Breaking News
Home / ਪੰਜਾਬ / ‘ਜੱਜ ਦਾ ਅਰਦਲੀ’ ਬੀ ਏ ਵਿਚ ਸ਼ਾਮਿਲ

‘ਜੱਜ ਦਾ ਅਰਦਲੀ’ ਬੀ ਏ ਵਿਚ ਸ਼ਾਮਿਲ

ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਵਲੋਂ ਉਘੇ ਲੇਖਕ ਨਿੰਦਰ ਘੁਗਿਆਣਵੀ ઠਦੀ ਬਹੁ ਚਰਚਿਤ ਸਵੈ ਜੀਵਨੀ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਨੂੰ ਬੀ ਏ (ਪੰਜਾਬੀ) ਤੀਜੇ ਸਮੈਸਟਰ ઠਲਈ ઠਸ਼ਾਮਿਲ ਕੀਤਾ ਗਿਆ ਹੈ। ਇਸ ઠਪੁਸਤਕ ઠਦੇ ਹੁਣ ਤੱਕ ਡੇਢ ਦਰਜਨ ਤੋਂ ઠਵਧੇਰੇ ਐਡੀਸ਼ਨ ઠਛਪ ਚੁਕੇ ਹਨ। ਯੂਨੀਵਰਸਿਟੀ ઠਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ઠਡਾ ਕੁਲਦੀਪ ਸਿੰਘ ઠਨੇ ਦੱਸਿਆ ਕਿ ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ઠਦਾ ਅਨੁਵਾਦ ઠਹਿੰਦੀ, ਅੰਗਰੇਜੀ, ਤੇਲਗੂ, ਮਲਿਆਲਮ, ਸਿੰਧੀ, ਮੈਥਿਲੀ, ਸ਼ਾਹਮੁਖੀ, ਉਰਦੂ ਤੇ ਕੰਨੜ ਵਿਚ ਵੀ ਹੋ ਚੁੱਕਾ ਹੈ। 2005 ਵਿਚ ਇਸੇ ਪੁਸਤਕ ਉਤੇ ਅਧਾਰਤ ઠਲਘੂ ਫਿਲਮ ਦਾ ਨਿਰਮਾਣ ਵੀ ਹੋਇਆ ਸੀ। ਇਸ ਤੋ ਪਹਿਲਾਂ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ઠਉਤੇ ਐਮ ਫਿਲ ਪੱਧਰ ਤੱਕ ਦੇ ਖੋਜ ਕਾਰਜ ਵੀ ਕੀਤੇ ਹੋਏ ਹਨ।ਕਿਸੇ ਵਕਤ ਖੁਦ ઠਜੱਜਾਂ ਦੇ ਅਰਦਲੀ ਰਹੇ ਨਿੰਦਰ ਘੁਗਿਆਣਵੀ ઠਨੇ ਦਸਿਆ ਕਿ ਉਨ੍ਹਾਂ ਨੇ ਆਪਣੀ ਸਵੈ ਜੀਵਨੀ ઠਸਹਿਜ ਸੁਭਾਓ ਹੀ ਲਿਖੀ ਸੀ। ਉਹ ਨਹੀਂ ਸੀ ਜਾਣਦੇ ਕਿ ਇਹ ਕਿਤਾਬ ਏਨੀ ਮਸ਼ਹੂਰ ਹੋਵੇਗੀ। ਵਰਣਨਯੋਗ ਹੈ ਕਿ ਮੈਟ੍ਰਿਕ ਤੋਂ ਵੀ ਘੱਟ ਪੜ੍ਹੇ ਨਿੰਦਰ ਘੁਗਿਆਣਵੀ ઠਹੁਣ ਤੱਕ ઠ49 ਪੁਸਤਕਾਂ ਲਿਖ ਚੁੱਕੇ ਹਨ, ઠਜਿਨ੍ਹਾਂ ਵਿਚੋਂ ਕਈ ਪੁਸਤਕਾਂ ઠਵੱਖ-ਵੱਖ ਯੂਨੀਵਰਸਿਟੀਆਂ ਨੇ ਪ੍ਰਕਾਸ਼ਤ ਕੀਤੀਆਂ ਹਨ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …