25 C
Toronto
Tuesday, July 28, 2026
spot_img
HomeਕੈਨੇਡਾFront‘ਈ-20 ਜਨਤਾ ਪਾਰਟੀ’ ਬਣੀ ਭਾਰਤ ਵਿਚ ਨਵੀਂ ਔਨਲਾਈਨ ਮੁਹਿੰਮ ਸ਼ੁਰੂ ਕਰਨ ਵਾਲੀ...

‘ਈ-20 ਜਨਤਾ ਪਾਰਟੀ’ ਬਣੀ ਭਾਰਤ ਵਿਚ ਨਵੀਂ ਔਨਲਾਈਨ ਮੁਹਿੰਮ ਸ਼ੁਰੂ ਕਰਨ ਵਾਲੀ ਪਾਰਟੀ


ਇੰਸਟਾਗਰਾਮ ਅਤੇ ਐਕਸ ’ਤੇ ਕੀਤੀ ਸੌ ਫੀਸਦੀ ਸ਼ੁੱਧ ਪੈਟਰੋਲ ਦੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਕਾਕਰੋਚ ਜਨਤਾ ਪਾਰਟੀ ਤੋਂ ਬਾਅਦ ਹੁਣ ਇੰਟਰਨੈਟ ਉਤੇ ‘ਈ-20 ਜਨਤਾ ਪਾਰਟੀ’ ਨੇ ਮੁਹਿੰਮ ਛੇੜ ਦਿੱਤੀ ਹੈ। ਇਹ ਪਾਰਟੀ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਪੈਟਰੋਲ ਪੰਪਾਂ ਨੂੰ ਈ-20 ਬਾਲਣ ਦੇ ਨਾਲ-ਨਾਲ ਸੌ ਫੀਸਦੀ ਸ਼ੁੱਧ ਪੈਟਰੋਲ ਵੇਚਣ ਦੀ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਗਾਹਕਾਂ ਕੋਲ ਆਪਣੀ ਪਸੰਦ ਦਾ ਤੇਲ ਚੁਣਨ ਦਾ ਹੱਕ ਹੋਵੇ। ਇਹ ਪਾਰਟੀ ਫਿਊਲ ਨੂੰ ਲੈ ਕੇ ਚਰਚਾ ਵਿਚ ਹੈ। ਮਲੇਸ਼ੀਆ ਤੋਂ ਸੰਚਾਲਿਤ ਇਸ ਪਾਰਟੀ ਦਾ ਕਹਿਣਾ ਹੈ ਕਿ ਉਹ ਈਥਾਨੋਲ-ਮਿਕਸਡ ਬਾਲਣ ਖਿਲਾਫ ਨਹੀਂ ਹੈ, ਸਗੋਂ ਬਦਲਵੇਂ ਬਦਲਾਵਾਂ ਦੀ ਘਾਟ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਗਾਹਕਾਂ ਨੂੰ ਖੁਦ ਇਹ ਤੈਅ ਕਰਨ ਦਿੱਤਾ ਜਾਵੇ ਕਿ ਉਨ੍ਹਾਂ ਦੇ ਵਾਹਨ ਦੇ ਟੈਂਕ ਵਿਚ ਕੀ ਪੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਮੁਹਿੰਮ ਪੈਟਰੋਲ ’ਤੇ ਸਪੱਸ਼ਟ ਲੇਬਲਿੰਗ ਲਗਾਉਣ, ਮਾਈਲੇਜ, ਇੰਜਣ ਦੀ ਕਾਰਗੁਜ਼ਾਰੀ ਅਤੇ ਰੱਖ-ਰੱਖਾਅ ਦੇ ਖਰਚਿਆਂ ਬਾਰੇ ਕੀਤੇ ਗਏ ਅਧਿਐਨਾਂ ਨੂੰ ਜਨਤਕ ਕਰਨ ਅਤੇ ਈ-20 ਬਾਲਣ ਦੇ ਲੰਬੇ ਸਮੇਂ ਦੇ ਪ੍ਰਭਾਵਾਂ ’ਤੇ ਸੁਤੰਤਰ ਖੋਜ ਕਰਵਾਉਣ ਦੀ ਮੰਗ ਵੀ ਕਰ ਰਹੀ ਹੈ।

RELATED ARTICLES
POPULAR POSTS