Breaking News
Home / ਮੁੱਖ ਲੇਖ / ਪੰਜਾਬ ਦੇ ਅਸਲੀ ਮੁੱਦੇ ਤੇ ਸਿਆਸਤਦਾਨਾਂ ਦੀਖਾਮੋਸ਼ੀ

ਪੰਜਾਬ ਦੇ ਅਸਲੀ ਮੁੱਦੇ ਤੇ ਸਿਆਸਤਦਾਨਾਂ ਦੀਖਾਮੋਸ਼ੀ

ਨਿਰਮਲਸੰਧੂ

ਪੰਜਾਬ ਕਾਂਗਰਸ ਦੇ ਪ੍ਰਧਾਨਸੁਨੀਲਜਾਖੜ ਨੇ ਤੇਲਕੀਮਤਾਂ ਬਾਰੇ ਅਕਾਲੀਆਂ ਦੀਖ਼ਾਮੋਸ਼ੀ ਉੱਤੇ ਸਵਾਲੀਆਨਿਸ਼ਾਨਲਾਇਆ ਹੈ। ਹੁਣਜਦੋਂ ਤੇਲਦੀਦਰਾਮਦੀਕੀਮਤ 69 ਡਾਲਰਫ਼ੀਬੈਰਲ ਹੈ ਤਾਂ ਮੋਦੀਸਰਕਾਰਡੀਜ਼ਲ 67 ਰੁਪਏ ਲਿਟਰ ਦੇ ਹਿਸਾਬਵੇਚਰਹੀ ਹੈ। ਜਾਖੜਦਾਦਾਅਵਾ ਹੈ ਕਿ ਯੂਪੀਏ ਦੀਸਰਕਾਰਵੇਲੇ ਜਦੋਂ ਤੇਲਦਾਦਰਾਮਦੀਭਾਅ 104 ਡਾਲਰਫ਼ੀਬੈਰਲ ਸੀ ਤਾਂ ਡੀਜ਼ਲਦੀਕੀਮਤ 41 ਰੁਪਏ ਲਿਟਰ ਸੀ। ਜਾਖੜਪੰਜਾਬ ਦੇ ਉਨ੍ਹਾਂ ਕੁਝ ਕੁ ਸੰਜਮੀਅਤੇ ਬੇਦਾਗ਼ਲੀਡਰਾਂ ਵਿੱਚੋਂ ਹਨ ਜੋ ਦਲੀਲਅਤੇ ਤੱਥਾਂ ਨਾਲਆਪਣੀ ਗੱਲ ਕਰਦੇ ਹਨ।
ਪਰਐਤਕੀਂ ਉਹ ਸਹੀ ਨਹੀਂ ਹਨ। ਭਾਜਪਾਪ੍ਰਧਾਨਅਮਿਤਸ਼ਾਹਵੱਲੋਂ 2019 ਵਾਲੀਆਂ ਲੋਕਸਭਾਚੋਣਾਂ ਦੇ ਮੱਦੇਨਜ਼ਰਭਾਈਵਾਲਾਂ ਨੂੰ ਪਤਿਆਉਣਲਈਚਲਾਏ ਮਿਸ਼ਨ ਤੋਂ ਬਾਅਦ, ਬਾਦਲਾਂ ਨੇ ਪ੍ਰਧਾਨਮੰਤਰੀਨਾਲਹਾਲ ਹੀ ਵਿੱਚ ਹੋਈ ਮੀਟਿੰਗ ਵਿੱਚਤੇਲਦਾਮਸਲਾਉਠਾਇਆ ਹੈ। ਜਿਵੇਂ ਕਿ ਜਾਪਦਾ ਹੀ ਸੀ, ਪ੍ਰਧਾਨਮੰਤਰੀਨਰਿੰਦਰਮੋਦੀ ਨੇ ਕੋਈ ਪ੍ਰਵਾਹ ਹੀ ਨਹੀਂ ਕੀਤੀ ਕਿ ਬਾਦਲਾਂ ਨੇ ਕਿਹਾ ਕੀ ਹੈ। ਨਾ ਹੀ ਪੰਜਾਬ ਦੇ ਮੁੱਖ ਮੰਤਰੀਵੱਲੋਂ ਉਨ੍ਹਾਂ ਅੱਗੇ ਰੱਖੀ ਮੰਗਾਂ ਵਾਲੀਲੰਮੀ ਸੂਚੀ ਵੱਲਉਨ੍ਹਾਂ ਵੱਲੋਂ ਧਿਆਨਧਰਨਦੀ ਕੋਈ ਉਮੀਦ ਹੈ। ਪੰਜਾਬ ਦੇ ਭਾਜਪਾਲੀਡਰਮੋਦੀ ਜਾਂ ਸ਼ਾਹਨਾਲਪੰਜਾਬ ਦੇ ਹੱਕਾਂ ਲਈ ਗੱਲ ਕਰਨ, ਇਹ ਗੱਲ ਮੁਸ਼ਕਿਲ ਜਾਂ ਅਸੰਭਵ ਲੱਗਦੀ ਹੈ।
ਹੁਣਸਵਾਲ ਹੈ: ਜਦੋਂ ਤੁਹਾਨੂੰ ਅਣਗੌਲਿਆ ਕੀਤਾ ਜਾ ਰਿਹਾਹੋਵੇ ਤਾਂ ਤੁਸੀਂ ਕੀ ਕਰੋਗੇ?ਬਾਦਲ ਵਾਂਗ ਮਕਰਕਰੋਗੇ ਕਿ ਸਭ ਅੱਛਾ ਹੈ ਅਤੇ ਲੰਗਰ ਨੂੰ ਜੀਐੱਸਟੀ ਤੋਂ ਛੋਟਦੇਣ’ਤੇ ਪ੍ਰਧਾਨਮੰਤਰੀਦਾਧੰਨਵਾਦਕਰੋਗੇ, ਭਾਵੇਂ ਜੋ ਛੋਟ ਮੰਗੀ ਗਈ ਸੀ, ਦਿੱਤੀ ਗਈ ਛੋਟ ਉਸ ਤੋਂ ਬਿਲਕੁਲਵੱਖਰੀ ਹੈ? ਜਾਂ ਫਿਰਤੋੜ-ਵਿਛੋੜਾਕਰੋਗੇ ਅਤੇ ਚੌਥੀ ਕੂਟਵੱਲਪੈਰਧਰਨਦੀਦਲੇਰੀਕਰੋਗੇ; ਜਾਂ ਕੇਜਰੀਵਾਲਵਾਲਾਰਾਹਅਪਣਾਓਗੇ?ਪੰਜਾਬ ਦੇ ਕਾਂਗਰਸੀ, ਖਾਸ ਕਰਕੇ ਮੋਦੀਵੱਲ ਕੁਝ ਵਧੇਰੇ ਹੀ ਸਾਊ ਹਨਅਤੇ ਜਦੋਂ ਸੁਖਪਾਲ ਸਿੰਘ ਖਹਿਰਾ, ਦੋਹਾਂ ਬੈਂਸਭਰਾਵਾਂ ਜਾਂ ਇੱਥੋਂ ਤੱਕ ਕਿ ਇਨ੍ਹਾਂ ਦੇ ਆਪਣੇ ਨਵਜੋਤ ਸਿੰਘ ਸਿੱਧੂ ਦੀ ਗੱਲ ਹੁੰਦੀ ਹੈ ਤਾਂ ਵਿਹਾਰ ਉੱਕਾ ਹੀ ਵੱਖਰਾ ਹੁੰਦਾ ਹੈ। ਇਹ ਸਮਝਣਾ ਕੋਈ ਬਹੁਤਾ ਔਖਾ ਨਹੀਂ ਕਿ ਅਕਾਲੀਦਲਉਨ੍ਹਾਂ ਮਸਲਿਆਂ ਵਿੱਚ ਹੀ ਰੁੱਝਿਆ ਰਹਿੰਦਾ ਹੈ ਜਿਨ੍ਹਾਂ ਦਾਪ੍ਰਧਾਨਮੰਤਰੀ ਜਾਂ ਭਾਜਪਾਪ੍ਰਧਾਨਨਾਲ ਕੋਈ ਲੈਣਾ-ਦੇਣਾਨਹੀਂ ਹੁੰਦਾ। ਕੇਂਦਰਵੱਲੋਂ ਪੰਜਾਬਨਾਲਵਿਤਕਰੇ ਜਾਂ ਸੂਬਿਆਂ ਨੂੰ ਵੱਧਤਾਕਤਾਂ ਦੀ ਕੋਈ ਗੱਲ ਹੀ ਨਹੀਂ, ਜਾਂ ਸਤਲੁਜ-ਯਮੁਨਾਲਿੰਕਨਹਿਰ ਜਾਂ ਘੱਟੋ-ਘੱਟਸਮਰਥਨ ਮੁੱਲ (ਐੱਮਐੱਸਪੀ) ਨੂੰ ਮਹਿੰਗਾਈ ਨਾਲਜੋੜਨ ਜਾਂ ਪੰਜਾਬ ਨੂੰ ਕਿਸੇ ਪੈਕੇਜਦੀਵੀ ਕੋਈ ਗੱਲ ਨਹੀਂ। ਨਰਿੰਦਰਮੋਦੀ-ਅਮਿਤਸ਼ਾਹਦੀਜੋੜੀ ਸਿਆਸੀ ਦਿਸਹੱਦੇ ਉੱਤੇ ਆਉਣ ਤੋਂ ਪਹਿਲਾਂ ਇਹ ਮੁੱਦੇ ਬਹੁਤਸਾਰੇ ਸਾਲਾਂ ਤੋਂ ਅਕਾਲੀਸਿਆਸਤ ਦੇ ਅੰਗ-ਸੰਗ ਰਹੇ ਹਨ। ਅੱਜ ਕੱਲ੍ਹ ਅਕਾਲੀਤਰਜਮਾਨਸਕੂਲਪੁਸਤਕਾਂ ਵਿੱਚ ਸਿੱਖ ਇਤਿਹਾਸਉਨ੍ਹਾਂ ਦੇ ਹਿਸਾਬਨਾਲਪੇਸ਼ਨਾਹੋਣ’ਤੇ ਥੋੜ੍ਹਾਖ਼ਫ਼ਾ ਹੋ ਕੇ ਹੀ ਤਸੱਲੀਕਰਲੈਂਦੇ ਹਨ। ਵਿਰੋਧੀਧਿਰ ਦੇ ਲੀਡਰਸੁਖਪਾਲ ਸਿੰਘ ਖਹਿਰਾਦੀ “ਰਾਇਸ਼ੁਮਾਰੀ 2020” ਬਾਰੇ ਅਸਪੱਸ਼ਟ ਜਿਹੀ ਟਿੱਪਣੀਵਿੱਚੋਂ ਹੀ ਉਹ ਮੁਲਕਦੀਪ੍ਰਭੁਤਾਅਤੇ ਏਕਤਾ ਤੇ ਅਖੰਡਤਾਲਈ ਗੰਭੀਰਖ਼ਤਰਾਲੱਭਲੈਂਦੇ ਹਨ। ਬਹੁਤਘੱਟਜਣਿਆਂ ਨੂੰ ਇਸ ਬਾਰੇ ਖ਼ਬਰ ਹੁੰਦੀ ਹੈ ਪਰ ਇਸ ਮਸਲੇ ‘ਤੇ ਸਿਆਸੀ ਲੜਾਈਬੜੀਬੇਕਿਰਕ ਹੋ ਨਿੱਬੜਦੀ ਹੈ।
ਅਕਾਲੀਆਂ ਨੇ ਕਿਉਂਕਿ ਸਭਲਈਸੁਰੱਖਿਅਤਅਤੇ ਲਾਭਦਾਇਕ ਮੁੱਖ ਮੰਤਰੀਖ਼ਿਲਾਫ਼ ਇੱਕ ਖਾਸ ਹੱਦ ਤੋਂ ਅੱਗੇ ਨਾਜਾਣਦਾਫ਼ੈਸਲਾਕੀਤਾ ਹੋਇਆ ਹੈ, ਇਸ ਲਈਜਦੋਂ ਉਹ ਸੱਤਾ ਤੋਂ ਬਾਹਰਹੋਣਕਾਰਨਰਤਾ ਕੁ ਅਕੇਵਾਂ ਮਹਿਸੂਸਕਰਦੇ ਹਨ ਤਾਂ ਆਪਣੀਆਂ ਤੋਪਾਂ ਦੇ ਮੂੰਹ ਹੋਰਪਾਸੇ (ਸਿੱਧੂ ਤੇ ਬੈਂਸਭਰਾਵਾਂ ਵੱਲ) ਮੋੜਲੈਂਦੇ ਹਨ। ਇਉਂ ਇੱਕ ਵਾਰਫਿਰ ਗੱਲ ਸਮਝਆਉਣ ਲੱਗਦੀ ਹੈ ਕਿ ਅਕਾਲੀਸਿਆਸਤਹੁਣਸਿਰਫਗ਼ੈਰਕਾਨੂੰਨੀਰੇਤਖਣਨਅਤੇ ਕਾਂਗਰਸਵੱਲੋਂ ਵਾਅਦੇ ਮੁਤਾਬਕਕਰਜ਼ਾਮੁਆਫ਼ੀਨਾਕੀਤੇ ਜਾਣ ਦੇ ਮਸਲਿਆਂ ਤੱਕ ਹੀ ਸੀਮਤ ਕਿਉਂ ਰਹਿੰਦੀ ਹੈ।
“ਵਿਘਨਕਾਰੀ” ਸਿੱਧੂ, ਖਹਿਰਾਅਤੇ ਬੈਂਸਭਰਾਅਕਸਰਨਿਸ਼ਾਨੇ ‘ਤੇ ਰਹਿੰਦੇ ਹਨ ਕਿਉਂਕਿ ਉਹ ਆਪਣੇ ਹਿਸਾਬਨਾਲ ਮਾਹੌਲ ਬਦਲਣਾ ਚਾਹੁੰਦੇ ਹਨ। ਸਿੱਟੇ ਵਜੋਂ, ਉਹ ਉਨ੍ਹਾਂ ਲਈ ਗੰਭੀਰਖ਼ਤਰਾਬਣਦੇ ਹਨ ਜੋ ਇਸ ਸਿਸਟਮ ਤੋਂ ਲਾਹਾਲੈਂਦੇ ਹਨ। ਅਜਿਹੇ ਲੋਕ ਕਾਂਗਰਸ, ਅਕਾਲੀਦਲਅਤੇ ਭਾਜਪਾਵਿੱਚਹਨਅਤੇ ਇਨ੍ਹਾਂ ਦੇ ਪਿੱਛਲੱਗ ਇਨ੍ਹਾਂ ਬਾਹਰਲਿਆਂ ਉੱਤੇ ਝਪਟਣਲਈਸਦਾਆਪਸਵਿੱਚਮਿਲਜਾਂਦੇ ਹਨਅਤੇ ਇਨ੍ਹਾਂ ਦੀਇਮਦਾਦਸਰਕਾਰਵਿਚਲੀਤਬਦੀਲੀ-ਵਿਰੋਧੀਬਹੁਗਿਣਤੀਅਤੇ ਪੱਖਪਾਤੀਟੈਲੀਵਿਜ਼ਨਚੈਨਲਾਂ ਵੱਲੋਂ ਕੀਤੀਜਾਂਦੀ ਹੈ। ਹੈਰਾਨੀਵਾਲੀ ਗੱਲ ਨਹੀਂ ਕਿ ਇਨ੍ਹਾਂ (ਬਾਹਰਲਿਆਂ) ਵੱਲੋਂ ਕਦੀ-ਕਦਾਈਂ ਲਾਪ੍ਰਵਾਹੀਨਾਲਕੀਤੀਆਂ ਗ਼ਲਤੀਆਂ ਉੱਤੇ ਵੱਡਾਰੱਫੜਖੜ੍ਹਾਕਰਦਿੱਤਾਜਾਂਦਾ ਹੈ। ਸੁਨੀਲਜਾਖੜ ਨੇ ਭਾਵੇਂ ਕੇਂਦਰਵੱਲੋਂ ਡੀਜ਼ਲਕੀਮਤਾਂ ਘਟਾ ਕੇ ਕਿਸਾਨਾਂ ਦੇ ਹੱਕ ਵਿੱਚ ਕੁਝ ਵੀਨਾਕਰਨਦੀਵਾਜਬਦਲੀਲਦਿੱਤੀ ਹੈ ਪਰਉਨ੍ਹਾਂ ਦੇ ਕਹੇ ਸ਼ਬਦਾਂ ਦਾਵਜ਼ਨਉਦੋਂ ਜ਼ਿਆਦਾਬਣਦਾ ਜੇ ਉਨ੍ਹਾਂ ਦੀਪਾਰਟੀਦੀਸਰਕਾਰਪੰਜਾਬਵਿੱਚਤੇਲ ਉੱਤੇ ਕਰਘਟਾਉਂਦੀ। ਕਾਂਗਰਸਸਰਕਾਰਦਿਖਾਵਾਤਾਂ ਕਿਸਾਨ-ਪੱਖੀਹੋਣਦਾਕਰਦੀ ਹੈ ਪਰ ਇਹ ਤੇਲ ਉੱਤੇ ਕਰਲਾ ਕੇ ਆਪਣੀਜੇਬਵੀਭਰਰਹੀ ਹੈ; ਭਾਵਜਿੰਨਾਮਹਿੰਗਾ ਤੇਲ, ਓਨੀਜ਼ਿਆਦਾਕਮਾਈ।
ਇਸ ਤੋਂ ਛੁੱਟ, ਸਰਕਾਰ ਨੂੰ ਆਸ ਹੈ ਕਿ ਸਾਰੇ ਦਿਹਾਤੀਖਪਤਕਾਰਾਂ ਉੱਤੇ 2 ਫ਼ੀਸਦੀਬਿਜਲੀਡਿਊਟੀਲਾ ਕੇ ਇਸ ਨੂੰ ਸਾਲਾਨਾ 200 ਕਰੋੜਰੁਪਏ ਮਿਲਣਗੇ। ਕਿਸਾਨਾਂ ਨੂੰ ਮੁਫ਼ਤਬਿਜਲੀ, ਸਨਅਤਾਂ ਨੂੰ ਸਬਸਿਡੀ’ਤੇ ਬਿਜਲੀਅਤੇ ਭ੍ਰਿਸ਼ਟਾਚਾਰਦਾਭਾਰੀਖਾਮਿਆਜ਼ਾਖਪਤਕਾਰਾਂ ਨੂੰ ਭੁਗਤਣਾਪੈਰਿਹਾ ਹੈ। ਮੀਟਰਖਰੀਦਣ ਦੇ 16 ਕਰੋੜੀਘਪਲੇ ਤੋਂ ਬਾਅਦ, ਹੁਣਕੋਲੇ ਦਾਮਾਮਲਾਸਾਹਮਣੇ ਆ ਗਿਆ ਹੈ। ਇੱਕ ਹਿੰਦੀਅਖ਼ਬਾਰਦੀਰਿਪੋਰਟਮੁਤਾਬਿਕ, ਵਿਧਾਨਸਭਾਕਮੇਟੀਦੀ ਜਾਂਚ ਦੱਸਦੀ ਹੈ ਕਿ ਝਾਰਖੰਡ ਤੋਂ ਕੋਲਾਸਪਲਾਈਕਰਰਹੀਪ੍ਰਾਈਵੇਟਕੰਪਨੀ ਦੇ ਟੈਕਸਪੀਐੱਸਪੀਸੀਐੱਲ ਨੇ ਅਦਾਕੀਤੇ ਹਨਅਤੇ ਕੋਲੇ ਦਾਸਟਾਕਹੋਰਪਾਸੇ ਭੇਜਦਿੱਤਾ ਗਿਆ ਤੇ ਗੱਡੀਆਂ ਵਿੱਚਲੱਦਣ ਤੋਂ ਪਹਿਲਾਂ ਹੀ ਵੇਚਵੀਦਿੱਤਾ ਗਿਆ। ਪੰਜਾਬਵਿੱਚਭ੍ਰਿਸ਼ਟਾਚਾਰ ਅਜਿਹਾ ਮਸਲਾ ਹੈ ਜਿਸ ਨੂੰ ਕਾਂਗਰਸਸਰਕਾਰਹੱਥ ਹੀ ਨਹੀਂ ਪਾਉਣਾ ਚਾਹੁੰਦੀ ਕਿਉਂਕਿ ਸਿਆਸੀ ਵਿਰੋਧੀਆਂ ਖ਼ਿਲਾਫ਼ਕਾਰਵਾਈਕਰਨੀਪੈਜਾਵੇਗੀ ਜਿਸ ਨੂੰ ਫਿਰ ਕੋਈ ਵੀ “ਬਦਲਾਖ਼ੋਰੀਵਾਲੀਸਿਆਸਤ” ਦੇ ਖਾਤੇ ਪਾਦੇਵੇਗਾ। ਇਸ ਤੋਂ ਇਲਾਵਾਤੁਹਾਨੂੰ ਮੁੱਖ ਮੰਤਰੀਵੀ ਤਾਂ ਐਨਖ਼ਰਾਲੋੜੀਂਦਾ ਹੈ ਜਿਹੜਾਵਧੀਆ ਢੰਗ ਨਾਲ ਇਹ ਸਫ਼ਾਈਕਾਰਜਆਰੰਭਕਰੇ। ਪਹਾੜਾਂ ਵਿੱਚ ਜਾ ਕੇ ਲੁਤਫ਼ਲੈਣ ਤੋਂ ਇਲਾਵਾਕੈਪਟਨਅਮਰਿੰਦਰ ਸਿੰਘ ਨੇ ਆਪਣੇ ਦੂਜੇ, ਤੇ ਸੰਭਵ ਤੌਰ ‘ਤੇ ਆਖ਼ਿਰੀਕਾਰਜਕਾਲ ਦੌਰਾਨ ਪਰਦਾਪੋਸ਼ੀਆਂ ਦਾ ਇੱਕ ਹੋਰ ਸ਼ੌਕ ਪਾਲਲਿਆ ਹੈ। ਉਹ ਸਿਆਸਤਵਿੱਚਆਪਣੇ “ਦੁਸ਼ਮਣ” ਨਹੀਂ ਛੱਡ ਕੇ ਜਾਣਾ ਚਾਹੁੰਦੇ ਜਿਹੜੇ ਉਨ੍ਹਾਂ ਦੇ ਸੇਵਾਮੁਕਤੀਵਾਲੇ ਦਿਨਾਂ ਦੌਰਾਨ ਮਨਦਾਚੈਨ ਹੀ ਖੋਹ ਲੈਣ।
ਜ਼ਾਹਿਰ ਹੈ ਕਿ ਉਨ੍ਹਾਂ ਜਦੋਂ ਪ੍ਰਧਾਨਮੰਤਰੀਕੋਲ 31,000 ਕਰੋੜਰੁਪਏ ਦੇ ਕਰਜ਼ੇ ਵਾਲਾਮਾਮਲਾਉਠਾਇਆਤਾਂ ਉਨ੍ਹਾਂ ਸੁਨੀਲਜਾਖੜਵੱਲੋਂ ਇਸ ਮਸਲੇ ਵਿੱਚਸਨਾਖ਼ਤਕੀਤੇ ਘਪਲੇ ਦੀਭਾਫ਼ਵੀਨਹੀਂ ਕੱਢੀਹੋਣੀ। ਮੀਡੀਆਰਿਪੋਰਟਾਂ ਵਿੱਚਮੀਟਿੰਗ ਦੌਰਾਨ 31,000 ਕਰੋੜਰੁਪਏ ਦੀਚਰਚਾਬਾਰੇ ਵੇਰਵੇ ਛਪੇ ਹਨ – 12,000 ਕਰੋੜਰੁਪਏ ਮੂਲਅਤੇ 19,000 ਕਰੋੜਰੁਪਏ ਵਿਆਜ। ਕਿਤੇ ਕੋਈ ਸੰਕੇਤਨਹੀਂ ਦਿੱਤਾ ਗਿਆ ਕਿ 12,000 ਕਰੋੜਰੁਪਏ ਦਾਅਨਾਜਆਖ਼ਿਰਕਾਰਕਿੱਥੇ ਗਾਇਬ ਹੋ ਗਿਆ। ਰਿਜ਼ਰਵਬੈਂਕ ਨੇ ਬੈਂਕਾਂ ਨੂੰ ਇਸ ਰਕਮ ਨੂੰ ਵੱਟੇ ਖਾਤੇ ਵਜੋਂ ਲੈਣਬਾਰੇ ਆਖਣਵੇਲੇ ਇਸ ਦਾਜ਼ਿਕਰਕੀਤਾਹੈ।ਮੁੱਖ ਮੰਤਰੀ ਜਾਂ ਤਾਂ ਭੁੱਲ ਗਏ ਹਨ ਜਾਂ ਭੁੱਲ ਜਾਣਾ ਚਾਹੁੰਦੇ ਹਨ ਕਿ ਇਸ ਮਾਮਲੇ ਬਾਰੇ ਉਨ੍ਹਾਂ ਵੱਲੋਂ ਬਣਾਏ ਕਮਿਸ਼ਨਦਾ ਕੀ ਕਹਿਣਾ ਹੈ। ਪਿਛਲੀਸਰਕਾਰਦੀਆਂ ਕੋਤਾਹੀਆਂ ਅਤੇ ਗ਼ਲਤੀਆਂ ਦੀਪੁਣ-ਛਾਣਲਈਸਰਕਾਰ ਨੇ ਬਹੁਤਸਾਰੇ ਕਮਿਸ਼ਨਬਣਾਏ ਹਨ। ਹੁਣ 76 ਵਰ੍ਹਿਆਂ ਦੇ ਲੀਡਰਲਈਇਨ੍ਹਾਂ ਸਾਰੇ ਕਮਿਸ਼ਨਾਂ ਦੀਕਾਰਗੁਜ਼ਾਰੀਬਾਰੇ ਖ਼ਬਰਰੱਖਣਾ ਔਖਾ ਹੀ ਹੋਵੇਗਾ। ਇਸ ਮਸਲੇ ਬਾਰੇ ਕੇਥਆਰਥਲਖਨਪਾਲਦੀਅਗਵਾਈਹੇਠਬਣਾਏ ਪੰਜਾਬਪ੍ਰਸ਼ਾਸਨਿਕਸੁਧਾਰ ਤੇ ਸਦਾਚਾਰਕਮਿਸ਼ਨ ਨੇ 31,000 ਕਰੋੜਰੁਪਏ ਦੇ ਕੈਸ਼ਕਰੈਡਿਟਲਿਮਿਟਪਾੜੇ ਤੇ ਇਸ ਦੇ ਨਿਪਟਾਰੇ ਬਾਰੇ ਜਾਂਚ ਕਰਵਾਉਣਲਈ ਕਿਹਾ ਹੈ। ਇਹ ਕਾਰਜ ਸਹਿਜੇ ਹੀ ਹੋ ਸਕਦਾ ਹੈ ਅਤੇ ਇਸ ਕਾਰਜਲਈਪ੍ਰਸ਼ਾਸਨਵਿੱਚ ਕਿਸੇ ਮਾਹਿਰਦੀਵੀ ਕੋਈ ਲੋੜਨਹੀਂ ਹੈ। ਅਸਲਸਵਾਲਹੁਣ ਇਹ ਹੈ: “ਵਿਘਨਕਾਰੀਆਂ” ਤੋਂ ਸਿਵਾ ਕੀ ਕਿਸੇ ਸ਼ਖ਼ਸਦੀ ਇਸ ਜਾਂਚ ਵਿੱਚ ਕੋਈ ਦਿਲਚਸਪੀ ਹੈ?
ਜੇ ਨਸ਼ਿਆਂ ਦੇ 70 ਫ਼ੀਸਦ ਕੇਸਾਂ ਵਿੱਚਮੁਲਜ਼ਮਬਰੀ ਦੋ ਸਕਦੇ ਹਨ ਤੇ ਇਸ ਬਾਰੇ ਕੋਈ ਛਾਣ-ਬੀਣਵੀਨਹੀਂ ਹੁੰਦੀ; ਜੇ ਕਾਂਗਰਸੀਆਂ ਨੂੰ ਝੂਠੇ ਕੇਸਾਂ ਵਿੱਚਫਸਾਉਣਵਾਲਿਆਂ ਨੂੰ ਕੋਈ ਸਜ਼ਾ ਨਹੀਂ ਮਿਲਸਕਦੀ; ਜੇ ਨਸ਼ਿਆਂ ਬਾਰੇ ਸਪੈਸ਼ਲਟਾਸਕਫੋਰਸਦੀਰਿਪੋਰਟਅਣਪੜ੍ਹੀ ਹੀ ਰਹਿਸਕਦੀ ਹੈ ਅਤੇ ਜੇ ਗ਼ੈਰਕਾਨੂੰਨੀਖਣਨਨਿਰਵਿਘਨਜਾਰੀਰਹਿਸਕਦੀ ਹੈ ਤਾਂ ਇਹ ਫ਼ਿਕਰ ਕਿਸ ਨੂੰ ਹੋਵੇਗਾ ਕਿ ਸੂਬੇ ਸਿਰਅਣਚਾਹੇ ਕਰਜ਼ੇ ਦਾਬੇਅੰਤਬੋਝ ਕਿਉਂ ਲੱਦਦਿੱਤਾ ਗਿਆ ਹੈ?

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …