Breaking News
Home / ਕੈਨੇਡਾ / Front / ਪੰਜਾਬ ਵਿੱਚ ਖੇਤੀਬਾੜੀ ਅਧਾਰਿਤ ਸਨਅਤਾਂ ਲਗਾਉਣ ਵੱਲ ਧਿਆਨ ਦੇਵੇ ਭਗਵੰਤ ਮਾਨ ਸਰਕਾਰ :-ਡਾ ਜਗਮੋਹਨ ਰਾਜੂ 

ਪੰਜਾਬ ਵਿੱਚ ਖੇਤੀਬਾੜੀ ਅਧਾਰਿਤ ਸਨਅਤਾਂ ਲਗਾਉਣ ਵੱਲ ਧਿਆਨ ਦੇਵੇ ਭਗਵੰਤ ਮਾਨ ਸਰਕਾਰ :-ਡਾ ਜਗਮੋਹਨ ਰਾਜੂ 

ਪੰਜਾਬ ਵਿੱਚ ਖੇਤੀਬਾੜੀ ਅਧਾਰਿਤ ਸਨਅਤਾਂ ਲਗਾਉਣ ਵੱਲ ਧਿਆਨ ਦੇਵੇ ਭਗਵੰਤ ਮਾਨ ਸਰਕਾਰ :-ਡਾ ਜਗਮੋਹਨ ਰਾਜੂ

ਪਰਾਲੀ ਨੂੰ ਅੱਗ ਲਗਾਉਣ ਦੀ ਦਿਨੋ ਦਿਨ ਗੰਭੀਰ ਹੋ ਰਹੀ ਸਮੱਸਿਆ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ :-

ਚੰਡੀਗੜ / ਪ੍ਰਿੰਸ ਗਰਗ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜੇਕਰ ਤੁਸੀ ਜ਼ਰਾ ਵੀ ਪੰਜਾਬ ਦਾ ਭਲਾ ਕਰਨਾ ਚਾਹੁੰਦੇ  ਹੋ,ਪੰਜਾਬ ਦੀ ਕਿਰਸਾਨੀ ਨੂੰ ਲਾਹੇਵੰਦ ਕਿੱਤਾ ਬਣਾਉਣਾ ਚਾਹੁੰਦੇ ਹੋ ਤਾਂ ਪੰਜਾਬ ਵਿੱਚ ਖੇਤੀ ਅਧਾਰਿਤ ਸਨਅਤਾਂ ਲਗਾਉ ਤੇ ਗੱਲਾਂ ਬਾਤਾਂ ਨਾਲ ਟਾਈਮ ਟਪਾਉਣਾ ਛੱਡ ਦਿਓ ।ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਸਾਬਕਾ ਆਈਏਐਸ ਡਾਕਟਰ ਜਗਮੋਹਨ ਸਿੰਘ ਰਾਜੂ ਨੇ ਕੀਤਾ ।ਉਹਨਾਂ ਦੋਸ਼ ਲਗਾਇਆ ਕਿ ਭਗਵੰਤ ਸਰਕਾਰ ਪੰਜਾਬੀਆ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹੈ ।ਉਹਨਾਂ ਕਿਹਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸੰਵੇਦਨਸੀਲ ਮੁੱਦਿਆਂ ਤੇ ਵੀ ਰੱਜ ਕੇ ਰਾਜਨੀਤੀ ਕੀਤੀ ਤੇ ਆਪਣੀ ਵੋਟ ਬੈਂਕ ਵਜੋਂ ਵਰਤੋਂ ਕੀਤੀ ।ਉਹਨਾਂ ਕਿਹਾ ਕਿ ਇਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਤੰਗ ਆ ਚੁੱਕਾ ਹੈ ਤੇ ਪੰਜਾਬੀ ਹੁਣ ਭਗਵੰਤ ਮਾਨ ਸਰਕਾਰ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ ।

ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬੀ  ਹੁਣ ਇੱਕ ਮੌਕਾ ਭਾਜਪਾ ਨੂੰ ਦੇਣ ,ਆਉਣ ਵਾਲੀਆਂ ਸਾਰੀਆਂ ਸ਼ਥਾਨਿਕ ਤੇ ਲੋਕਾਂ ਵਿੱਚ ਭਾਜਪਾ ਨੂੰ ਜਿਤਾ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇਣ ਅਸ਼ੀ ਸੂਬੇ ਦੀ ਆਰਥਿਕਤਾ ਵਿੱਚ ਆਈ ਖੜੋਤ ਨੂੰ ਦਰੁਸਤ ਕਰਕੇ ਸਾਡੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਦੇ ਨਾਲ ਖੇਤੀ ਆਧਾਰਿਤ ਅਤੇ ਹੋਰ ਸਨਅਤਾਂ ਲਗਾ ਕਿ ਰੁਜ਼ਗਾਰ ਤੇ ਕਮਾਈ ਦੇ ਹੋਰ ਸਾਧਨ ਮੁੱਹਈਆ ਕਰਵਾਵਾਂਗੇ ।ਉਹਨਾਂ ਕਿਹਾ ਕਿ ਪੀੜੀ ਦਰ ਪੀੜੀ ਜ਼ਮੀਨ ਵੰਡੀ ਜਾਣ ਕਾਰਨ ਹੁਣ ਪਰਿਵਾਰਾਂ ਦਾ ਗੁਜ਼ਾਰਾ ਖੇਤੀ ਨਾਲ ਨਹੀਂ ਹੋ ਸਕਦਾ ।ਇਸ ਕਰਕੇ ਰੋਜ਼ਗਾਰ ਦੇ ਮੋਕੇ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਆਧਾਰਿਤ ਸਨਅਤਾਂ ਨੂੰ ਵੱਡੀ ਤਰਜੀਹ ਦੇਣੀ ਸਮੇਂ ਦੀ ਲੋੜ ਹੈ ਜਿਸ ਨੂੰ ਭਾਜਪਾ ਅਮਲੀ ਜਾਮਾ ਪਹਿਨਾਵੇਗੀ ।ਉਹਨਾਂ ਕਿਹਾ ਕਿ ਭਾਜਪਾ ਪੰਜਾਬ ਦੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਨੂੰ ਬਿਹਤਰ ਬਣਾ ਕੇ ,ਲੋੜੀਂਦੇ ਅਧਿਆਪਕ ਅਤੇ ਹੋਰ ਸਟਾਫ ਨਿਯੁਕਤ ਕਰਕੇ ਰਾਜ ਦੇ ਸਾਰੇ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਲੋੜੀਦੇ ਡਾਕਟਰ,ਨਰਸਾਂ ,ਫਰਮਾਸਿਸਟ ਤੇ ਹੋਰ ਸਟਾਫ ਭਰਤੀ ਕਰਕੇ ਸਮੁੱਚੇ ਤੌਰ ਤੇ ਹੇਠਲੇ ਪੱਧਰ ਤੋਂ ਸਿਹਤ ਅਤੇ ਸਿੱਖਿਆ ਢਾਂਚੇ ਨੂੰ ਬਿਹਤਰ ਅਤੇ ਮਜ਼ਬੂਤ ਕਰੇਗੀ ।

ਜਗਮੋਹਨ ਰਾਜੂ ਨੇ ਕਿਹਾ ਕਿ ਫੋਕੀ ਬਿਆਨਬਾਜੀ ਅਤੇ ਇਸਤਿਹਾਰਬਾਜੀ ਨਾਲ ਨਿਸ਼ਾਨੇ ਹਾਸਿਲ ਨਹੀਂ ਕੀਤੇ ਜਾ ਸਕਦੇ ।ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰਵਾਇਤੀ ਅਤੇ ਗੈਰ ਰਵਾਇਤੀ ਆਧੁਨਿਕ ਢੰਗ ਤਰੀਕੇ ਵਰਤ ਕੇ ਬਰਸਾਤ ਦੇ ਪਾਣੀ ਨੂੰ ਵੱਧ ਤੋਂ ਵੱਧ ਜ਼ਮੀਨ ਵਿੱਚ ਰੀਚਾਰਜ ਕੀਤਾ ਜਾਵੇ ਅਤੇ ਪਾਣੀ ਦੀ ਦੁਰਵਰਤੋਂ ਬੰਦ ਕੀਤੀ ਜਾਵੇ ।ਉਹਨਾਂ ਕਿਹਾ ਕਿ ਨਸ਼ਿਆਂ ਦੀ ਵਿਕਰਾਲ ਹੁੰਦੀ ਜਾ ਰਹੀ ਸਮੱਸਿਆ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਨਸ਼ਟ ਕਰਦੀ ਜਾ ਰਹੀ ਹੈ ,ਉਸ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ,ਰਾਜ ਦੀ ਪੁਲਿਸ ਅਤੇ ਹੋਰ ਏਜੰਸੀਆ ਨੂੰ ਪ੍ਰਤੀਬੱਧਤਾ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ।ਉਹਨਾ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਲਈ ਕਿਸਾਨ ਮਜਬੂਰ ਹੋ ਰਹੇ ਹਨ ਇਸ ਲਈ ਮੁੱਖ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਉਪਲਬਧ ਨਹੀਂ ਕਰਵਾ ਰਹੀ ਹੈ।ਉਹਨਾ ਕਿਹਾ ਕਿ ਪੰਜਾਬ ਸਰਕਾਰ ਆਪਣੀ ਭਰੋਸੇਯੋਗਤਾ ਖੋ ਚੁੱਕੀ ਹੈ ਤੇ ਪੰਜਾਬੀ ਆਮ ਆਦਮੀ ਪਾਰਟੀ ਨੂੰ ਹੁਣ ਮੂੰਹ ਨਹੀਂ ਲਾਉਣਗੇ ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …