20 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ15 ਡਾਲਰ ਪ੍ਰਤੀ ਘੰਟਾ...

ਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਪਹਿਲੀ ਜਨਵਰੀ, 2022 ਤੋਂ ਘੱਟ ਤੋਂ ਘੱਟ ਉਜਰਤਾਂ 14.35 ਡਾਲਰ ਤੋਂ 15 ਡਾਲਰ ਪ੍ਰਤੀ ਘੰਟਾ ਹੋ ਜਾਣਗੀਆਂ। ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ ਲਈ ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਲੀਕਰ ਸਰਵ ਕਰਨ ਵਾਲਿਆਂ ਨੂੰ ਵੀ 12.55 ਡਾਲਰ ਦੀ ਥਾਂ ਉੱਤੇ 15 ਡਾਲਰ ਪ੍ਰਤੀ ਘੰਟਾ ਮਿਲਣਗੇ। ਲੀਕਰ ਸਰਵ ਕਰਨ ਵਾਲਿਆਂ ਨੂੰ ਪਹਿਲਾਂ ਵੀ ਆਮ ਮਿਨਿਮਮ ਵੇਜਿਜ਼ ਤੋਂ ਘੱਟ ਉਜਰਤਾਂ ਮਿਲਦੀਆਂ ਹਨ ਕਿਉਂਕਿ ਇਹ ਧਾਰਨਾ ਹੈ ਕਿ ਕਸਟਮਰਜ਼ ਵੱਲੋਂ ਦਿੱਤੀ ਜਾਣ ਵਾਲੀ ਟਿੱਪ ਨਾਲ ਉਨ੍ਹਾਂ ਦਾ ਘਾਟਾ ਪੂਰਾ ਹੋ ਜਾਂਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ, ਜਿਹੜੇ ਹਫਤੇ ਦੇ 28 ਘੰਟੇ ਜਾਂ ਸਕੂਲ ਦੇ ਸੈਸ਼ਨ ਵਿੱਚ ਹੋਣ ਕਾਰਨ ਇਸ ਤੋਂ ਘੱਟ ਕੰਮ ਕਰਦੇ ਹਨ ਜਾਂ ਸਕੂਲ ਬ੍ਰੇਕ ਦੌਰਾਨ ਕੰਮ ਕਰਦੇ ਹਨ ਜਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੰਮ ਕਰਦੇ ਹਨ ਉਨ੍ਹਾਂ ਦੇ ਭੱਤਿਆਂ ਵਿੱਚ ਵੀ 13.50 ਡਾਲਰ ਦੀ ਥਾਂ 14.10 ਡਾਲਰ ਪ੍ਰਤੀ ਘੰਟਾ ਵਾਧਾ ਹੋਵੇਗਾ। ਹੋਮਵਰਕਰਜ਼ (ਜਿਹੜੇ ਇੰਪਲੌਇਰਜ਼ ਲਈ ਆਪਣੇ ਘਰਾਂ ਤੋਂ ਬਾਹਰ ਆ ਕੇ ਪੇਡ ਵਰਕ ਕਰਦੇ ਹਨ) ਦੇ ਭੱਤੇ 15.80 ਡਾਲਰ ਤੋਂ 16.50 ਡਾਲਰ ਪ੍ਰਤੀ ਘੰਟਾ ਹੋ ਜਾਣਗੇ। ਹੰਟਿੰਗ ਤੇ ਫਿਸ਼ਿੰਗ ਗਾਈਡਜ਼ ਨੂੰ ਇਸ ਸਮੇਂ 71.75 ਡਾਲਰਜ਼ ਇੱਕ ਦਿਨ ਵਿੱਚ ਪੰਜ ਘੰਟੇ ਤੋਂ ਵੀ ਘੱਟ ਸਮੇਂ ਲਈ ਕੰਮ ਕਰਨ ਦੇ ਮਿਲਦੇ ਹਨ ਤੇ ਦਿਨ ਵਿੱਚ ਪੰਜ ਜਾਂ ਇੱਕ ਦਿਨ ਵਿੱਚ ਜ਼ਿਆਦਾ ਕੰਮ ਕਰਨ ਲਈ 143.55 ਡਾਲਰ ਜਾਂ ਹੋਰ ਜ਼ਿਆਦਾ ਕੰਮ ਕਰਨ ਲਈ ਹੋਰ ਡਾਲਰ ਮਿਲਦੇ ਹਨ। ਉਨ੍ਹਾਂ ਲਈ ਪ੍ਰਸਤਾਵਿਤ ਨਵਾਂ ਰੇਟ ਲਗਾਤਾਰ ਪੰਜ ਘੰਟੇ ਤੋਂ ਘੱਟ ਕੰਮ ਕਰਨ ਲਈ 75 ਡਾਲਰ ਤੇ ਦਿਨ ਵਿੱਚ ਪੰਜ ਜਾਂ ਇਸ ਤੋਂ ਜ਼ਿਆਦਾ ਘੰਟੇ ਕੰਮ ਕਰਨ ਲਈ 150.05 ਡਾਲਰ ਪ੍ਰਤੀ ਘੰਟਾ ਹੋਵੇਗਾ। ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨਟਾਰੀਓ ਦੇ ਵਰਕਰਜ਼ ਮਹਾਂਮਾਰੀ ਵਿੱਚ ਹੀਰੋ ਬਣ ਕੇ ਨਿੱਤਰੇ ਹਨ। ਉਨ੍ਹਾਂ ਵੱਲੋਂ ਕਦੇ ਵੀ ਸ਼ੈਲਫਾਂ ਨੂੰ ਖਾਲੀ ਨਹੀਂ ਰਹਿਣ ਦਿੱਤਾ ਗਿਆ, ਸਾਡੀ ਸਪਲਾਈ ਚੇਨ ਨੂੰ ਚੱਲਦਾ ਰੱਖਿਆ ਗਿਆ ਤੇ ਉਨ੍ਹਾਂ ਦੀ ਬਦੌਲਤ ਹੀ ਅਸੀਂ ਲੋਕਲ ਰੈਸਟੋਰੈਂਟਸ ਵਿੱਚ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਖਾਣਾ ਖਾਣ ਦੇ ਸਮਰੱਥ ਹੋਏ ਹਾਂ।

RELATED ARTICLES
POPULAR POSTS