ਓਟਵਾ : ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਲਈ ਕਿਹਾ ਹੈ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਬੇਭਰੋਸਗੀ ਮਤੇ ਦਾ ਸਮਰਥਨ ਕਰਨਗੇ, ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਵਿਕਲਪ ਖੁੱਲ੍ਹੇ ਹਨ। ਕ੍ਰੀਸਟੀਆ ਫਰੀਲੈਂਡ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁੱਝ ਘੰਟਿਆਂ ਬਾਅਦ ਓਟਵਾ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਲੋਕ ਗਰੌਸਰੀ ਦੇ ਮਹਿੰਗੇ ਸਾਮਾਨ ਤੋਂ ਲੈਕੇ ਘਰਾਂ ਦੀਆਂ ਉੱਚੀਆਂ ਕੀਮਤਾਂ ਅਤੇ ਅਗਲੇ ਸਾਲ ਆਉਣ ਵਾਲੇ ਟਰੰਪ ਪ੍ਰਸ਼ਾਸਨ ਵੱਲੋਂ ਟੈਰਿਫ ਦੇ ਖਤਰੇ ਤੱਕ ਕਈ ਹੋਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ‘ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਜਸਟਿਨ ਟਰੂਡੋ ਅਤੇ ਲਿਬਲਰਜ਼ ਖੁਦ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਹ ਕੈਨੇਡੀਅਨ ਲੋਕਾਂ ਲਈ ਲੜਨ ਦੀ ਥਾਂ ਖੁਦ ਨਾਲ ਸੰਘਰਸ਼ ਕਰ ਰਹੇ ਹਨ। ਇਸ ਕਾਰਨ ਮੈਂ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਲਈ ਕਹਿ ਰਿਹਾ ਹਾਂ। ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਾ ਹੋਵੇਗਾ।
Check Also
ਨਵਾਂ ਵਰ੍ਹਾ 2025 ਆਪ ਸਭਨਾਂ
ਅਦਾਰਾ ‘ਪਰਵਾਸੀ’ ਕਾਮਨਾ ਕਰਦਾ ਹੈ ਕਿ ਨਵਾਂ ਵਰ੍ਹਾ 2025 ਆਪ ਸਭਨਾਂ ਲਈ ਖੁਸ਼ੀਆਂ ਤੇ ਖੇੜੇ …