ਕਾਂਗਰਸੀ ਸਾਂਸਦ ਧੀਰਜ ਸਾਹੂ ਨੇ ਕਿਹਾ 350 ਕਰੋੜ ਰੁਪਏ ਮੇਰੇ ਨਹੀਂ
ਬਰਾਮਦ ਹੋਇਆ ਸਾਰਾ ਪੈਸਾ ਉਨ੍ਹਾਂ ਪਰਿਵਾਰ ਦੇ, ਇਸ ਨੂੰ ਪਾਰਟੀ ਨਾਲ ਨਾ ਜੋੜਿਆ ਜਾਵੇ
ਰਾਂਚੀ/ਬਿਊਰੋ ਨਿਊਜ਼ :
ਇਨਕਸ ਟੈਕਸ ਵਿਭਾਗ ਨੇ ਲੰਘੇ ਦਿਨੀਂ ਝਾਰਖੰਡ ਤੋਂ ਕਾਂਗਰਸ ਦੇ ਰਾਜਸਭਾ ਮੈਂਬਰ ਧੀਰਜ ਸਾਹੂ ਦੇ 10 ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ 5 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਚੱਲੀ ਸੀ। ਇਨ੍ਹਾਂ 10 ਦਿਨਾਂ ਦੌਰਾਨ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ’ਚ ਕੀਤੀ ਗਈ ਛਾਪੇਮਾਰੀ ਦੌਰਾਨ 350 ਕਰੋੜ ਰੁਪਏ ਤੋਂ ਜ਼ਿਆਦਾ ਕੈਸ਼ ਬਰਾਮਦ ਹੋਇਆ। ਛਾਪੇਮਾਰੀ ਦੇ 10 ਦਿਨ ਬਾਅਦ ਕਾਂਗਰਸੀ ਸੰਸਦ ਮੈਂਬਰ ਧੀਰਜ ਸਾਹੂ ਨੇ ਮੀਡੀਆ ਨੂੰ ਕਿਹਾ ਕਿ ਇਹ ਸਾਰਾ ਪੈਸਾ ਉਨ੍ਹਾਂ ਦਾ ਨਹੀਂ, ਬਲਕਿ ਉਨ੍ਹਾਂ ਦੇ ਪਰਿਵਾਰ ਅਤੇ ਫਰਮ ਦਾ ਹੈ ਅਤੇ ਉਹ ਹਰ ਚੀਜ਼ ਦਾ ਹਿਸਾਬ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਪੈਸੇ ਦਾ ਕਾਂਗਰਸ ਪਾਰਟੀ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਲੈਣਾ ਦੇਣਾ ਨੀਂ। ਫਿਲਹਾਲ ਬਰਾਮਦ ਹੋਏ ਪੈਸੇ ਨੂੰ ਬੋਲਾਂਗੀਰ ਅਤੇ ਸੰਬਲਪੁਰ ਸਥਿਤ ਸਟੇਟ ਬੈਂਕ ਦੀ ਬ੍ਰਾਂਚ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ।