Breaking News
Home / ਹਫ਼ਤਾਵਾਰੀ ਫੇਰੀ / ਪੀ ਆਰ ਪਾਉਣ ਦਾ ਨਵਾਂ ਮੌਕਾ, ਦੋ ਹਫਤਿਆਂ ‘ਚ ਹੋਵੇਗੀ ਐਪਲੀਕੇਸ਼ਨ ‘ਤੇ ਕਾਰਵਾਈ

ਪੀ ਆਰ ਪਾਉਣ ਦਾ ਨਵਾਂ ਮੌਕਾ, ਦੋ ਹਫਤਿਆਂ ‘ਚ ਹੋਵੇਗੀ ਐਪਲੀਕੇਸ਼ਨ ‘ਤੇ ਕਾਰਵਾਈ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਭਾਰਤੀ ਯੋਗ ਵਿਅਕਤੀਆਂ ਨੂੰ ਇਕ ਨਵੇਂ ਪ੍ਰੋਗਰਾਮ ਗਲੋਬਲ ਟੇਲੈਂਟ ਸਟਰੀਮ (ਜੀਟੀਐਸ) ਦੇ ਤਹਿਤ ਫਾਸਟ ਟਰੈਕ ਪੀ ਆਰ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ‘ਚ ਕੈਨੇਡਾ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ ‘ਚ ਡਿਗਰੀ ਪ੍ਰਾਪਤ ਵਿਅਕਤੀ ਨੂੰ ਪਹਿਲ ਦੇਵੇਗਾ ਅਤੇ ਉਨ੍ਹਾਂ ਦੀ ਵੀਜ਼ਾ ਐਪਲੀਕੇਸ਼ਨ ‘ਤੇ ਦੋ ਹਫਤਿਆਂ ਦੇ ਅੰਦਰ ਹੀ ਕਾਰਵਾਈ ਕੀਤੀ ਜਾਵੇਗੀ। ਕੈਨੇਡਾ-ਭਾਰਤ ਦੇ ਨਾਲ ਹੀ ਅਮਰੀਕਾ ਤੋਂ ਵੀ ਉਨ੍ਹਾਂ ਭਾਰਤੀ ਆਈਟੀ ਪ੍ਰੋਫੈਸ਼ਨਲਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਜੋ ਕਿ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਾ ‘ਚੋਂ ਨਿਕਲਣਾ ਚਾਹੁੰਦੇ ਹਨ।ਇਸ ਪ੍ਰੋਗਰਾਮ ਨਾਲ ਕੈਨੇਡਾ ਨੂੰ ਵੱਡੀ ਗਿਣਤੀ ‘ਚ ਮਾਹਿਰ ਵਿਅਕਤੀ ਮਿਲਣਗੇ। ਇਸ ਪ੍ਰੋਗਰਾਮ ‘ਚ ਨੌਕਰੀ ਦੇਣ ਵਾਲੀਆਂ ਕੰਪਨੀਆਂ ਵੱਲੋਂ ਦਾਖਲ ਕੀਤੀ ਗਈ ਐਪਲੀਕੇਸ਼ਨ ‘ਤੇ ਦੋ ਹਫਤਿਆਂ ਦੇ ਅੰਦਰ ਹੀ ਫੈਸਲਾ ਕੀਤਾ ਜਾਵੇਗਾ। ਇਸ ਦਾ ਇਕ ਲਾਭ ਇਹ ਵੀ ਮਿਲੇਗਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਜੀਟੀਐਸ ਪ੍ਰੋਗਰਾਮ ਦੇ ਤਹਿਤ ਨੌਕਰੀਆਂ ਮਿਲਣਗੀਆਂ ਉਹ ਨਾ ਸਿਰਫ਼ ਕੈਨੇਡਾ ‘ਚ ਵਰਕਐਕਸਪੀਰੀਐਂਸ ਲੈਣਗੇ, ਬਲਕਿ ਉਨ੍ਹਾਂ ਨੂੰ ਐਕਸਪੀਰੀਐਂਸ ਐਂਟਰੀ ਰੂਟ ਦੇ ਤਹਿਤ (ਪੀਆਰ) ਹਾਸਲ ਕਰਨ ‘ਚ ਪਹਿਲ ਦਿੱਤੀ ਜਾਵੇਗੀ। ਇਹ ਇਕ ਨਵਾਂ ਐਕਸਪ੍ਰੈਸ ਐਂਟਰੀ ਰੂਟ ਪੂਰੀ ਤਰ੍ਹਾਂ ਨਾਲ ਪੁਆਇੰਟ ਆਧਾਰਤ ਸਿਸਟਮ ਹੈ।ਕੈਨੇਡੀਅਨ ਇਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਐਂਟਰੀ ਰੂਟ ਦੇ ਤਹਿਤ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਪੱਕੀ ਨਾਗਰਿਕਤਾ ਮਿਲੇਗੀ। ਸਾਲ 2017 ਦੇ ਦੌਰਾਨ 86,022 ਜੌਬ ਆਫਰ ਲੈਟਰ ਭੇਜੇ ਗਏ ਅਤੇ ਇਨ੍ਹਾਂ ‘ਚੋਂ ਲਗਭਗ 43 ਫੀਸਦੀ (36,310) ਅਜਿਹੇ ਵਿਅਕਤੀ ਸਨ ਜਿਨ੍ਹਾਂ ਕੋਲ ਭਾਰਤੀ ਨਾਗਰਿਕਤਾ ਸੀ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …