19.2 C
Toronto
Friday, September 11, 2026
spot_img
HomeਕੈਨੇਡਾFrontਰਾਘਵ ਚੱਢਾ ਦੀ ਦਿੱਲੀ ’ਚ ਬਣੀ ਵੋਟ ’ਤੇ ਸਿਆਸਤ ਗਰਮਾਈ

ਰਾਘਵ ਚੱਢਾ ਦੀ ਦਿੱਲੀ ’ਚ ਬਣੀ ਵੋਟ ’ਤੇ ਸਿਆਸਤ ਗਰਮਾਈ

ਰਾਘਵ ਚੱਢਾ ਦੀ ਦਿੱਲੀ ’ਚ ਬਣੀ ਵੋਟ ’ਤੇ ਸਿਆਸਤ ਗਰਮਾਈ
‘ਆਪ’ ਆਗੂ ਢਾਂਡਾ ਨੇ ਕਿਹਾ : ਜਿੰਨੀ ਤੇਜ਼ੀ ਨਾਲ ਵੋਟ ਬਣੀ, ਓਨੀ ਤੇਜ਼ ਤਾਂ ਬੁਲੇਟ ਟਰੇਨ ਵੀ ਨਹੀਂ ਚੱਲਦੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਵੋਟ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸਦੇ ਚੱਲਦਿਆਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਨੁਰਾਗ ਢਾਂਡਾ ਨੇ ਕਿਹਾ ਹੈ ਕਿ ਰਾਘਵ ਚੱਢਾ ਨੇ 26 ਅਗਸਤ ਨੂੰ ਵੋਟ ਦੇ ਲਈ ਅਪਲਾਈ ਕੀਤਾ ਸੀ ਅਤੇ 2 ਸਤੰਬਰ ਨੂੰ ਦਿੱਲੀ ਦੇ ਰਾਜਿੰਦਰ ਨਗਰ ’ਚ ਉਨ੍ਹਾਂ ਦੀ ਵੋਟ ਬਣ ਗਈ ਸੀ। ਅਨੁਰਾਗ ਢਾਂਡਾ ਨੇ ਕਿਹਾ ਕਿ ਜਿਸ ਗਤੀ ਨਾਲ ਰਾਘਵ ਚੱਢਾ ਦੀ ਵੋਟ ਬਣੀ ਹੈ, ਉਸ ਗਤੀ ਨਾਲ ਤਾਂ ਪੀਐਮ ਮੋਦੀ ਜੋ ਬੁਲੇਟ ਟਰੇਨ ਭਾਰਤ ਲਿਆਉਣ ਵਾਲੇ ਸਨ, ਉਹ ਵੀ ਨਹੀਂ ਚੱਲਦੀ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਕੋਟੇ ’ਚੋਂ ਰਾਜ ਸਭਾ ਮੈਂਬਰ ਬਣਾਇਆ ਸੀ। ਇਸ ਤੋਂ ਬਾਅਦ ਚੱਢਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਰਾਘਵ ਚੱਢਾ ਦੀ ਵੋਟ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਵਿਚ ਸੀ ਅਤੇ ਹੁਣ ਉਨ੍ਹਾਂ ਦੀ ਵੋਟ ਦਿੱਲੀ ’ਚ ਬਣ ਗਈ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ।

RELATED ARTICLES
POPULAR POSTS