ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਲੇਖਿਕਾ ਡਾ. ਨੀਨਾ ਸੈਣੀ ਦੀ ਪੁਸਤਕ ‘ਸੱਧਰਾਂ ਦੀ ਹਵੇਲੀ’ ਦਾ ਲੋਕ ਅਰਪਣ ਅਤੇ ਵਿਚਾਰ-ਚਰਚਾ ਸਮਾਰੋਹ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਮੌਕੇ ’ਤੇ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮਿ੍ਰਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਲੇਖਿਕਾ ਜੋਤ ਪ੍ਰਭਜੋਤ ਕੌਰ, ਮਲਕੀਅਤ ਬਸਰਾ, ਡਾ. ਰਵਿੰਦਰ ਸਿੰਘ ਵਲੋਂ ਪੁਸਤਕ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਮਲਕੀਅਤ ਬਸਰਾ ਵਲੋਂ ਡਾ. ਨੀਨਾ ਸੈਣੀ ਦੀਆਂ ਰਚਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਲੇਖਿਕਾ ਵਲੋਂ ਹੰਢਾਏ ਗਏ ਪਲਾਂ ਦੀ ਯਾਦ ਨੂੰ ਆਪਣੀਆਂ ਪੰਕਤੀਆਂ ਵਿਚ ਬਾਖ਼ੂਬੀ ਪਰੋਇਆ ਹੈ। ਇਸੇ ਦੌਰਾਨ ਲੇਖਿਕਾ ਜੋਤ ਪ੍ਰਭਜੋਤ ਕੌਰ ਨੇ ਵੀ ਕਿਤਾਬ ਵਿਚਲੀਆਂ ਕੁਝ ਕਵਿਤਾਵਾਂ ਨੂੰ ਬਿਆਨਦਿਆਂ ਕਿਹਾ ਕਿ ਡਾ. ਨੀਨਾ ਸੈਣੀ ਨੇ ਆਪਣੀਆਂ ਰਚਨਾਵਾਂ ਨਾਲ ਸਾਹਿਤਕ ਖੇਤਰ ਵਿਚ ਇਕ ਨਿਰੋਈ ਸਾਂਝ ਪਾਈ ਹੈ। ਅਜਿਹਾ ਹੀ ਪ੍ਰਗਟਾਵਾ ਡਾ. ਰਵਿੰਦਰ ਸਿੰਘ ਵਲੋਂ ਕੀਤਾ ਗਿਆ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਅਦਾਕਾਰ ਬਲਕਾਰ ਸਿੱਧੂ ਨੇ ਜਿੱਥੇ ਲੇਖਕ ਸਭਾ ਵਲੋਂ ਡਾ. ਨੀਨਾ ਸੈਣੀ ਦੀ ਕਿਤਾਬ ਨੂੰ ਜੀ-ਆਇਆਂ ਕਿਹਾ ਉੱਥੇ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਡਾ. ਨੀਨਾ ਸੈਣੀ ਇਸ ਕਿਤਾਬ ਤੋਂ ਉਤਸ਼ਾਹਿਤ ਹੁੰਦੇ ਹੋਏ ਅੱਗੋਂ ਵੀ ਆਪਣੀ ਲੇਖਣੀ ਦੇ ਕਾਰਜ ਨੂੰ ਜਾਰੀ ਰੱਖਣਗੇ। ਦੀਪਕ ਸ਼ਰਮਾ ਚਨਾਰਥਲ ਨੇ ਜਿੱਥੇ ਢੁਕਵੀਂ ਸ਼ਬਦਾਵਲੀ ਨਾਲ ਮੰਚ ਸੰਚਾਲਨ ਕੀਤਾ ਤੇ ਲੇਖਿਕਾ ਡਾ. ਨੀਨਾ ਸੈਣੀ ਦੇ ਉੱਦਮ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਪੁੱਜੇ ਲੇਖਕਾਂ, ਕਵੀਆਂ ਵਲੋਂ ਸਮਾਰੋਹ ਨੂੰ ਦਿੱਤੇ ਭਰਵੇਂ ਹੁੰਗਾਰੇ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ’ਤੇ ਸ਼ਾਇਰਾ ਸੁਖਵਿੰਦਰ ਅੰਮਿ੍ਰਤ ਤੋਂ ਇਲਾਵਾ ਦਰਸ਼ਨ ਔਲਖ, ਦਰਸ਼ਨ ਤਿਉਣਾ, ਬਲਵਿੰਦਰ ਢਿੱਲੋਂ, ਜਗਦੀਪ ਕੌਰ ਨੂਰਾਨੀ, ਪਾਲ ਅਜਨਬੀ, ਪ੍ਰਗਿਆ ਸ਼ਾਰਦਾ ਤੋਂ ਇਲਾਵਾ ਕਰਮਜੀਤ ਬੱਗਾ, ਰਜਨੀ ਸ਼ਰਮਾ, ਰੇਨੂੰ ਅਵੀ, ਡੀ.ਐਸ ਕਾਹਲੋਂ, ਸ਼ਮਸ਼ੀਰ ਸੋਢੀ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਭਰਵਾਂ ਹੁੰਗਾਰਾ ਲਿਆ। ਇਸ ਮੌਕੇ ’ਤੇ ਡਾ. ਗੁਰਮੇਲ ਸਿੰਘ, ਜੈ ਸਿੰਘ ਛਿੱਬਰ, ਸੇਵੀ ਰਾਇਤ, ਜੀ.ਐਸ ਮਾਵੀ, ਭੁਪਿੰਦਰ ਮਲਿਕ, ਸਰਦਾਰਾ ਸਿੰਘ ਚੀਮਾ, ਮਨਪ੍ਰੀਤ ਕੌਰ ਮੀਤ, ਰਾਜਬੀਰ ਰੰਧਾਵਾ ਤੋਂ ਇਲਾਵਾ ਹਰਜਿੰਦਰ ਕੌਰ, ਰਜਿੰਦਰ, ਰਿੱਤੂ, ਸੰਗੀਤਾ, ਪ੍ਰੇਮ ਸਿੰਘ ਦੇ ਨਾਲ-ਨਾਲ ਹਰਵਿੰਦਰ ਕਾਲੜਾ, ਪਰਮਜੀਤ ਕੌਰ ਪਰਮ, ਗੁਰਪ੍ਰੀਤ, ਜੋਤਬੀਰ, ਕੁਲਵੰਤ ਗਰੇਵਾਲ, ਰੀਤਇੰਦਰ ਢਿੱਲੋਂ ਆਦਿ ਲੇਖਕਾਂ, ਕਵੀਆਂ ਵਲੋਂ ਵੀ ਸ਼ਿਰਕਤ ਕੀਤੀ ਗਈ।