Breaking News
Home / ਹਫ਼ਤਾਵਾਰੀ ਫੇਰੀ / ਰਾਣਾ ਬੋਲੇ – ਮੰਤਰੀ ਹੁੰਦੇ ਹੋਏ ਖੁਦ ਅਫਸਰਾਂ ਨੂੰ ਨਸ਼ੇ ਦੇ ਵਪਾਰੀ ਐਸਐਚਓ ਦੀ ਸ਼ਿਕਾਇਤ ਕੀਤੀ ਸੀ, 15 ਮਹੀਨੇ ਜਾਂਚ ਹੋਣ ‘ਤੇ ਵੀ ਉਸਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ

ਰਾਣਾ ਬੋਲੇ – ਮੰਤਰੀ ਹੁੰਦੇ ਹੋਏ ਖੁਦ ਅਫਸਰਾਂ ਨੂੰ ਨਸ਼ੇ ਦੇ ਵਪਾਰੀ ਐਸਐਚਓ ਦੀ ਸ਼ਿਕਾਇਤ ਕੀਤੀ ਸੀ, 15 ਮਹੀਨੇ ਜਾਂਚ ਹੋਣ ‘ਤੇ ਵੀ ਉਸਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ

ਕਿਹਾ-ਕੌਣ ਸੁਣਦਾ ਯਾਰ ਇੱਥੇ, ਪੁਲਿਸ ਦੇ ਦਾਗੀ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ … 36 ਮਹੀਨਿਆਂ ਬਾਅਦ ਸਾਡੀ ਇਹ ਸਰਕਾਰ ਵੀ ਚਲੀ ਜਾਣੀ ਆ …
ਕੁਰਸੀ ਜਾਣ ਤੋਂ ਬਾਅਦ ਪੰਜਾਬ ਸਰਕਾਰ ‘ਤੇ ਸਾਬਕਾ ਕੈਬਨਿਟ ਮੰਤਰੀ ਨੇ ਸਾਧਿਆ ਨਿਸ਼ਾਨਾ
ਕਪੂਰਥਲਾ : ਪੰਜਾਬ ਦੇ ਪਹਿਲੇ ‘ਮਹਿਲਾ ਨਸ਼ਾ ਛੁਡਾਊ ਕੇਂਦਰ’ ਦੇ ਉਦਘਾਟਨ ਮੌਕੇ ‘ਤੇ ਮੰਗਲਵਾਰ ਨੂੰ ਦੋ ਇਲਾਜ ਅਧੀਨ ਮਹਿਲਾਵਾਂ ਵਲੋਂ ਨਸ਼ੇ ਦੀ ਲਤ ਲੱਗਣ ਲਈ ਇਕ ਡੀਐਸਪੀ ਅਤੇ ਇੰਸਪੈਕਟਰ ‘ਤੇ ਲਗਾਏ ਗਏ ਆਰੋਪ ਦੇ ਦੂਜੇ ਦਿਨ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀ ਇਕ ਹੋਰ ਐਚਐਚਓ ‘ਤੇ ਗੰਭੀਰ ਆਰੋਪ ਲਗਾਉਂਦੇ ਹੋਏ ਆਪਣੀ ਹੀ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ।
ਰਾਣਾ ਨੇ ਕਿਹਾ, ਕੌਣ ਸੁਣਦਾ ਏ ਯਾਰ ਇੱਥੇ … ਸਰਕਾਰ ਬਣੀ ਨੂੰ 15-16 ਮਹੀਨੇ ਹੋ ਗਏ ਆ। ਬਤੌਰ ਮਨਿਸਟਰ ਦੋ ਅਹੁਦਿਆਂ ‘ਤੇ ਹੁੰਦੇ ਹੋਏ ਖੁਦ ਪੁਲਿਸ ਦੇ ਆਲਾ ਅਫਸਰਾਂ ਨੂੰ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਸਓ ਸਰਬਜੀਤ ਸਿੰਘ ਦੀ ਸ਼ਿਕਾਇਤ ਕੀਤੀ ਸੀ। ਕੋਈ ਕਾਰਵਾਈ ਨਹੀਂ ਹੋਈ। ਐਸਐਚਓ ਦੇ ਖਿਲਾਫ 12-15 ਪਿੰਡਾਂ ਦੇ ਲੋਕਾਂ ਨੇ ਪੈਸੇ ਲੈਣ ਦੇ ਗੰਭੀਰ ਆਰੋਪ ਲਗਾਏ ਸਨ। ਨਹੀਂ ਯਕੀਨ ਤਾਂ ਕਪੂਰਥਲਾ ਵਿਚ ਫੋਨ ਕਰ ਕੇ ਪੁੱਛ ਲਓ। ਕਪੂਰਥਲਾ ਦੇ ਇਕ ਪੱਤਰਕਾਰ ਦਾ ਲੜਕਾ ਪੜ੍ਹਦੇ-ਪੜ੍ਹਦੇ ਨਸ਼ੇ ਦੇ ਚੱਕਰ ਵਿਚ ਪੈ ਗਿਆ। ਉਸਦੇ ਇਕ ਦੋਸਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਬੱਚਾ (ਪੱਤਰਕਾਰ ਦਾ ਲੜਕਾ) ਅੰਦਰ ਰਿਹਾ। ਲਾਸ਼ ਖੁਰਦ-ਬੁਰਦ ਦਾ ਕੇਸ ਪੈ ਗਿਆ। ਅਦਾਲਤ ਨੇ ਇਸ ਬੱਚੇ ਨੂੰ ਮਾਫੀ ਦੇ ਦਿੱਤੀ। ਹੁਣ ਬੱਚੇ ਨੇ ਖੁਲਾਸਾ ਕੀਤਾ ਕਿ ਉਸ ਨੂੰ ਨਸ਼ਾ ਇੰਸਪੈਕਟਰ ਸਰਬਜੀਤ ਸਿੰਘ ਕਰਵਾਉਂਦਾ ਰਿਹਾ ਹੈ। ਮੈਂ ਸਰਕਾਰ ‘ਚ ਹਾਂ। 15 ਮਹੀਨੇ ਤੋਂ ਇਕ ਅਫਸਰ ਦੀ ਜਾਂਚ ਚੱਲ ਰਹੀ ਹੈ।
36 ਮਹੀਨਿਆਂ ਬਾਅਦ ਸਾਡੀ ਇਹ ਸਰਕਾਰ ਵੀ ਚਲੀ ਜਾਣੀ ਹੈ। ਕੌਣ ਸੁਣਦਾ ਆ ਯਾਰ ਇੱਥੇ। ਪੁਲਿਸ ਦੇ ਦਾਗੀ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਮੈਂ ਮੰਤਰੀ ਹੁੰਦੇ ਹੋਏ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਐਚਐਸਓ ਦੀ ਸ਼ਿਕਾਇਤ ਕੀਤੀ ਸੀ। ਕੋਈ ਕਾਰਵਾਈ ਨਹੀਂ ਹੋਈ। ਅੱਜ ਵੀ ਉਹ ਸੁਲਤਾਨਪੁਰ ਲੋਧੀ ਐਸਐਚਓ ਲੱਗਾ ਹੋਇਆ ਹੈ। ਕਪੂਰਥਲਾ ‘ਚ ਡੀਐਸਪੀ ‘ਤੇ ਨਸ਼ੇ ਦੇ ਦੋਸ਼ ਲੱਗੇ। ਜਾਂਚ ਤਾਂ ਹੋਣੀ ਚਾਹੀਦੀ ਆ ਨਾ। ਆਪਣੀ ਸਰਕਾਰ ਵਿਚ ਦਾਗੀ ਅਫਸਰਾਂ ‘ਤੇ ਕਾਰਵਾਈ ਨਹੀਂ ਹੋ ਰਹੀ।
ਐਸਐਚਓ ਦੇ ਬਚਾਅ ਵਿਚ ਵਿਧਾਇਕ, ਮੰਤਰੀ ਦੇ ਆਰੋਪਾਂ ਨੂੰ ਕੀਤਾ ਖਾਰਜ
ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਆਪਣੇ ਹੀ ਸਾਬਕਾ ਮੰਤਰੀ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ। ਚੀਮਾ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਨਸ਼ਾ ਇਸੇ ਇੰਸਪੈਕਟਰ ਸਰਬਜੀਤ ਨੇ ਹੀ ਖਤਮ ਕੀਤਾ ਹੈ। ਉਹ ਗੁਰਸਿੱਖ ਹੈ। ਪਹਿਲੇ ਕਪੂਰਥਲਾ ਦੇ ਡੀਐਸਪੀ ਅਤੇ ਇੰਸਪੈਕਟਰ ਦੇ ਮਾਮਲੇ ਦੀ ਜਾਂਚ ਤਾਂ ਹੋਵੇ।
ਇਮਾਨਦਾਰੀ ਨਾਲ ਕੰਮ ਕਰ ਰਿਹਾ ਹਾਂ
ਸਾਬਕਾ ਮੰਤਰੀ ਵਲੋਂ ਲਗਾਏ ਗਏ ਆਰੋਪਾਂ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮੈਂ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਹਾਂ। ਇੱਥੇ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਮੈਂ 300 ਤੋਂ ਜ਼ਿਆਦਾ ਡਰੱਗ ਤਸਕਰਾਂ ਨੂੰ ਜੇਲ੍ਹ ਭਿਜਵਾ ਚੁੱਕਾ ਹੈ। ਮੇਰੇ ‘ਤੇ ਲਗਾਏ ਗਏ ਆਰੋਪ ਪੂਰੀ ਤਰ੍ਹਾਂ ਗਲਤ ਹਨ।
-ਸਰਬਜੀਤ ਸਿੰਘ, ਐਚਐਚਓ ਸੁਲਤਾਨਪੁਰੀ ਲੋਧੀ
ਡੀਐਸਪੀ ਅਤੇ ਇੰਸਪੈਕਟਰ ‘ਤੇ ਲਗਾਏ ਸਨ ਨਸ਼ੇ ਦੀ ਦਲਦਲ’ਚ ਧੱਕਣ ਦੇ ਆਰੋਪ
ਕਪੂਰਥਲਾ ਸਿਵਲ ਹਸਪਤਾਲ ਵਿਚ ਮੰਗਲਵਾਰ ਨੂੰ ਨਸ਼ੇ ਦੀ ਆਦੀ ਮਹਿਲਾਵਾਂ ਲਈ ਸ਼ੁਰੂ ਕੀਤੇ ਗਏ ਪੰਜਾਬ ਦੇ ਪਹਿਲੇ ਮਹਿਲਾ ਨਸ਼ਾ ਛੁਡਾਊ ਕੇਂਦਰ ‘ਨਵਕਿਰਨ’ ਦੇ ਉਦਘਾਟਨ ਦੌਰਾਨ ਇਲਾਜ ਦੌਰਾਨ ਦੋ ਮਹਿਲਾਵਾਂ ਨੇ ਨਸ਼ੇ ਦੀ ਦਲ-ਦਲ ਵਿਚ ਸੁੱਟਣ ਲਈ ਇਕ ਡੀਐਸਪੀ ਅਤੇ ਇਕ ਇੰਸਪੈਕਟਰ ‘ਤੇ ਆਰੋਪ ਲਗਾਏ ਸਨ। ਇਸ ਬਾਰੇ ਸਿਹਤ ਮੰਤਰੀ ਟਾਲ ਗਏ ਸਨ, ਪਰ ਰਾਣਾ ਨੇ ਕਿਹਾ ਸੀ ਕਿ ਕਾਰਵਾਈ ਕਰਾਂਗੇ। ਉਧਰ, ਜਲੰਧਰ ਦੇ ਨਵੀਂ ਬਾਰਾਂਦਰੀ ਥਾਣੇ ਦੇ ਐਚਐਚਓ ਬਲਬੀਰ ਸਿੰਘ ਨੇ ਕਿਹਾ ਕਿ ਉਕਤ ਲੜਕੀ ਉਸਦੇ ਰੀਡਰ ਦੇ ਸੰਪਰਕ ‘ਚ ਸੀ। ਦੋਵਾਂ ਦੀ ਪਹਿਚਾਣ 2005 ‘ਚ ਹੋਈ ਸੀ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …