200 ਕਰੋੜ ਰੁਪਏ ਦੇ ਘੁਟਾਲੇ ਦਾ ਕੀਤਾ ਖੁਲਾਸਾ
ਜਲੰਧਰ/ਬਿਊਰੋ ਨਿਊਜ਼ : ਨਵਜੋਤ ਸਿੱਧੂ ਨੇ ਸਵੇਰੇ ਹੀ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਦਫਤਰ ਛਾਪਾ ਮਾਰਿਆ ਅਤੇ ਦਫਤਰੀ ਰਿਕਾਰਡ ਦੀ ਛਾਣਬੀਣ ਕੀਤੀ। ਸਿੱਧੂ ਨੇ ਇੰਪਰੂਵਮੈਂਟ ਟਰੱਸਟ ਜਲੰਧਰ ਵਿਚ 200 ਕਰੋੜ ਰੁਪਏ ਦੇ ਘੁਟਾਲੇ ਦਾ ਖੁਲਾਸਾ ਕੀਤਾ ਹੈ।
ਸਿੱਧੂ ਨੇ ਕਿਹਾ ਕਿ ਬਾਜ਼ਾਰੀ ਕੀਮਤਾਂ ਦੇ ਹਿਸਾਬ ਨਾਲ ਇਹ 200 ਕਰੋੜ ਰੁਪਏ ਦਾ ਘੁਟਾਲਾ ਹੈ ਤੇ ਜੇਕਰ ਕਲੈਕਟਰ ਰੇਟ ਵੀ ਵੇਖੀਏ ਤਾਂ ਘੁਟਾਲਾ 100 ਕਰੋੜ ਦਾ ਨਿਕਲਦਾ ਹੈ। ਇਸ ਮੌਕੇ ਜਲੰਧਰ ਵਿੱਚ ਭਾਜਪਾ ਵਰਕਰਾਂ ਨੇ ਸਿੱਧੂ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸਿੰਗਲ ਐਂਟਰੀ ਸਿਸਟਮ ਨਾਲ ਸਾਰਾ ਕੰਮ ਹੁੰਦਾ ਰਿਹਾ ਜਿਸ ਨੂੰ ਸੁਪਰੀਮ ਕੋਰਟ ਵੀ ਨਹੀਂ ਮੰਨਦੀ। ਅੰਮ੍ਰਿਤਸਰ ਦੇ ਫੋਰੈਂਸਿਕ ਆਡਿਟ ਵਿੱਚ 250 ਕਰੋੜ ਰੁਪਏ ਦੀ ਗੜਬੜੀ ਮਿਲੀ ਸੀ।
ਇਸ ਵਿੱਚ 78 ਕਰੋੜ ਰੁਪਏ ਉਹ ਸਨ ਜਿਹੜੇ ਕਿ ਖਾਤੇ ਵਿੱਚ ਪਏ ਰਹੇ ਤੇ ਅਫ਼ਸਰ ਕਮਿਸ਼ਨ ਖਾਂਦੇ ਰਹੇ। ਇੱਥੋਂ ਤੱਕ ਕਿ ਕਿਸੇ ਨੇ ਆਪਣੀ ਭਾਬੀ ਦੇ ਨਾਂ ‘ਤੇ ਵੀ ਪੈਸਾ ਜਮ੍ਹਾਂ ਕਰਵਾ ਲਿਆ ਸੀ। ਸਿੱਧੂ ਨੇ ਅਫਸਰਾਂ ਨੂੰ ਸਿਸਟਮ ਠੀਕ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਕਾਰਵਾਈ ਦੇ ਆਰਡਰ ਹੋਣਗੇ।
Check Also
ਐਡਵੋਕੇਟ ਧਾਮੀ ਨੇ ਵਕਫ ਸੋਧ ਬਿਲ ’ਤੇ ਦਿੱਤਾ ਵੱਡਾ ਬਿਆਨ
ਕਿਹਾ : ਕੇਂਦਰ ਸਰਕਾਰ ਘੱਟ ਗਿਣਤੀਆਂ ਦੇ ਮਾਮਲਿਆਂ ’ਚ ਕਰ ਰਹੀ ਹੈ ਦਖਲਅੰਦਾਜ਼ੀ ਅੰਮਿ੍ਰਤਸਰ/ਬਿਊਰੋ ਨਿਊਜ਼ …