-4.7 C
Toronto
Wednesday, December 3, 2025
spot_img
Homeਦੁਨੀਆਬਹਾਮਾਸ : ਸ਼ਾਰਕ ਦੇ ਮੂੰਹ 'ਚ ਹੁਕ ਫਸਿਆ ਸੀ, 51 ਸਾਲ ਦੇ...

ਬਹਾਮਾਸ : ਸ਼ਾਰਕ ਦੇ ਮੂੰਹ ‘ਚ ਹੁਕ ਫਸਿਆ ਸੀ, 51 ਸਾਲ ਦੇ ਗੋਤਾਖੋਰ ਨੇ 15 ਮਿੰਟ ਵਿਚ ਕੱਢਿਆ

ਸ਼ਾਰਕ ਨੇ ਗੋਤਾਖੋਰ ‘ਤੇ ਹਮਲਾ ਵੀ ਕੀਤਾ, ਹੁੱਕ ਦੇ ਕਾਰਣ ਨੂਕਸਾਨ ਨਹੀਂ ਕਰ ਸਕੀ
ਨਸਾਊ : ਤਸਵੀਰ ਬਹਾਮਾਸ ਦੇ ਇਕ ਆਈਲੈਂਡ ਦੀ ਹੈ। ਇੱਥੇ ਇਕ ਸ਼ਾਰਕ ਦੇ ਮੂੰਹ ਵਿਚ ਮੱਛੀਆਂ ਫੜਨ ਵਾਲਾ ਹੁਕ ਫਸ ਗਿਆ ਸੀ, ਜਿਸ ਨੂੰ 51 ਸਾਲ ਦੇ ਗੋਤਾਖੋਰ ਟਰਾਏ ਇਲੋਸਕੀ ਨੇ ਕਰੀਬ 15 ਮਿਟਾਂ ਦੀ ਜੱਦੋ-ਜਹਿਦ ਦੇ ਬਾਅਦ ਕੱਢਿਆ। ਇਲੋਸਕੀ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਅਕਸਰ ਆਈਲੈਂਡ ‘ਤੇ ਆਉਂਦੇ ਰਹਿੰਦੇ ਹਨ। ਇਕ ਦਿਨ ਉਨ੍ਹਾਂ ਨੇ ਸ਼ਾਰਕ ਦੇ ਮੂੰਹ ਵਿਚ ਮੱਛੀਆਂ ਫੜਨ ਵਾਲਾ ਹੁੱਕ ਫਸਿਆ ਹੋਇਆ ਦੇਖਿਆ। ਇਸ ਨਾਲ ਉਹ ਪ੍ਰੇਸ਼ਾਨ ਹੋ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਹੁਕ ਕੱਢਣ ਦਾ ਫੈਸਲਾ ਕੀਤਾ। ਇਸਦੇ ਲਈ ਉਨ੍ਹਾਂ ਨੇ ਕੁਝ ਛੋਟੀਆਂ ਮੱਛੀਆਂ ਨੂੰ ਫੜਿਆ ਅਤੇ ਸ਼ਾਰਕ ਦੇ ਕੋਲ ਲੈ ਗਏ। ਤਦ ਸ਼ਾਰਕ ਨੇ ਇਲੋਸਕੀ ‘ਤੇ ਹਮਲਾ ਕਰ ਦਿੱਤਾ। ਪਰ ਮੂੰਹ ਵਿਚ ਹੁਕ ਫਸਿਆ ਹੋਣ ਕਰਕੇ ਉਹ ਨੁਕਸਾਨ ਨਹੀਂ ਪਹੁੰਚਾ ਸਕੀ। 15 ਮਿੰਟ ਵਿਚ ਇਲੋਸਕੀ ਨੇ ਸ਼ਾਰਕ ‘ਤੇ ਕਾਬੂ ਪਾਇਆ ਅਤੇ ਉਸਦੇ ਮੂੰਹ ਵਿਚੋਂ ਹੁੱਕ ਕੱਢ ਦਿੱਤਾ।

RELATED ARTICLES
POPULAR POSTS