Breaking News
Home / ਪੰਜਾਬ / ਸਾਧੂ ਸਿੰਘ ਧਰਮਸੋਤ ਦੀਆਂ ਵਧੀਆਂ ਮੁਸ਼ਕਿਲਾਂ

ਸਾਧੂ ਸਿੰਘ ਧਰਮਸੋਤ ਦੀਆਂ ਵਧੀਆਂ ਮੁਸ਼ਕਿਲਾਂ

ਮੋਹਾਲੀ ਅਦਾਲਤ ’ਚ ਧਰਮਸੋਤ ਖਿਲਾਫ਼ 1200 ਪੰਨਿਆ ਦਾ ਚਲਾਨ ਪੇਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਵਿਜੀਲੈਂਸ ਬਿਊਰੋ ਨਿੇ ਮੋਹਾਲੀ ਅਦਾਲਤ ਵਿਚ ਧਰਮਸੋਤ ਖਿਲਾਫ਼ 1200 ਪੰਨਿਆ ਦਾ ਚਲਾਨ ਪੇਸ਼ ਕਰ ਦਿੱਤਾ ਹੈ। ਧਰਮਸੋਤ ਤੋਂ ਇਲਾਵਾ ਡੀਐਫਓ ਗੁਰਅਮਨ ਅਤੇ ਠੇਕੇਦਾਰ ਦੇ ਖਿਲਾਫ਼ ਵੀ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਚਲਾਨ ਵਿਚ ਇਨ੍ਹਾਂ ਵੱਲੋਂ ਕੀਤੇ ਗਏ ਭਿ੍ਰਸ਼ਟਾਚਾਰ ਦੀ ਪੂਰੀ ਕਹਾਣੀ ਲਿਖੀ ਹੋਈ ਹੈ। ਉਧਰ ਵਿਜੀਲੈਂਸ ਬਿਊਰੋ ਨੇ ਹੁਣ ਧਰਮਸੋਤ ਖਿਲਾਫ਼ ਆਮਦਨ ਤੋਂ ਵੱਧ ਸੰਪਤੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੰਗਲਾਤ ਵਿਭਾਗ ’ਚ ਹੋਏ ਘੋਟਾਲੇ ’ਚ ਹੋਈ ਗਿ੍ਰਫਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਸਾਧੂ ਸਿੰਘ ਧਰਮਸੋਤ ਨਾਲ ਸਬੰਧਤ ਕਈ ਪ੍ਰਾਪਰਟੀਜ਼ ਮਿਲੀਆਂ ਹਨ। ਧਰਮਸੋਤ ਕੈਪਟਨ ਸਰਕਾਰ ’ਚ ਜੰਗਲਾਤ ਮੰਤਰੀ ਸਨ ਅਤੇ ਉਨ੍ਹਾਂ ’ਤੇ ਆਰੋਪ ਸੀ ਕਿ ਜੰਗਲਾਤ ਵਿਭਾਗ ’ਚ ਇਕ ਦਰਖਤ ਦੀ ਕਟਾਈ ਬਲਦੇ 500 ਰਪਏ ਰਿਸ਼ਵਤ ਲੈਂਦੇ ਸਨ। ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਲਗਭਗ ਸਵਾ ਕਰੋੜ ਦੀ ਕੁਰੱਪਸ਼ਨ ਦੇ ਧਰਮਸੋਤ ਖਿਲਾਫ਼ ਸਬੂਤ ਮਿਲ ਚੁੱਕੇ ਹਨ। ਭਿ੍ਰਸ਼ਟਾਚਾਰ ਦੇ ਆਰਪੋ ਵਿਚ ਸਾਧੂ ਸਿੰਘ ਧਰਮਸੋਤ ਇਸ ਸਮੇਂ ਨਾਭਾ ਜੇਲ੍ਹ ਵਿਚ ਬੰਦ ਹਨ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …