22.3 C
Toronto
Tuesday, July 21, 2026
spot_img
Homeਹਫ਼ਤਾਵਾਰੀ ਫੇਰੀਭਗਵੰਤ ਮਾਨ ਵੱਲੋਂ ਮੋਦੀ ਵਿਰੁੱਧ ਸ਼ਿਕਾਇਤ

ਭਗਵੰਤ ਮਾਨ ਵੱਲੋਂ ਮੋਦੀ ਵਿਰੁੱਧ ਸ਼ਿਕਾਇਤ

ਨਵੀਂ ਦਿੱਲੀ/ਬਿਊਰੋ ਨਿਊਜ਼
‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਬਾਰੇ ਲੋਕ ਸਭਾ ਵਿੱਚ ਕੀਤੀਆਂ ਟਿੱਪਣੀਆਂ ਨੂੰ ਕਾਰਵਾਈ ਵਿੱਚੋਂ ਕੱਟਿਆ ਜਾਵੇ। ਸਪੀਕਰ ਨੂੰ ਲਿਖੀ ਚਿੱਠੀ ਵਿੱਚ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਟਿੱਪਣੀਆਂ ਕੱਟੀਆਂ ਜਾਣ ਜਾਂ ਉਸ ਦੀ ਸ਼ਿਕਾਇਤ ਸਦਨ ਦੀ ਮਰਿਆਦਾ ਕਮੇਟੀ ਨੂੰ ਭੇਜੀ ਜਾਵੇ।

RELATED ARTICLES
POPULAR POSTS