Breaking News
Home / ਪੰਜਾਬ / ‘ਆਪ’ ਵਿਧਾਇਕ ਯਾਦਵ ਨੇ ਚੰਡੀਗੜ੍ਹ ਆ ਕੇ ਬਾਦਲ ਸਰਕਾਰ ਨੂੰ ਲਲਕਾਰਿਆ

‘ਆਪ’ ਵਿਧਾਇਕ ਯਾਦਵ ਨੇ ਚੰਡੀਗੜ੍ਹ ਆ ਕੇ ਬਾਦਲ ਸਰਕਾਰ ਨੂੰ ਲਲਕਾਰਿਆ

naresh-yadav Ne Chd aa ke Badal copy copyਚੰਡੀਗੜ੍ਹ : ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਸਬੰਧੀ ਕੇਸ ਵਿੱਚ ਨਾਮਜ਼ਦ ਕੀਤੇ ਆਮ ਆਦਮੀ ਪਾਰਟੀ ਦੇ ਮਹਿਰੌਲੀ (ਦਿੱਲੀ) ਤੋਂ ਵਿਧਾਇਕ ਨਰੇਸ਼ ਯਾਦਵ ਨੇ ਹੰਗਾਮੀ ਹਾਲਤ ਵਿੱਚ ਚੰਡੀਗੜ੍ਹ ਆ ਕੇ ਅਕਾਲੀ-ਭਾਜਪਾ ਸਰਕਾਰ ਉਤੇ ਉਸ ਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੇ ਦੋਸ਼ ਲਾਏ। ਉਨ੍ਹਾਂ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਅਜਿਹੀਆਂ ਸਾਜ਼ਿਸ਼ਾਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਵਿਜੇ ਕੁਮਾਰ ਨਾਲ ਉਸ ਦੀ ਸਾਲ 2000 ਵਿੱਚ ਬ੍ਰਿਟਿਸ਼ ਕੌਂਸਲ ਵਿਚ ਕੋਰਸ ਕਰਨ ਵੇਲੇ ਸਰਸਰੀ ਮੁਲਾਕਾਤ ਹੋਈ ਸੀ। ਉਸ ਬਾਅਦ ਉਨ੍ਹਾਂ ਦਾ ਕੋਈ ਸੰਪਰਕ ਨਹੀਂ। ਵਿਧਾਇਕ ਬਣਨ ਬਾਅਦ ਉਨ੍ਹਾਂ ਨੂੰ ਰੋਜ਼ਾਨਾ ਸੈਂਕੜੇ ਲੋਕ ਮਿਲਦੇ ਹਨ ਅਤੇ ਉਨ੍ਹਾਂ ਵਿੱਚੋਂ ਵਿਜੇ ਵੀ ਇਕ ਹੈ।ਯਾਦਵ ਅਨੁਸਾਰ 15 ਕੁ ਦਿਨ ਪਹਿਲਾਂ ਵਿਜੇ ਕੁਮਾਰ ਨੇ ਉਸ ਨੂੰ ਫੋਨ ਕਰਕੇ ਪੰਜਾਬ ਦੇ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਕਿਹਾ ਸੀ ਅਤੇ 8-10 ਦਿਨ ਪਹਿਲਾਂ ਉਹ ਉਸ ઠਦੇ ਘਰ ਵੀ ਆਇਆ ਸੀ। ਪਰ ਉਨ੍ਹਾਂ ਨੇ ਵਿਜੇ ਨੂੰ ਦੱਸਿਆ ਸੀ ਕਿ ਉਹ ਤਾਂ ਪੰਜਾਬ ਦੇ ਸਹਾਇਕ ਇੰਚਾਰਜ ਹਨ ਜਦੋਂ ਕਿ ਪੰਜਾਬ ਦੇ ਸਮੁੱਚੇ ਕੰਮ ਸੰਜੇ ਸਿੰਘ ਦੇਖਦੇ ਹਨ। ਇਸ ਲਈ ਉਹ ਉਨ੍ਹਾਂ ਨਾਲ ਹੀ ਗੱਲ ਕਰੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਵਿਜੇ ਨਾਲ ਉਸ ਦੀ ਫੋਨ ਉਪਰ ਹੋਈ ਗੱਲਬਾਤ ਦੀ ਰਿਕਾਰਡਿੰਗ ਅਤੇ ਲਾਏ ਗਏ ਦੋਸ਼ ਅਨੁਸਾਰ ਉਸ ਵੱਲੋਂ ਦਿੱਤੀ ਰਾਸ਼ੀ ਦਾ ਰਿਕਾਰਡ ਜਨਤਕ ਕਰਨ ਦੀ ਹਿੰਮਤ ਦਿਖਾਵੇ।  ਗੌਰਤਲਬ ਹੈ ਕਿ ਮਾਲੇਰਕੋਟਲਾ ਕਾਂਡ ਦੇ ਮੁੱਖ ਮੁਲਜ਼ਮ ਵਿਜੇ ਕੁਮਾਰ ਵਾਂਗ ਹੀ ਡਰੱਗ ਮਾਫੀਆ ਦੇ ਸਰਗਨੇ ਜਗਦੀਸ਼ ਭੋਲਾ ਨੇ ਪੁਲਿਸ ਹਿਰਾਸਤ ਦੌਰਾਨ ਦੋਸ਼ ਲਾਏ ਸਨ ਕਿ ਮਜੀਠੀਆ ਇਸ ਧੰਦੇ ਵਿੱਚ ਸ਼ਾਮਲ ਹੈ।
ਨਰੇਸ਼ ਯਾਦਵ ਬੇਅਦਬੀ ਕੇਸ ਵਿੱਚ ਨਾਮਜ਼ਦ
ਸੰਗਰੂਰ : ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਨੂੰ ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਸਬੰਧੀ ਦਰਜ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਨਰੇਸ਼ ਯਾਦਵ ਨੂੰ ਧਾਰਾ 109, 153 ਏ ਤੇ 120-ਬੀ ਤਹਿਤ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਅਤੇ ਲੋੜ ਪਈ ਤਾਂ ‘ਆਪ’ ઠਆਗੂ ਸੰਜੇ ਸਿੰਘ ਪਾਸੋਂ ਵੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ।
ਗੁਨਾਹਗਾਰ ਹੋਇਆ ਤਾਂ ਖ਼ੁਦ ਹੀ ਫਾਂਸੀ ਚੜ੍ਹ ਜਾਵਾਂਗਾ: ਯਾਦਵ
‘ਆਪ’ ਵਿਧਾਇਕ ਨੇ ਡੀਜੀਪੀ ਅਰੋੜਾ ਨਾਲ ਮੁਲਾਕਾਤ ਕਰਕੇ ਨਿਰਪੱਖ ਜਾਂਚ ਦੀ ਕੀਤੀ ਮੰਗ
ਚੰਡੀਗੜ੍ਹ : ਮਾਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਨੇ ਇਥੇ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਮੰਗੀ। ਉਹ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ, ਪੰਜਾਬ ਦੇ ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਚੇਅਰਮੈਨ ਰਜਿਤ ਰਤਨ ਦੇ ਨਾਲ ਡੀਜੀਪੀ ਨੂੰ ਮਿਲੇ। ਯਾਦਵ ਨੇ ઠਪੁਲਿਸ ਮੁਖੀ ਨੂੰ ਕਿਹਾ ਕਿ ਉਹ ਖ਼ੁਦ ਚੰਡੀਗੜ੍ਹ ਆਏ ਹਨ ਅਤੇ ਕਿਤੇ ਵੀ ਭੱਜ ਨਹੀਂ ਰਹੇ ਪਰ ਉਹ ਮੰਗ ਕਰਦੇ ਹਨ ਕਿ ਜਾਂਚ ਨਿਰਪੱਖ ਹੋਵੇ। ਉਨ੍ਹਾਂ ਕਿਹਾ ਕਿ ਕੁਰਾਨ ਬੇਅਦਬੀ ਦੇ ਮੁੱਖ ਮੁਲਜ਼ਮ ਵਿਜੇ ਕੁਮਾਰ ਨਾਲ ਫੋਨ ‘ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਜਨਤਕ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ। ਜੇ ਉਹ ਗੁਨਾਹਗਾਰ ਸਾਬਤ ਹੋਇਆ ਤਾਂ ਖੁਦ ਹੀ ਫਾਂਸੀ ‘ਤੇ ਚੜ੍ਹ ਜਾਵੇਗਾ। ਯਾਦਵ ਨੇ ਕਿਹਾ ਕਿ ਉਸ ਦੇ ਮੁਲਜ਼ਮ ਨਾਲ ਮੋਬਾਈਲ ਰਾਹੀਂ ਹੋਏ ਐਸਐਮਐਸ ਕਿਸੇ ਗੁਨਾਹ ਨਾਲ ਸਬੰਧਤ ਨਹੀਂ ਹਨ। ਸੰਜੇ ਸਿੰਘ ਨੇ ਡੀਜੀਪੀ ਨੂੰ ਮਿਲਣ ਬਾਅਦ ਪੁਲਿਸ ਹੈੱਡਕੁਆਰਟਰ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਪੁਲਿਸ ਮੁਖੀ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਵਿਧਾਇਕ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਸ ਨੂੰ ਫਾਂਸੀ ‘ਤੇ ਚਾੜ੍ਹ ਦਿੱਤਾ ਜਾਵੇ ਪਰ ਸਿਆਸੀ ਬਦਲਾਖੋਰੀ ਵਾਲੀ ਕੋਈ ਕਾਰਵਾਈ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡੀਜੀਪੀ ਅਰੋੜਾ ਨੇ ਉਨ੍ਹਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …