22.8 C
Toronto
Friday, September 4, 2026
spot_img
Homeਕੈਨੇਡਾਪੀ.ਐੱਸ.ਬੀ. ਸੀਨੀਅਰਜ਼ ਕਲੱਬ

ਪੀ.ਐੱਸ.ਬੀ. ਸੀਨੀਅਰਜ਼ ਕਲੱਬ

ਪੀ.ਐੱਸ.ਬੀ. ਸੀਨੀਅਰਜ਼ ਕਲੱਬਹਰਮਿੰਦਰ ਸਿੰਘ ‘ਅਲੱਗ’
ਪੰਜਾਬ ਸਿੰਧ ਬੈਂਕ ਦੇ ਮੁਲਾਜ਼ਮਾਂ ਨਵਾਂ ਇਤਿਹਾਸ ਰਚਾਇਆ ਏ,
ਵਿੱਛੜੇ ਸਾਥੀ ਇਕੱਠੇ ਕਰਕੇ ਸੀਨੀਅਰਜ਼ ਕਲੱਬ ਬਣਾਇਆ ਏ।

ਹਰ ਮਹੀਨੇ ਮਿਲ ਕੇ ਉਹ ਕੋਈ ਨਵਾਂ ਪ੍ਰੋਗਰਾਮ ਬਣਾਉਂਦੇ ਨੇ,
ਰਲ਼-ਮਿਲ਼ ਕੇ ਹੱਸਦੇ ਗਾਉਂਦੇ, ਖ਼ੁਸ਼ੀ ‘ਚ ਭੰਗੜਾ ਪਾਉਂਦੇ ਨੇ,
ਵਧੀਆ ਗੱਲ ਏ ਇਹ ਕਿ ਇੱਥੇ ਪਰਿਵਾਰਾਂ ਨਾਲ ਆਉਂਦੇ ਨੇ,
ਹੁੰਦਾ ਇਹਦੇ ਨਾਲ ਰੌਣਕ ‘ਚ ਵਾਧਾ ਫਿਰ ਦੂਣ-ਸਵਾਇਆ ਏ,
ਪੰਜਾਬ ਸਿੰਧ ਬੈਂਕ ਦੇ ਮੁਲਾਜ਼ਮਾਂ …. …. …. …. …. ।

ਕਈ ਵਾਰੀ ਇਕੱਠੇ ਹੋ ਕੇ ਉਹ ਬਾਹਰ ਟੂਰਾਂ ‘ਤੇ ਜਾਂਦੇ ਨੇ,
ਵੇਖਦੇ ਨਵੀਆਂ-ਨਵੀਆਂ ਥਾਵਾਂ, ਆਪਣਾ ਮਨ ਪ੍ਰਚਾਂਦੇ ਨੇ,
ਹੁੰਦਾ ਗਿਆਨ ਦੇ ਵਿੱਚ ਏ ਵਾਧਾ ਨਾਲੇ ਖ਼ੁਸ਼ੀਆਂ ਮਨਾਂਦੇ ਨੇ,
ਸੋਚ ਇਸ ਦਾ ਖ਼ਿਆਲ ਖਵਰੇ, ਕਿਵੇਂ ਮਨ ‘ਚ ਆਇਆ ਏ,
ਪੰਜਾਬ ਸਿੰਧ ਬੈਂਕ ਦੇ ਮੁਲਾਜ਼ਮਾਂ ….. …. …. ….. ।
ਦੀਵਾਲੀ, ਵਿਸਾਖੀ, ਕ੍ਰਿਸਮਸ, ਕਲੱਬ ਤਿਓਹਾਰ ਮਨਾਉਂਦਾ ਏ,
ਈਦ, ਬਕਰੀਦ ‘ਤੇ ਮੁਸਲਿਮ ਭਰਾਵਾਂ ਨਾਲ ਖ਼ੁਸ਼ੀ ਵੰਡਾਉਂਦਾ ਏ,
ਵੱਖ-ਵੱਖ ਰੰਗਾਂ ਦਾ ਗੁਲਦਸਤਾ, ਕਨੇਡਾ ਦੇਸ਼ ਅਖਵਾਉਂਦਾ ਏ,
ਪਹਿਲੀ ਜੁਲਾਈ ਨੂੰ ਕਲੱਬ ਨੇ ‘ਕਨੇਡਾ-ਦਿਵਸ’ ਮਨਾਇਆ ਏ,
ਪੰਜਾਬ ਸਿੰਧ ਬੈਂਕ ਦੇ ਮੁਲਾਜ਼ਮਾਂ ….. ….. …. ….. …. ।

ਕਲੱਬ ਦੀ ਕਾਰਜਕਾਰਨੀ ਕਮੇਟੀ ਵਧੀਆ ਪ੍ਰਬੰਧ ਚਲਾਉਂਦੀ ਏ,
ਹਰ ਮੈਂਬਰ ਦਾ ਰੱਖ ਕੇ ਧਿਆਨ, ਸਾਰੇ ਪ੍ਰੋਗਰਾਮ ਬਣਾਉਂਦੀ ਏ,
ਤਾਂ ਹੀ ਉਹ ਕਲੱਬ ਦੇ ਹਰ ਇੱਕ ਮੈਂਬਰ ਦੇ ਮਨ ਨੂੰ ਭਾਉਂਦੀ ਏ,
ਹੈ ‘ਅਲੱਗ’ ਦਾ ਨਿੱਜੀ ਖ਼ਿਆਲ ਤੇ ਇਹ ਹੈ ਨਹੀਂ ਪਰਾਇਆ ਏ,
ਪੰਜਾਬ ਸਿੰਧ ਬੈਂਕ ਦੇ ਮੁਲਾਜ਼ਮਾਂ ….. ….. ….. ….. …. ।

ਪੰਜਾਬ ਸਿੰਧ ਬੈਂਕ ਦੇ ਮੁਲਾਜ਼ਮਾਂ ਨਵਾਂ ਇਤਿਹਾਸ ਰਚਾਇਆ ਏ,
ਵਿੱਛੜੇ ਸਾਥੀ ਇਕੱਠੇ ਕਰਕੇ ਸੀਨੀਅਰਜ਼ ਕਲੱਬ ਬਣਾਇਆ ਏ।

RELATED ARTICLES
POPULAR POSTS