15 C
Toronto
Friday, August 28, 2026
spot_img
HomeਕੈਨੇਡਾFrontਨੇਪਾਲ ’ਚ ਭਾਰੀ ਹੜ੍ਹ ਦਾ ਕਹਿਰ, 165 ਲੋਕਾਂ ਦੀ ਦਰਦਨਾਕ ਮੌਤ

ਨੇਪਾਲ ’ਚ ਭਾਰੀ ਹੜ੍ਹ ਦਾ ਕਹਿਰ, 165 ਲੋਕਾਂ ਦੀ ਦਰਦਨਾਕ ਮੌਤ

ਨੇਪਾਲ ’ਚ ਭਾਰੀ ਹੜ੍ਹ ਦਾ ਕਹਿਰ, 165 ਲੋਕਾਂ ਦੀ ਦਰਦਨਾਕ ਮੌਤ
500 ਲਾਪਤਾ ਲੋਕਾਂ ਵਿੱਚ 105 ਭਾਰਤੀ ਤੇ 37 ਪਰਵਾਸੀ ਵੀ ਸ਼ਾਮਿਲ

ਅਮਰਜੀਤ ਸਿੰਘ
ਚੰਡੀਗੜ੍ਹ/ਕਾਠਮੰਡੂ, 26 ਅਗਸਤ, 2026

ਬੁੱਧਵਾਰ ਨੂੰ ਨੇਪਾਲ ਵਿੱਚ ਆਏ ਜ਼ਬਰਦਸਤ ਹੜ੍ਹ ਕਾਰਨ ਉੱਥੇ ਦਾ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ। ਹੜ੍ਹ ਦਾ ਕੇਹਰ ਇੰਨਾ ਜ਼ਿਆਦਾ ਸੀ ਕਿ ਇਸ ਵਿੱਚ 165 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ 500 ਤੋਂ ਜ਼ਿਆਦਾ ਲਾਪਤਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਲੋਕਾਂ ਵਿੱਚ 105 ਭਾਰਤੀ ਵੀ ਸ਼ਾਮਿਲ ਹਨ। ਨੇਪਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੱਬਤ ਦੀ ਸਰਹੱਦ ਨਾਲ ਲੱਗਦੇ ਰਸੁਵਾ ਅਤੇ ਧਾਡਿੰਗ ਜ਼ਿਲ੍ਹੇ ਨੂੰ ਪ੍ਰਭਾਵਿਤ ਕਰਦੇ ਹੋਏ ਸਵੇਰੇ 9 ਵਜੇ ਦੇ ਕਰੀਬ (ਸਥਾਨਕ ਸਮੇਂ ਅਨੁਸਾਰ) ਭੋਟੇ ਕੋਸ਼ੀ ਨਦੀ ਵਿੱਚ ਹੜ੍ਹ ਆਉਣ ਦੀ ਸੂਚਨਾ ਮਿਲੀ ।

ਉੱਥੇ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਤਿੱਬਤ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦੇ ਹੋਏ ਇਹ ਹੜ੍ਹ ਫਿਰ ਧਾਡਿੰਗ, ਨੁਵਾਕੋਟ ਅਤੇ ਚਿਤਵਾਨ ਜ਼ਿਲ੍ਹੇ ਵਿੱਚ ਫੈਲ ਗਿਆ, ਜਿਸ ਨਾਲ ਘੱਟੋ-ਘੱਟ ਚਾਰ ਸਥਾਈ ਪੁਲਾਂ ਅਤੇ ਕੁੱਝ ਅਸਥਾਈ ਪੁਲਾਂ ਨੂੰ ਨੁਕਸਾਨ ਪਹੁੰਚਿਆ।

ਹੜ੍ਹ ਦਾ ਕਾਰਨ ਕੀ ਹੈ ਇਸਦੇ ਲਈ ਸੈਟੇਲਾਈਟ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਮੁੱਢਲੀਆਂ ਅਧਿਐਨ ਰਿਪੋਰਟਾਂ ਦੇ ਅਨੁਸਾਰ, ਤਿੱਬਤ-ਰਸੁਵਾਗੜ੍ਹੀ  ਸਰਹੱਦੀ ਖੇਤਰ ਤੋਂ 20 ਕਿਲੋਮੀਟਰ ਉੱਤਰ-ਪੂਰਬ ਵਿੱਚ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਸਥਿਤ ਇੱਕ ਅਸਥਿਰ ਪਹਾੜੀ ਅਤੇ ਚੱਟਾਨਾਂ ਦੇ ਸਮੂਹ ਦੇ ਖਿਸਕਣ ਕਾਰਨ ਅਚਾਨਕ ਹੜ੍ਹ ਆਇਆ।

