10.5 C
Toronto
Monday, March 16, 2026
spot_img
Homeਭਾਰਤਭਾਜਪਾ ਸੰਸਦ ਮੈਂਬਰ ਕਿਰਨ ਖੇਰ ਲਾਪਤਾ

ਭਾਜਪਾ ਸੰਸਦ ਮੈਂਬਰ ਕਿਰਨ ਖੇਰ ਲਾਪਤਾ

ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਯੂਥ ਕਾਂਗਰਸ ਨੇ ਲਗਾਏ ਪੋਸਟਰ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਹੋਏ ਹਨ। ਰੇਲਵੇ ਸਟੇਸ਼ਨ ‘ਤੇ ਵਸੂਲੇ ਜਾ ਰਹੇ ‘ਪਿੰਕ ਐਂਡ ਡਰਾਪ’ ਚਾਰਜਿਜ ਦੇ ਖਿਲਾਫ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਇਹ ਪੋਸਟ ਲਗਾਏ ਗਏ ਹਨ। ਇਸ ਪੋਸਟਰ ‘ਚ ਕਿਰਨ ਖੇਰ ਦੀ ਫੋਟੋ ਦੇ ਨਾਲ ਲਿਖਿਆ ਹੈ ਕਿ ਚੰਡੀਗੜ੍ਹ ਦੀ ਦੁਖੀ ਜਨਤਾ ਆਪਣੀ ਲਾਪਤਾ ਸੰਸਦ ਮੈਂਬਰ ਨੂੰ ਰੇਲਵੇ ਸਟੇਸ਼ਨ ‘ਤੇ ਲੱਭ ਰਹੀ ਹੈ। ਉਥੇ ਹੀ ਪੋਸਟਰ ‘ਤੇ ਕਿਰਨ ਖੇਰ ਦੀ ਫੋਟੋ ਦੇ ਹੇਠਾਂ ‘ਲਾਪਤਾ’ ਲਿਖਿਆ ਗਿਆ ਹੈ। ਇਸੇ ਤਰ੍ਹਾਂ ਭਾਜਪਾ ਦੇ ਚੋਣ ਨਿਸ਼ਾਨ ਦੀ ਫੋਟੋ ਵਾਲਾ ਇਕ ਹੋਰ ਪੋਸਟਰ ਵੀ ਇਥੇ ਲਗਾਇਆ ਗਿਆ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਚੰਡੀਗੜ੍ਹ ਦੀ ਦੁਖੀ ਜਨਤਾ ਲਾਪਤਾ ਭਾਜਪਾ ਨੂੰ ਰੇਲਵੇ ਸਟੇਸ਼ਨ ‘ਤੇ ਲੱਭ ਰਹੀ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਵਸੂਲੇ ਜਾ ਰਹੇ ਟੋਲ ਦੇ ਖਿਲਾਫ਼ ਯੂਥ ਕਾਂਗਰਸ ਦਾ ਪ੍ਰਦਰਸ਼ਨ ਲੰਘੀ 28 ਨਵੰਬਰ ਤੋਂ ਚੱਲ ਰਿਹਾ ਹੈ। ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਦਾ ਮਰਨ ਵਰਤ ਵੀ ਅੱਜ 6ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਇਸ ਦੇ ਬਾਵਜੂਦ ਰੇਲਵੇ ਅਥਾਰਿਟੀ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਟੋਲ ਦੇ ਰੇਟ ਘੱਟ ਕਰਨ ਲਈ ਹਾਲੇ ਤੱਕ ਕੋਈ ਭਰੋਸਾ ਨਹੀਂ ਦਿੱਤਾ ਗਿਆ। ਲੰਘੇ ਦਿਨੀਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਨ।

RELATED ARTICLES
POPULAR POSTS