11.2 C
Toronto
Saturday, October 25, 2025
spot_img
Homeਹਫ਼ਤਾਵਾਰੀ ਫੇਰੀਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀਜੀਪੀ, ਮੁਹੰਮਦ ਮੁਸਤਫਾ ਹੋਏ ਨਾਰਾਜ਼

ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀਜੀਪੀ, ਮੁਹੰਮਦ ਮੁਸਤਫਾ ਹੋਏ ਨਾਰਾਜ਼

ਮੁਹੰਮਦ ਮੁਸਤਫਾ ਨੇ ਕਿਹਾ – ਉਨ੍ਹਾਂ ਦਾ ਨਾਮ ਪੈਨਲ ਵਿਚੋਂ ਸਾਜਿਸ਼ ਤਹਿਤ ਬਾਹਰ ਕੱਢਿਆ ਗਿਆ
ਚੰਡੀਗੜ੍ਹ/ਬਿਊਰੋ ਨਿਊਜ਼ : 1987 ਬੈਚ ਦੇ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਪੰਜਾਬ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਆਪਣਾ ਅਹੁਦਾ ਵੀ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡੀ.ਜੀ.ਪੀ.ਸੁਰੇਸ਼ ਅਰੋੜਾ ਦਾ ਕਾਰਜਕਾਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਧਾ ਦਿੱਤਾ ਗਿਆ ਸੀ ਪਰ ਅਰੋੜਾ ਵੱਲੋਂ ਆਪਣਾ ਸੇਵਾਕਾਲ ਅੱਗੇ ਨਾ ਵਧਾਏ ਜਾਣ ਦੀ ਗੁਜ਼ਾਰਿਸ਼ ਕੀਤੀ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀ.ਜੀ.ਪੀ. ਅਹੁਦੇ ਲਈ ਦਿਨਕਰ ਗੁਪਤਾ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ। ਉਧਰ ਦੂਜੇ ਪਾਸੇ ਮੁਹੰਮਦ ਮੁਸਤਫਾ ਨੇ ਉਨ੍ਹਾਂ ਦਾ ਨਾਮ ਤਿੰਨ ਮੈਂਬਰੀ ਪੈਨਲ ਵਿਚੋਂ ਬਾਹਰ ਰੱਖੇ ਜਾਣ ਕਰਕੇ ਇਤਰਾਜ਼ ਵੀ ਪ੍ਰਗਟ ਕੀਤਾ।
ਮੁਸਤਫਾ ਨੇ ਕਿਹਾ ਪੈਨਲ ਵਿਚੋਂ ਉਨ੍ਹਾਂ ਦਾ ਨਾਮ ਇਕ ਸਾਜਿਸ਼ ਤਹਿਤ ਬਾਹਰ ਕੱਢਿਆ ਗਿਆ ਅਤੇ ਹੁਣ ਉਹ ਹੈਰਾਨੀਜਨਕ ਖੁਲਾਸੇ ਵੀ ਕਰਨਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 1985 ਬੈਚ ਦੇ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫ਼ਾ ਪੰਜਾਬ ਪੁਲਿਸ ਦੇ ਨਵੇਂ ਡੀਜੀਪੀ ਬਣਨ ਲਈ ਸਭ ਤੋਂ ਮਜਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ।

RELATED ARTICLES
POPULAR POSTS