ਲਾਪਤਾ ਹੋਏ ਲਗਭਗ 500 ਲੋਕਾਂ ਵਿੱਚ ਘੱਟੋ-ਘੱਟ 105 ਭਾਰਤੀ ਅਤੇ 37 ਪ੍ਰਵਾਸੀ ਭਾਰਤੀ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਪ੍ਰਤੀਨਿਧੀ ਸਭਾ ਨੂੰ ਦੱਸਿਆ ਕਿ ਨੇਪਾਲੀ ਫੌਜ ਦੇ 44 ਜਵਾਨਾਂ ਸਮੇਤ 80 ਸੁਰੱਖਿਆ ਕਰਮਚਾਰੀ ਵੱਖ-ਵੱਖ ਥਾਵਾਂ ’ਤੇ ਲਾਪਤਾ ਹੋ ਗਏ ਹਨ।

ਨੇਪਾਲ ਦੇ ਜਲ ਵਿਗਿਆਨ ਅਤੇ ਮੌਸਮ ਵਿਭਾਗ ਦੇ ਅਨੁਸਾਰ, ਬੁੱਧਵਾਰ ਦਾ ਹੜ੍ਹ ਰਾਸੁਵਾ ਵਿੱਚ ਮੀਂਹ ਕਾਰਨ ਨਹੀਂ ਆਇਆ। ਨੇਪਾਲ ਦੇ ਹੜ੍ਹ ਪੂਰਵ ਅਨੁਮਾਨ ਵਿਭਾਗ ਨੇ ਦੁਪਹਿਰ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਚੀਨ ਵਾਲੇ ਪਾਸਿਓਂ ਮਿਲੀ ਜਾਣਕਾਰੀ ਦੇ ਅਨੁਸਾਰ, ਕਿਉਂਕਿ ਨਦੀ ਦੀ ਰੁਕਾਵਟ ਵਾਲੀ ਥਾਂ ’ਤੇ ਝੀਲ ਅਜੇ ਪੂਰੀ ਤਰ੍ਹਾਂ ਨਹੀਂ ਨਿਕਲੀ ਹੈ, ਯਾਨੀ ਖਾਲੀ ਨਹੀਂ ਹੋਈ ਹੈ, ਇਸ ਲਈ ਭੋਟੇ ਕੋਸ਼ੀ ਅਤੇ ਤਿ੍ਰਸ਼ੂਲੀ ਖੇਤਰਾਂ ਵਿੱਚ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ”। ਇਸ ਦੌਰਾਨ ਲੋਕਾਂ ਨੂੰ ਨਦੀਆਂ ਤੋਂ ਦੂਰ ਰਹਿਣ ਅਤੇ ਸੁਰੱਖਿਅਤ ਥਾਵਾਂ ’ਤੇ ਰਹਿਣ ਲਈ ਕਿਹਾ ਜਾ ਰਿਹਾ ਹੈ।
ਹਾਲਾਂਕਿ ਨੇਪਾਲ ਨੇ ਅਧਿਕਾਰਤ ਤੌਰ ਤੇ ਮੀਡੀਆ ਨੂੰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਲੇਕਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਓਜ਼ ਨੇ ਤਬਾਹੀ ਦੇ ਪੈਮਾਨੇ ਨੂੰ ਉਜਾਗਰ ਕਰ ਦਿੱਤਾ ਹੈ। ਇੱਕ ਵੀਡੀਓ ਵਿੱਚ ਨੇਪਾਲ-ਚੀਨ ਸਰਹੱਦ ’ਤੇ ਰਾਸੁਵਾਗੜੀ ਵਿਖੇ ਵਗਦੇ ਪਾਣੀ ਦੀ ਇੱਕ ਵੱਡੀ ਕੰਧ ਦੋ ਮੰਜ਼ਿਲਾਂ ਇਮਾਰਤ ਨੂੰ ਢੱਕਦੀ ਹੈ ਤੇ ਫੇਰ ਇਸ ਵਿੱਚ ਢੱਕੀ ਹੋਈ ਹਰ ਚੀਜ਼ ਨੂੰ ਵਹਾ ਕੇ ਆਪਣੇ ਨਾਲ ਲੈ ਜਾਂਦੀ ਸਾਫ ਦੇਖੀ ਜਾ ਸਕਦੀ ਹੈ। ਪਹਿਲਾਂ ਤਾਂ ਕਈ ਲੋਕ ਭੱਜਦੇ ਹੋਏ ਦੇਖੇ ਜਾ ਸਕਦੇ ਸਨ, ਜ਼ਾਹਰ ਹੈ ਕਿ ਪਾਣੀ ਦੇ ਨੇੜੇ ਆਉਣ ਦੀ ਆਵਾਜ਼ ’ਤੇ, ਪਰ ਕੁਝ ਸਕਿੰਟਾਂ ਦੇ ਅੰਦਰ ਹੀ ਅਚਾਨਕ ਆਏ ਹੜ੍ਹ ਕਾਰਨ ਪਿੱਛੇ ਛੱਡੇ ਗਏ ਚਿੱਕੜ ਅਤੇ ਮਲਬੇ ਨਾਲ ਉਹ ਧਕੇ ਜਾਂਦੇ ਹਨ।

RELATED ARTICLES
POPULAR POSTS