ ਨੇ ਸਿੱਖ ਕਤਲੇਆਮਪੀੜਤਾਂ ਦੇ ਜ਼ਖ਼ਮਾਂ ਨੂੰ ਪੂਰੀਤਰ੍ਹਾਂ ਮਰਹੱਮ ਨਹੀਂ ਲਗਾਈ। ਕਿਉਂਕਿ ਬਹੁਤ ਸਾਰੇ ਸਿੱਖ ਕਤਲੇਆਮ ਦੇ ਮਾਮਲਿਆਂ ‘ਚ ਅਜੇ ਤੱਕ ਪੀੜਤਾਂ ਨੂੰ ਇਨਸਾਫ਼ਨਹੀਂ ਮਿਲ ਸਕਿਆ।
ਸੱਜਣ ਕੁਮਾਰ ਖ਼ਿਲਾਫ਼ ਦੱਖਣੀ ਦਿੱਲੀ ਦੇ ਪਾਲਮਕਲੋਨੀ ਦੇ ਰਾਜਨਗਰ ਦੇ ਇਲਾਕੇ ਵਿਚਪੰਜ ਸਿੱਖਾਂ; ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੂਵੇਂਦਰ ਸਿੰਘ, ਨਰਿੰਦਰਪਾਲ ਸਿੰਘ ਅਤੇ ਕੁਲਦੀਪ ਸਿੰਘ ਦੀ ਹੱਤਿਆ ਦਾਮਾਮਲਾਸੀ.ਬੀ.ਆਈ.ਅਦਾਲਤਵਿਚ ਚੱਲ ਰਿਹਾ ਸੀ। ਇਸ ਮਾਮਲੇ ‘ਚ ਮੁੱਖ ਗਵਾਹਬੀਬੀਜਗਦੀਸ਼ ਕੌਰ ਸੀ, ਜਿਸ ਦੀਆਂ ਅੱਖਾਂ ਸਾਹਮਣੇ ਉਸ ਦੇ ਪੁੱਤਰ ਅਤੇ ਪਤੀ ਨੂੰ ਜਿਉਂਦਾ ਅੱਗ ਲਗਾ ਕੇ ਮਾਰ ਦਿੱਤਾ ਗਿਆ ਸੀ। ਭਾਵੇਂਕਿ ਬੀਬੀਜਗਦੀਸ਼ ਕੌਰ ਨੂੰ ਗਵਾਹੀ ਤੋਂ ਮੁਕਰ ਜਾਣਲਈਪਿਛਲੇ ਸਾਲਾਂ ਦੌਰਾਨ ਅਨੇਕਾਂ ਲਾਲਚਅਤੇ ਡਰਾਵੇ ਦਿੱਤੇ ਗਏ ਪਰਬੀਬੀਜਗਦੀਸ਼ ਕੌਰ ਦੇ ਸੀਨੇ ‘ਚ ਆਪਣੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਮਰੇ ਆਪਣੇ ਪਤੀਅਤੇ ਪੁੱਤਰ ਦੇ ਕਾਤਲਾਂ ਨੂੰ ਉਨ੍ਹਾਂ ਦੇ ਅੰਜ਼ਾਮ ਤੱਕ ਪਹੁੰਚਾਉਣ ਦੀ ਅੱਗ ਭੜਕਰਹੀ ਸੀ।
ਹਾਲਾਂਕਿਹੇਠਲੀਅਦਾਲਤ ਨੇ ਅਪ੍ਰੈਲ 2013 ‘ਚ ਸੱਜਣ ਕੁਮਾਰ ਨੂੰ ਬਰੀਕਰ ਦਿੱਤਾ ਸੀ ਪਰਪੀੜਤਾਂ ਨੇ ਹੌਂਸਲਾ ਨਹੀਂ ਹਾਰਿਆਅਤੇ ਫ਼ੈਸਲੇ ਨੂੰ ਦਿੱਲੀ ਹਾਈਕੋਰਟ ‘ਚ ਚੁਣੌਤੀ ਦੇ ਦਿੱਤੀ। ਦਿੱਲੀ ਹਾਈਕੋਰਟ ਨੇ ਲੰਘੀ 17 ਦਸੰਬਰ ਨੂੰ ਸੱਜਣ ਕੁਮਾਰ ਨੂੰ ‘ਮਨੁੱਖਤਾ ਖ਼ਿਲਾਫ਼ ਗੰਭੀਰਅਪਰਾਧ’ਦਾਦੋਸ਼ੀਕਰਾਰਦਿੰਦਿਆਂ ਮਰਨ ਤੱਕ ਉਮਰ ਕੈਦਦੀ ਸਜ਼ਾ ਸੁਣਾਈ ਹੈ। ਸੱਜਣ ਕੁਮਾਰ ਫ਼ੈਸਲਾ ਸੁਣਾਉਣ ਵਾਲੇ ਦਿਨਅਦਾਲਤਵਿਚਪੇਸ਼ਨਹੀਂ ਹੋਇਆ, ਜਿਸ ਕਾਰਨ ਉਸ ਨੂੰ ਪੇਸ਼ਹੋਣਲਈ 31 ਦਸੰਬਰ ਤੱਕ ਆਤਮਸਮਰਪਣਕਰਨਦਾ ਹੁਕਮ ਕੀਤਾਹੈ।ਨਵੰਬਰ 1984 ਦੇ ਕਤਲੇਆਮ ਦੇ ਬਹੁਤ ਸਾਰੇ ਸਬੂਤਾਂ ਨੂੰ ਸਰਕਾਰੀਸਰਪ੍ਰਸਤੀਹੇਠਪਿਛਲੇ ਸਮੇਂ ਦੌਰਾਨ ਮਿਟਾ ਦਿੱਤਾ ਗਿਆ। ਜੇਕਰ ਕੁਝ ਬਾਕੀਬਚਿਆਦਿਖਾਈ ਦਿੱਤਾ ਤਾਂ ਉਸ ਨੂੰ ਵੀਵਿਚ-ਵਿਚਾਲੇ ਖ਼ਤਮਕਰਨ ਦੇ ਯਤਨ ਹੁੰਦੇ ਰਹੇ ਹਨ।ਲਗਾਤਾਰਕਮਿਸ਼ਨਾਂ ਅਤੇ ਕਮੇਟੀਆਂ ਦੇ ਬਣਨ, ਲਗਾਤਾਰ ਕਾਂਗਰਸੀਸਰਕਾਰਾਂ ਦੇ ਪੈਰਹੇ ਦਬਾਅਅਤੇ ਦਹਾਕਿਆਂ ਦੇ ਸਫ਼ਰ ਨੇ ਆਸ ਦੀਆਂ ਤੰਦਾਂ ਤੋੜ ਦਿੱਤੀਆਂ ਸਨਪਰ ਸੱਜਣ ਕੁਮਾਰ ਨੂੰ ਸਜ਼ਾ ਹੋਣ ਦੇ ਨਾਲ, ਸਿੱਖ ਕਤਲੇਆਮ ਦੇ ਹੋਰਨਾਂ ਪੀੜਤਾਂ ਦੀਆਂ ਤੰਦਾਂ ਦੇ ਜੁੜਨਦੀਮੁੜਉਮੀਦ ਉੱਭਰੀ ਹੈ। ਇਸ ਤੋਂ ਪਹਿਲਾਂ 20 ਨਵੰਬਰ ਨੂੰ ਵੀ ਸਿੱਖ ਕਤਲੇਆਮਨਾਲਸਬੰਧਤ ਇਕ ਵੱਖਰੇ ਦੋਹਰੇ ਕਤਲ ਕੇਸ ਵਿਚਦਿਲੀਦੀਪਟਿਆਲਾ ਹਾਊਸ ਅਦਾਲਤ ਨੇ ਯਸ਼ਪਾਲ ਸਿੰਘ ਨਾਂਅ ਦੇ ਦੋਸ਼ੀ ਨੂੰ ਫਾਂਸੀਦੀਅਤੇ ਨਰੇਸ਼ਸਹਿਰਾਵਤ ਨੂੰ ਉਮਰਕੈਦਦੀ ਸਜ਼ਾ ਸੁਣਾਈ ਸੀ। ਇਨ੍ਹਾਂ ਦੋਵਾਂ ‘ਤੇ ਦੋਸ਼ ਇਹ ਸੀ ਕਿ ਇਨ੍ਹਾਂ ਨੇ ਅਵਤਾਰ ਸਿੰਘ ਅਤੇ ਹਰਦੇਵ ਸਿੰਘ ਨਾਂਅ ਦੇ ਦੋ ਸਿੱਖਾਂ ਦੇ ਗਲਾਂ ਵਿਚਟਾਇਰਪਾ ਕੇ ਅੱਗ ਲਗਾਈ ਸੀ ਅਤੇ ਉਨ੍ਹਾਂ ਨੂੰ ਘਰਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ ਸੀ। ਇਸ ਮਾਮਲੇ ਦਾਫ਼ੈਸਲਾ ਕੇਂਦਰਸਰਕਾਰਵਲੋਂ ਸਾਲ 2015 ਵਿਚਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਖੁਲਾਸੇ ਤੋਂ ਬਾਅਦ ਆਇਆ ਹੈ। ਇਕ ਹੋਰਫ਼ੈਸਲੇ ਵਿਚ ਉੱਚ-ਅਦਾਲਤ ਨੇ ਸਿੱਖ ਕਤਲੇਆਮ ਦੇ 88 ਦੋਸ਼ੀਆਂ ਦੀ ਸਿੱਖ ਕਤਲੇਆਮ ‘ਚ ਸ਼ਮੂਲੀਅਤਸਬੰਧੀ 5-5 ਸਾਲਦੀ ਸਜ਼ਾ ਬਰਕਰਾਰ ਰੱਖੀ ਹੈ। ਨਵੰਬਰ 1984 ਵਿਚਪਹਿਲੇ ਤਿੰਨਦਿਨਾਂ ਵਿਚ ਦਿੱਲੀ ਅਤੇ ਦੇਸ਼ਭਰਵਿਚ ਕਾਂਗਰਸੀ ਆਗੂਆਂ ਦੀਸ਼ਹਿ’ਤੇ ਫ਼ਿਰਕੂਭੀੜਾਂ ਵਲੋਂ ਕੀਤੀ ਗਈ ਹਿੰਸਾ ਦੀਆਂ ਅਨੇਕਾਂ ਲੂੰ ਕੰਡੇ ਖੜ੍ਹੇ ਕਰਨਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਸਨ।ਇਨ੍ਹਾਂ ਨੂੰ ਪੜ੍ਹ-ਸੁਣ ਕੇ ਅੱਜ ਵੀ ਮਨੁੱਖੀ ਹਿਰਦਾਕੰਬ ਉਠਦਾ ਹੈ। ਸੱਜਣ ਕੁਮਾਰ ਨੂੰ ਸਜ਼ਾ ਦੇਣਵੇਲੇ ਜੱਜਾਂ ਦੀ ਇਹ ਟਿੱਪਣੀ ਸੀ ਕਿ 1947 ਦੀਦੇਸ਼ਵੰਡਸਮੇਂ ਜੋ ਕਤਲੇਆਮ ਹੋਇਆ ਸੀ, ਜਿਸ ਵਿਚ ਲੱਖਾਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਕਤਲਕਰ ਦਿੱਤਾ ਗਿਆ ਸੀ, ਤੋਂ ਬਾਅਦ 1984 ਦਾ ਸਿੱਖ ਕਤਲੇਆਮਵਿਆਪਕ ਹਿੰਸਾ ਦੀਦੂਜੀ ਵੱਡੀ ਘਟਨਾ ਸੀ ਤਾਂ ਇਸ ਦੌਰਾਨ ਸਰਕਾਰ ਕੀ ਕਰਰਹੀ ਸੀ? ਅਪਰਾਧੀਏਨੇ ਦਹਾਕਿਆਂ ਤੋਂ ਸਜ਼ਾ ਤੋਂ ਕਿਉਂ ਬਚਦੇ ਰਹੇ ਅਤੇ ਇਹ ਵੀ ਕਿ ਹਜ਼ਾਰਾਂ ਸਿੱਖਾਂ ਨੂੰ ਬੇਰਹਿਮੀਨਾਲਮਾਰਿਆ ਗਿਆ ਅਤੇ ਉਨ੍ਹਾਂ ਦੇ ਘਰਤਬਾਹਕਰ ਦਿੱਤੇ ਗਏ। ਭਾਰਤ ਦੇ ਬਾਕੀ ਹਿੱਸਿਆਂ ਵਿਚਵੀ ਅਜਿਹਾ ਕੁਝ ਵਾਪਰਿਆ ਜੋ ਬਿਨਾਂ ਸ਼ੱਕ ਮਨੁੱਖਤਾ ਵਿਰੁੱਧ ਅਪਰਾਧ ਸੀ ਅਤੇ ਇਸ ਕਤਲੇਆਮ ਨੂੰ ਸਿਆਸੀ ਆਗੂਆਂ ਨੇ ਅੰਜ਼ਾਮ ਦਿੱਤਾ ਸੀ ਅਤੇ ਇਸ ਵਿਚਕਾਨੂੰਨ ਦੀਪਾਲਣਾਕਰਵਾਉਣਵਾਲੀਆਂ ਏਜੰਸੀਆਂ ਨੇ ਵੀਮਦਦਕੀਤੀ ਸੀ। ਨਿਰਸੰਦੇਹਵਾਪਰੇ ਇਸ ਸਮੁੱਚੇ ਘਟਨਾਕ੍ਰਮਦੀਤਹਿ ਤੱਕ ਪੁੱਜ ਕੇ ਇਸ ਵਿਚਸ਼ਾਮਲਤਮਾਮਦੋਸ਼ੀਆਂ ਨੂੰ ਵੀਸਜ਼ਾਵਾਂ ਦੇਣਨਾਲ ਹੀ ਭਾਰਤੀਨਿਆਂਪਾਲਿਕਾਪ੍ਰਤੀਪੀੜਤਾਂ ਦੇ ਮਨਾਂ ਵਿਚਵਿਸ਼ਵਾਸਮਜ਼ਬੂਤ ਹੋ ਸਕਦਾ ਹੈ ਅਤੇ 34 ਸਾਲਪਹਿਲਾਂ ਵਾਪਰੇ ਸਿੱਖ ਵਿਰੋਧੀਕਤਲੇਆਮਵਿਚਮਾਰੇ ਗਏ ਬੇਕਸੂਰ ਸਿੱਖਾਂ ਨੂੰ ਇਨਸਾਫ਼ਮਿਲਸਕਦਾਹੈ।

Check Also

ਕੁਦਰਤੀ ਇਲਾਜ ਵੱਲ ਪਰਤਣ ਦੀ ਲੋੜ

ਬਾਗ਼ ਬਗੀਚੇ ਤੇ ਰਸੋਈ ਦਾ ਇਲਾਜ, ਲੈਬ ਦੇ ਇਲਾਜ ਨਾਲੋਂ ਬਿਹਤਰ ਹੈ। ਪੁਰਾਣੇ ਸਮਿਆਂ ਤੋਂ …