ਹਰਿਆਣਾ ਦੇ ਏਜੀ ਭਲਕੇ ਕਰਨਗੇ ਸੁਣਵਾਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਡਰੱਗ ਕੇਸ ਸਬੰਧੀ ਟਵੀਟ ਕਰਨ ਦੇ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਕਾਨੂੰਨੀ ਚੱਕਰ ਵਿਚ ਫਸਦੇ ਜਾ ਰਹੇ ਹਨ। ਸਿੱਧੂ ਖਿਲਾਫ ਹਾਈਕੋਰਟ ਦੇ ਵਕੀਲ ਪਰਮਪ੍ਰੀਤ ਸਿੰਘ ਬਾਜਵਾ ਨੇ ਅਪਰਾਧਕ ਮਾਣਹਾਨੀ ਦੇ ਮਾਮਲੇ ਵਿਚ ਅਰਜ਼ੀ ਦਾਇਰ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਿੱਧੂ ਦੇ ਸੁਣਵਾਈ ਤੋਂ ਪਹਿਲਾਂ ਕੀਤੇ ਟਵੀਟ ਅਦਾਲਤ ਦੀ ਕਾਰਵਾਈ ਵਿਚ ਦਬਾਅ ਬਣਾਉਣ ਅਤੇ ਦਿਖ ਖਰਾਬ ਕਰਨ ਵਾਲੇ ਹਨ। ਪਟੀਸ਼ਨ ਵਿਚ ਸਿੱਧੂ ਦੇ ਟਵੀਟਸ ਨੂੰ ਵੀ ਲਗਾਇਆ ਗਿਆ ਹੈ। ਇਹ ਪਟੀਸ਼ਨ ਹਰਿਆਣਾ ਦੇ ਐਡਵੋਕੇਟ ਜਨਰਲ ਕੋਲ ਦਾਇਰ ਕੀਤੀ ਗਈ ਹੈ। ਇਸ ’ਤੇ ਭਲਕੇ 16 ਨਵੰਬਰ ਨੂੰ 11ਵਜੇ ਸੁਣਵਾਈ ਹੋਵੇਗੀ।