Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੀ ਸਰਕਾਰ ਵੱਲੋਂ ਸਿਸਟਮ ‘ਚ ਤਬਦੀਲੀ, ਲੋਕਾਂ ਦਾ ਜੀਵਨ-ਪੱਧਰ ਉੱਚਾ ਚੁੱਕਣ ਤੇ ਨਸਲ ਵਿਰੋਧੀ ਨੀਤੀ 2024-2028 ਦਾ ਐਲਾਨ : ਸੋਨੀਆ ਸਿੱਧੂ

ਕੈਨੇਡਾ ਦੀ ਸਰਕਾਰ ਵੱਲੋਂ ਸਿਸਟਮ ‘ਚ ਤਬਦੀਲੀ, ਲੋਕਾਂ ਦਾ ਜੀਵਨ-ਪੱਧਰ ਉੱਚਾ ਚੁੱਕਣ ਤੇ ਨਸਲ ਵਿਰੋਧੀ ਨੀਤੀ 2024-2028 ਦਾ ਐਲਾਨ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਨੂੰ ਵਿਸ਼ਵ ਪੱਧਰ ‘ਤੇ ਰਿਹਾਇਸ਼ ਲਈ ਸੱਭ ਤੋਂ ਵਧੀਆ ਮੁਲਕ ਬਨਾਉਣ ਲਈ 2015 ਤੋਂ ਕੈਨੇਡਾ ਸਰਕਾਰ ਅਨੇਕਤਾ ਵਿਚ ਏਕਤਾ ਅਤੇ ਇਕ ਦੂਸਰੇ ਨਾਲ ਮਿਲ ਕੇ ਚੱਲਣ ਲਈ ਵਚਨਬੱਧ ਹੈ ਅਤੇ ਲਗਾਤਾਰ ਇਸਦੇ ਲਈ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿਚ ਕਾਫੀ ਪ੍ਰਗਤੀ ਹੋਣ ਦੇ ਬਾਵਜੂਦ ਅਜੇ ਵੀ ਕੈਨੇਡਾ-ਵਾਸੀਆਂ ਵਿਚ ਨਸਲੀ ਵਿਤਕਰਾ ਵੇਖਣ ਵਿਚ ਆ ਰਿਹਾ ਹੈ। ਇਸ ਸਬੰਧ ਵਿਚ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਸਰਕਾਰ ਵੱਲੋਂ ਸਿਸਟਮ ਵਿਚ ਬਦਲਾਅ, ਕੈਨੇਡਾ-ਵਾਸੀਆਂ ਦੇ ਜੀਵਨ-ਪੱਧਰ ਨੂੰ ਉਚੇਰਾ ਕਰਨ ਅਤੇ 2024 ਤੋਂ 2028 ਤੱਕ ਅਪਨਾਈ ਜਾਣ ਵਾਲੀ ਨਸਲ ਵਿਰੋਧੀ ਨੀਤੀ ਦਾ ਸਵਾਗਤ ਕੀਤਾ ਹੈ। ਇਸ ਨੀਤੀ ਦਾ ਉਦੇਸ਼ ਫੈੱਡਰਲ ਸਰਕਾਰ ਦੀ ਲੀਡਰਸ਼ਿਪ ਨੂੰ ਨਸਲੀ ਵਿਤਕਰੇ ਸਬੰਧੀ ਹੋਣ ਵਾਲੀਆਂ ਦੁਰਭਾਗੀਆਂ ਘਟਨਾਵਾਂ ਦਾ ਸਖ਼ਤੀ ਨਾਲ ਵਿਰੋਧ ਕਰਨ ਲਈ ਮਜ਼ਬੂਤ ਕਰਨਾ ਹੈ।
ਇਹ ਨੀਤੀ ਇਸ ਦੇਸ਼ ਨੂੰ ਬਿਹਤਰ ਬਨਾਉਣ, ਹਰੇਕ ਵਿਅੱਕਤੀ ਦਾ ਜੀਵਨ-ਪੱਧਰ ਉੱਚਾ ਚੁੱਕਣ ਅਤੇ ਰਲ਼-ਮਿਲ਼ ਕੇ ਚੱਲਣ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਲਿਆ ਜਾ ਰਿਹਾ ਅਹਿਮ ਕਦਮ ਹੈ। ਕੈਨੇਡਾ ਸਰਕਾਰ ਇਹ ਸਮਝਦੀ ਹੈ ਕਿ ਹਰੇਕ ਵਿਅੱਕਤੀ ਕੋਲ ਜੀਵਨ ਵਿਚ ਅੱਗੇ ਵੱਧਣ ਦੀ ਕੁਦਰਤੀ ਸ਼ਕਤੀ ਹੈ ਅਤੇ ਉਹ ਇਸ ਦਾ ਪ੍ਰਯੋਗ ਆਪਣੇ ਪਸੰਦ ਦੇ ਖ਼ੇਤਰ ਵਿਚ ਕਰ ਸਕਦਾ ਹੈ। ਇਹ ਖ਼ੇਤਰ ਹੇਠ-ਲਿਖੇ ਹਨ :
1. ਅਰਥ ਵਿਵਸਥਾ, ਸਮਾਜਿਕ ਅਤੇ ਸੱਭਿਆਚਾਰਕ ਖ਼ੇਤਰ
2. ਇਮੀਗ੍ਰੇਸ਼ਨ, ਸਿਹਤ ਅਤੇ ਹਾਊਸਿੰਗ ਸਿਸਟਮ ਵਿਚ ਨਸਲੀ ਨਿਰਪੱਖਤਾ
3. ਨਿਆਂ, ਕਾਨੂੰਨ, ਇੰਟੈਲੀਜੈਂਸ ਅਤੇ ਪਬਲਿਕ ਸੇਫ਼ਟੀ ਸਿਸਟਮ ਵਿਚ ਸੁਧਾਰ
4. ਨਸਲੀ ਬਰਾਬਰੀ ਅਤੇ ਘਰੇਲੂ ਮਿਲਵਰਤਣ ਵਿਚ ਅੰਤਰਰਾਸ਼ਟਰੀ ਪੱਧਰ ਦੇ ਰੁਝੇਵੇਂ
5. ਪੁਰਾਣੇ ਕੈਨੇਡਾ ਵਾਸੀਆਂ ਅਤੇ ਧਾਰਮਿਕ ਘੱਟ-ਗਿਣਤੀ ਲੋਕਾਂ ਵਿਰੁੱਧ ਹੋ ਰਹੇ ਨਸਲੀ ਵਿਤਕਰੇ ਦੂਰ ਕਰਨ ਦੇ ਯਤਨ। ਕੈਨੇਡੀਅਨ ਸਮਾਜ ਅਤੇ ਦੇਸ਼ ਦੇ ਅਰਥਚਾਰੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਕਰਨ ਲਈ ਕੰਮ ਕਰਨਾ ਕੈਨੇਡਾ ਦੀ ਇਸ ਨਵੀਂ ਨਸਲ-ਵਿਰੋਧੀ ਨੀਤੀ ਲਈ 110.4 ਮਿਲੀਅਨ ਡਾਲਰ ਨਿਵੇਸ਼ ਕਰਨ ਦੀ ਯੋਜਨਾ ਹੈ ਅਤੇ ਇਸ ਦਾ ਉਦੇਸ਼ ਰੋਜ਼ਗਾਰ, ਨਿਆਂ, ਕਾਨੂੰਨੀ ਜ਼ਾਬਤਾ, ਘਰਾਂ ਦੀ ਉਸਾਰੀ, ਲੋਕਾਂ ਦੀ ਸਿਹਤ ਸੰਭਾਲ ਅਤੇ ਇਮੀਗ੍ਰੇਸ਼ਨ ਸਿਸਟਮ ਨੂੰ ਸਹੀ ਰੱਖਣਾ ਹੈ। ਇਸ ਵਿਚ ਫ਼ੈੱਡਰਲ ਸਰਕਾਰ ਦੇ 70 ਉਪਰਾਲੇ, ਪਾਲਸੀਆਂ ਤੇ ਪ੍ਰੋਗਰਾਮ ਅਤੇ ਕਮਿਊਨਿਟੀਆਂ ਦੇ ਨਾਲ ਮਿਲ ਕੇ ਕਰਨ ਵਾਲੇ ਕੰਮ ਸ਼ਾਮਲ ਹਨ ਜਿਨ੍ਹਾਂ ਨਾਲ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਹੋ ਸਕੇਗੀ। ਇਨ੍ਹਾਂ ਵਿਚੋਂ 70 ਮਿਲੀਅਨ ਡਾਲਰ ਸਥਾਨਕ ਕਮਿਊਨਿਟੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਉੱਪਰ ਖ਼ਰਚ ਕੀਤੇ ਜਾਣਗੇ।

 

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …