25.3 C
Toronto
Thursday, September 10, 2026
spot_img
HomeਕੈਨੇਡਾFrontਚੋਣਾਂ ਜਿੱਤੇ ਤਾਂ ਹਰ ਵੋਟਰ ਨੂੰ ਦਿਆਂਗੇ 5 ਹਜ਼ਾਰ ਡਾਲਰ - ਡੋਨਾਲਡ...

ਚੋਣਾਂ ਜਿੱਤੇ ਤਾਂ ਹਰ ਵੋਟਰ ਨੂੰ ਦਿਆਂਗੇ 5 ਹਜ਼ਾਰ ਡਾਲਰ – ਡੋਨਾਲਡ ਟਰੰਪ ਦਾ ਵਾਅਦਾ

ਚੋਣਾਂ ਜਿੱਤੇ ਤਾਂ ਹਰ ਵੋਟਰ ਨੂੰ ਦਿਆਂਗੇ 5 ਹਜ਼ਾਰ ਡਾਲਰ – ਡੋਨਾਲਡ ਟਰੰਪ ਦਾ ਵਾਅਦਾ
ਅਮਰੀਕਾ ’ਚ ਨਵੰਬਰ ਮਹੀਨੇ ਹੋਣੀਆਂ ਹਨ ਮੱਧਕਾਲੀ ਚੋਣਾਂ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਲਾਸ ’ਚ ਕਿਹਾ ਹੈ ਕਿ ਜੇਕਰ ਅਗਾਮੀ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ‘ਹਾਊਸ ਆਫ ਰਿਪ੍ਰਜ਼ੈਂਟਿਵਜ਼’ ਅਤੇ ‘ਸੈਨੇਟ’ ਦੋਵਾਂ ਵਿਚ ਬਹੁਮਤ ਹਾਸਲ ਕਰਦੀ ਹੈ ਤਾਂ ਹਰ ਅਮਰੀਕੀ ਵੋਟਰ ਨੂੰ 5 ਹਜ਼ਾਰ ਡਾਲਰ ਦਿੱਤੇ ਜਾਣਗੇ। ਡੋਨਾਲਡ ਟਰੰਪ ਨੇ ਇਸ ਨੂੰ ‘ਟਰੰਪ ਡਿਵੀਡੈਂਡ’ ਨਾਮ ਦਿੱਤਾ ਅਤੇ ਕਿਹਾ ਕਿ ਇਹ ਨਾਮ ਅਮਰੀਕਾ ਦੀ ‘ਆਰਥਿਕ ਤਾਕਤ ਅਤੇ ਸਫਲਤਾ’ ਕਰਕੇ ਦਿੱਤਾ ਜਾਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਡਿਵੀਡੈਂਡ ਦੀ ਰਕਮ ਅਮਰੀਕਾ ਵਿਚ ਹੀ ਖਰਚ ਕਰਨੀ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸਦੇ ਲਈ ਪੈਸਾ ਕਿਥੋਂ ਆਏਗਾ, ਭੁਗਤਾਨ ਦਾ ਦਾਇਰਾ ਕੀ ਹੋਵੇਗਾ ਅਤੇ ਰਕਮ ਕਿਸ ਤਰ੍ਹਾਂ ਵੰਡੀ ਜਾਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕਰੀਬ 26 ਕਰੋੜ, 98 ਲੱਖ ਵਿਅਕਤੀ ਬਾਲਗ ਹਨ। ਜੇਕਰ ਇਨ੍ਹਾਂ ਸਾਰਿਆਂ ਨੂੰ 5 ਹਜ਼ਾਰ ਡਾਲਰ ਦਿੱਤੇ ਜਾਣਗੇ ਤਾਂ ਕੁੱਲ ਖਰਚ ਕਰੀਬ 1.35 ਟਿ੍ਰਲੀਅਨ ਡਾਲਰ, ਯਾਨੀ 128.25 ਲੱਖ ਕਰੋੜ ਰੁਪਏ ਹੋਵੇਗਾ। ਇਹ ਰਕਮ ਦੁਨੀਆ ਦੇ ਕਰੀਬ 162 ਦੇਸ਼ਾਂ ਦੀ ਇਕੌਨਮੀ ਤੋਂ ਵੀ ਜ਼ਿਆਦਾ ਹੈ। ਧਿਆਨ ਰਹੇ ਕਿ ਆਉਣ ਵਾਲੇ ਨਵੰਬਰ ਮਹੀਨੇ ਵਿਚ ਅਮਰੀਕਾ ਵਿਚ ਮੱਧਕਾਲੀ ਚੋਣਾਂ ਹੋਣੀਆਂ ਹਨ।

RELATED ARTICLES
POPULAR POSTS