-1 C
Toronto
Thursday, December 25, 2025
spot_img
HomeਕੈਨੇਡਾFrontਮੋਹਾਲੀ ’ਚ ਖੁੱਲ੍ਹਿਆ ਬੱਚਿਆਂ ਲਈ ਪਹਿਲਾ ਮਦਰ ਮਿਲਕ ਬੈਂਕ

ਮੋਹਾਲੀ ’ਚ ਖੁੱਲ੍ਹਿਆ ਬੱਚਿਆਂ ਲਈ ਪਹਿਲਾ ਮਦਰ ਮਿਲਕ ਬੈਂਕ


ਮਾਵਾਂ ਵੱਲੋਂ ਡੋਨੇਟ ਕੀਤਾ ਜਾਣ ਵਾਲਾ ਦੁੱਧ ਨਵਜਨਮੇ ਬੱਚਿਆਂ ਲਈ ਬਣਿਆ ਵਰਦਾਨ
ਮੋਹਾਲੀ/ਬਿਊਰੋ ਨਿਊਜ਼ : ਮੋਹਾਲੀ ਦੇ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ’ਚ ਸਥਾਪਿਤ ਕੀਤੇ ਗਏ ਮਦਰ ਮਿਲਕ ਬੈਂਕ ਨੇ ਸਫਲਤਾਪੂਰਵਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬੈਂਕ ਦਾ ਉਦੇਸ਼ ਨਵਜਨਮੇ ਬੱਚਿਆਂ ਨੂੰ ਜ਼ਰੂਰੀ ਮਾਤਰਾ ’ਚ ਦੁੱਧ ਪ੍ਰਦਾਨ ਕਰਨਾ ਹੈ। ਇਹ ਮਦਰ ਮਿਲਕ ਬੈਂਕ ਉਨ੍ਹਾਂ ਬੱਚਿਆਂ ਦੇ ਲਈ ਜਿਨ੍ਹਾਂ ਦੀਆਂ ਮਾਵਾਂ ਕਿਸੇ ਕਾਰਨ ਕਰਕੇ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਲਾ ਸਕਦੀਆਂ। ਇੰਸਟੀਚਿਊਟ ਦੀ ਪਿ੍ਰੰਸੀਪਲ ਡਾਇਰੈਕਟਰ ਭਾਰਤੀ ਅਨੁਸਾਰ ਮਦਰ ਮਿਲਕ ਬੈਂਕ ਨੂੰ ਫਰੈਂਡਲੀ ਬਣਾਉਣ ਦਾ ਵੀ ਪੂਰਾ ਯਤਨ ਕੀਤਾ ਗਿਆ। ਇਥੇ ਮਦਰ ਅਤੇ ਚਾਈਲਡ ਕੇਅਰ ਯੂਨਿਟ ’ਚ ਬੱਚਿਆਂ ਦੇ ਇਲਾਜ ਦੇ ਲਈ ਵੀ ਹਰ ਸੰਭਵ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਦਰ ਮਿਲਕ ਬੈਂਕ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਹਰ ਮਹੀਨੇ 50 ਤੋਂ 60 ਮਹਿਲਾਵਾਂ ਇਥੇ ਦੁੱਧ ਡੋਨੇਟ ਕਰ ਰਹੀਆਂ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 3 ਤੋਂ 4 ਬੱਚਿਆਂ ਨੂੰ ਹਰ ਰੋਜ਼ ਦੁੱਧ ਦੀ ਜਰੂਰਤ ਪੈਂਦੀ ਅਤੇ ਮਦਰ ਮਿਲਕ ਬੈਂਕ ਇਨ੍ਹਾਂ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ।

RELATED ARTICLES
POPULAR POSTS