19.9 C
Toronto
Sunday, August 30, 2026
spot_img
Homeਪੰਜਾਬਨਵਜੋਤ ਸਿੱਧੂ ਨਾਲ ਹਰੀਸ਼ ਰਾਵਤ ਦੀ ਅਹਿਮ ਮੀਟਿੰਗ

ਨਵਜੋਤ ਸਿੱਧੂ ਨਾਲ ਹਰੀਸ਼ ਰਾਵਤ ਦੀ ਅਹਿਮ ਮੀਟਿੰਗ

ਨਵਜੋਤ ਸਿੱਧੂ ਨਾਲ ਹਰੀਸ਼ ਰਾਵਤ ਦੀ ਅਹਿਮ ਮੀਟਿੰਗਪੰਜਾਬ ਕਾਂਗਰਸ ‘ਚ ਉਲਟਫੇਰ ਦੇ ਸੰਕੇਤ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਅਚਾਨਕ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਮੀਟਿੰਗ ਕੀਤੀ। ਇਹ ਬੈਠਕ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਦੋਵਾਂ ਆਗੂਆਂ ਵਿਚਕਾਰ ਹੋਈ ਹੈ। ਸੂਤਰ ਦੱਸ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਕੋਈ ਵੱਡਾ ਅਹੁਦਾ ਦੇਣ ਵਾਲੀ ਹੈ। ਜ਼ਿਕਰਯੋਗ ਹੈ ਕਿ ਇਸ ਬੈਠਕ ਤੋਂ ਪਹਿਲਾਂ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਹਾਲਾਂਕਿ ਇਸ ਮੁਲਾਕਾਤ ਨੂੰ ਰਾਵਤ ਨੇ ਗ਼ੈਰ-ਰਸਮੀ ਤੇ ਸੂਬੇ ਦੇ ਬਜਟ ਬਾਰੇ ਵਿਚਾਰ-ਵਟਾਂਦਰੇ ਸਬੰਧੀ ਦੱਸਿਆ ਸੀ। ਮੰਨਿਆ ਜਾ ਰਿਹਾ ਹੈ ਕਿ ਰਾਵਤ ਨੇ ਮੁੱਖ ਮੰਤਰੀ ਨਾਲ ਸਿੱਧੂ ਨੂੰ ਅਡਜਸਟ ਕਰਨ ਬਾਰੇ ਵੀ ਚਰਚਾ ਕੀਤੀ। ਰਾਵਤ ਲੰਮੇ ਅਰਸੇ ਤੋਂ ਸੰਕੇਤ ਦੇ ਰਹੇ ਹਨ ਕਿ ਬਜਟ ਸੈਸ਼ਨ ਮਗਰੋਂ ਕੈਬਨਿਟ ਵਿਚ ਸਿੱਧੂ ਨੂੰ ਲਿਆ ਜਾ ਸਕਦਾ ਹੈ।

RELATED ARTICLES
POPULAR POSTS