28.1 C
Toronto
Sunday, October 5, 2025
spot_img
Homeਪੰਜਾਬਪੇਸ਼ਾਵਰ ਦੇ ਸਿੱਖ ਪਰਿਵਾਰ ਨੇ ਸਦਾ ਲਈ ਛੱਡਿਆ ਪਾਕਿਸਤਾਨ

ਪੇਸ਼ਾਵਰ ਦੇ ਸਿੱਖ ਪਰਿਵਾਰ ਨੇ ਸਦਾ ਲਈ ਛੱਡਿਆ ਪਾਕਿਸਤਾਨ

ਪੱਕੇ ਤੌਰ ’ਤੇ ਰਹਿਣ ਲਈ ਅਟਾਰੀ-ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜਿਆ ਪਰਿਵਾਰ
ਅੰਮਿ੍ਰਤਸਰ/ਬਿਊਰੋ ਨਿਊਜ਼ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ’ਚ ਲਗਾਤਾਰ ਵਿਗੜਦੀ ਹੋਈ ਸਥਿਤੀ ਦੇ ਮੱਦੇਨਜ਼ਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਾ ਕਰਦੇ ਹੋਏ ਪੇਸ਼ਾਵਰ ਦੇ ਇਕ ਸਿੱਖ ਪਰਿਵਾਰ ਨੇ ਪਾਕਿਸਤਾਨ ਨੂੰ ਸਦਾ ਲਈ ਛੱਡਾ ਦਿੱਤਾ। ਇਹ ਪਰਿਵਾਰ ਪੱਕੇ ਤੌਰ ’ਤੇ ਰਹਿਣ ਲਈ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜ ਗਿਆ ਹੈ। ਪੇਸ਼ਾਵਰ ਤੋਂ ਭਾਰਤ ਪੁੱਜੇ ਰਘਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਭਾਰਤ ਪੁੱਜਣ ’ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ’ਚ ਘੱਟ ਗਿਣਤੀਆਂ ਦਾ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਘਬੀਰ ਸਿੰਘ ਦੇ ਪਰਿਵਾਰ ਨੂੰ ਪਾਕਿਸਤਾਨ ਸਥਿਤ ਭਾਰਤੀ ਦੂਤਘਰ ਵੱਲੋਂ ਫਿਲਹਾਲ 45 ਦਿਨਾਂ ਦਾ ਇੰਦੌਰ ਅਤੇ ਦਿੱਲੀ ਦਾ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ। ਇਹ ਪਰਿਵਾਰ ਵੀਜ਼ੇ ਅਨੁਸਾਰ ਭਾਰਤ ਦੇ ਇਕ ਸ਼ਹਿਰ ’ਚ ਰੁਕ ਕੇ ਭਾਰਤੀ ਨਾਗਰਿਕਤਾ ਲੈਣ ਲਈ ਦਸਤਾਵੇਜ਼ ਪੂਰੇ ਕਰਕੇ ਪਾਕਿਸਤਾਨੀ ਪਾਸਪੋਰਟ ਭਾਰਤ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਦਿੱਲੀ ਵਿਖੇ ਜਮ੍ਹਾਂ ਕਰਵਾ ਕੇ ਭਾਰਤੀ ਨਾਗਰਿਕਤਾ ਹਾਸਲ ਕਰੇਗਾ। ਜਿਸ ਲਈ ਉਨ੍ਹਾਂ ਨੂੰ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗੇਗਾ ਅਤੇ ਇਸ ਦੌਰਾਨ ਉਹ ਭਾਰਤ ਸਰਕਾਰ ਨੂੰ ਬੇਨਤੀ ਕਰਕੇ ਆਪਣਾ ਸਮੇਂ-ਸਮੇਂ ’ਤੇ ਭਾਰਤ ਵਿਚ ਰੁਕਣ ਦਾ ਵੀਜ਼ਾ ਵਧਾਉਂਦੇ ਰਹਿਣਗੇ।

 

RELATED ARTICLES
POPULAR POSTS