ਬਦਾਯੂੰ : ਉਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਡਾ. ਭੀਮ ਰਾਓ ਅੰਬੇਡਕਰ ਦੇ ਨਵੇਂ ਬੁੱਤ ‘ਤੇ ਭਗਵਾਂ ਰੰਗ ਕੀਤੇ ਜਾਣ ਪਿੱਛੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਇਸ ਨੂੰ ਮੁੜ ਤੋਂ ਨੀਲੇ ਰੰਗ ਵਿਚ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੁੰਵਰਗਾਂਵ ਥਾਣਾ ਖੇਤਰ ਦੇ ਪਿੰਡ ਦੁਗਰਈਆ ਵਿਖੇ ਸਥਿਤ ਡਾ. ਅੰਬੇਡਕਰ ਦੇ ਬੁੱਤ ਨੂੰ 7 ਅਪ੍ਰੈਲ ਨੂੰ ਤੋੜ ਦਿੱਤਾ ਗਿਆ ਸੀ। ਉਸ ਪਿੱਛੋਂ ਆਗਰਾ ਤੋਂ ਨਵਾਂ ਲਿਆਂਦਾ ਗਿਆ ਬੁੱਤ ਸਥਾਪਿਤ ਕੀਤਾ ਗਿਆ, ਪਰ ਉਸ ਦੇ ਪਹਿਰਾਵੇ ਦਾ ਰੰਗ ਭਗਵਾ ਸੀ। ਇਸ ਕਾਰਨ ਵਿਵਾਦ ਖੜ੍ਹਾ ਹੋ ਗਿਆ। ਬਾਅਦ ਵਿਚ ਇਸ ਨੂੰ ਮੁੜ ਤੋਂ ਨੀਲਾ ਰੰਗ ਕਰ ਦਿੱਤਾ ਗਿਆ।
ਡਾ. ਅੰਬੇਡਕਰ ਦੇ ਭਗਵੇ ਵਾਲੇ ਬੁੱਤ ਨੂੰ ਫਿਰ ਨੀਲਾ ਕੀਤਾ
RELATED ARTICLES

