ਬਰੈਂਪਟਨ : ਲੇਕਵੁੱਡ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ઠਇਸ ਸਬੰਧੀ ਜਾਣਕਾਰੀ ਦਿੰਦਿਆਂ ઠਮੀਤ ਪ੍ਰਧਾਨ ਜਸਵੰਤ ਸਿੰਘ ਗਰੇਵਾਲ ઠਖਜਾਨਚੀ ਅਤੇ ਸਟੇਜ ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ ઠਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਵੱਡ ਸੀਨੀਅਰਜ਼ ਕਲੱਬ ਵੱਲੋ 150ਵਾ ਕੈਨੇਡਾ ਡੇ ਅਤੇ ਭਾਰਤ ਦਾ ਆਜ਼ਾਦੀ ਦਿਵਸ ਲੋਇਡ ਪਾਰਕ ਬਰੈਂਪਟਨ ਇੰਟਰਸੈਕਸਨ ਚਿੰਗੂਜ਼ੀ ਅਤੇ ਸਟੈਰਿਟ ਡਰਾਈਵ ઠਤੇ ઠਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ઠਮਨਾਇਆ ਗਿਆઠ।ઠਕੈਨੇਡਾ ਅਤੇ ਭਾਰਤ ਦੇ ਕੌਮੀ ਝੰਡੇ ਲਹਿਰਾਏ ਗਏ ઠ ਅਤੇ ਦੋਨਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਓ ਕੈਨੇਡਾ ਅਤੇ ਭਾਰਤ ਦੇ ਜਨ ਗਣ ਮਨ ਗਾਉਣ ਨਾਲ ઠਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿੰਨ੍ਹਾਂ ਵਿੱਚ ਐਮ ਪੀ ઠਸੋਨੀਆ ਸਿੱਧੂ ਐਮ ਪੀ ઠਪੀ, ਵਿਕ ਢਿੱਲੋ, ਬਰੈਂਪਟਨ ਦੀ ਮੇਅਰ ਲਿੰਡਾ ਜੈਫ਼ਰੀ ઠਸਿਟੀ ઠਕੌਂਸਲਰ ਮਾਲਟਨ ਮੇਡਰੀਇਓ, ਪਰਮਿੰਦਰ ਸਿੰਘ ਗਰੇਵਾਲ, ਸੀਨੀਅਰ ਕਲੱਬਾਂ ਦੇ ਪ੍ਰਧਾਨ ਮਾਉਂਟੇਨਐਸ, ਪ੍ਰਭਮੀਤ ਸਿੰਘ ਸਰਕਾਰੀਆ, ਸੀਨੀਅਰ ਕਲੱਬ ਦੇ ਪ੍ਰਧਾਨ ਬਖਸ਼ੀਸ ਸਿੰਘ ਗਿੱਲ, ਇੰਡੀਅਨ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ ਮੱਘਰ ਸਿੰਘ ਹੰਸਰਾ ਅਪਣੇ ਸਾਥੀਆਂ ਸਮੇਤ ਹਾਜ਼ਰ ઠਹੋਏ। ਇਸ ਮੌਕੇ ਮਹਾਨ ਸਖਸੀਅਤਾਂ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਸੋਨੀਆ ਸਿੱਧੂ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਦੀਆ ઠਵਧਾਈਆ ਦਿੱਤੀਆਂ ਅਤੇ ਸੀਨੀਅਰ ਨੂੰ ਆਖਿਆ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪੜ੍ਹਾ ਲਿਖਾ ਕੇ ਕੈਨੇਡਾ ਦੀ ਰਾਜਨੀਤੀ ‘ਚ ਭਾਗ ਲੈਣ ਲਈ ਉਤਸ਼ਾਹਿਤ ਕਰਨ ઠਅਤੇ ਦੇਸ਼ ਦੇ ਚੰਗੇ ਕੰਮਾਂ ਲਈ ਅੱਗੇ ਆਉਣ ਉਨ੍ਹਾਂ ਕਿਹਾ ਕੀ ਮੈ ਹਲਕੇ ઠਦੇ ਲੋਕਾਂ ઠਲਈ ઠਹਰ ਸਮੇ ਹਾਜ਼ਰ ਹਾਂ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।ઠ
ਇਸ ਮੌਕੇ ਬਰੈਂਪਟਨ ਦੀ ਮੇਅਰ ਲਿੰਡਾ ਜੇਫ਼ਰੀ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਦੀਆਂ ઠਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ઠਬਰੈਂਪਟਨ ਵਿਚ ਜਲਦੀ ਹੀ ਯੂਨੀਵਰਸਟੀ ਖੋਲ੍ਹਣ ઠਸਰਕਾਰ ઠਵੱਲੋ ਉਪਰਾਲਾ ਕੀਤਾ ਜਾ ਰਿਹਾ ਜਿਸ ਵਿਚ ਹਰ ਤਰ੍ਹਾਂ ਦੇ ਕੋਰਸ ਹੋਣਗੇ। ਉਨ੍ਹਾਂ ਲੋਕਾਂ ਦੀਆਂ ਕੁਝ ਸਮੱਸਿਆਵਾਂ ਪਾਰਕ ਵਿਚ ਲਾਈਟਾਂ ਲਗਾਉਣ, ਹੋਰ ਟੇਬਲ ਰੱਖਣ ਅਤੇ ਪਾਰਕ ਵਿਚ ਬਾਥਰੂਮ ਬਣਾਉਣ ਦੀ ਮੰਗ ਕੀਤੀ ਉਨ੍ਹਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।ઠ
ਸੀਨੀਅਰਜ਼ ਦੇ ਤਾਸ ਸਵੀਪ ਦੇ ਮੁਕਾਬਲੇ ਵੀ ਕਰਵਾਏ ਗਏઠ। ਜਿਸ ઠਵਿਚ 18 ਵੱਖ ਵੱਖ ઠਟੀਮਾਂ ਦੀਆਂ ઠਟਾਈਆਂ ਸਵੇਰੇ 11 ਵਜੇ ਪਾਈਆਂ ਗਈਆਂઠ। ਜਿਨ੍ਹਾਂ ਵਿੱਚੋ ਬਲਵੰਤ ਸਿੰਘ ਸੇਰਗਿੱਲ ਅਤੇ ਜੋਗਿੰਦਰ ਸਿੰਘ ਸਰਾਓ ਨੇ ਪਹਿਲਾਂ ਸਥਾਨ ਹਾਸਲ ਕੀਤਾ। ਭਾਗ ਸਿੰਘ ਬਰਾੜ ਅਤੇ ਗੁਰਚਰਨ ਸਿੰਘ ਗਰੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਐਮ ਪੀ ઠਸੋਨੀਆ ਸਿੱਧੂ ਐਮ ਪੀ ઠਪੀ, ਵਿੱਕ ਢਿੱਲੋ ਅਤੇ ਕਲੱਬ ਮੈਂਬਰਾਂ ਨੇ ਸਨਮਾਨਿਤ ਕੀਤਾ।ઠ ਇਸ ਮੌਕੇ ਦਵਿੰਦਰ ਕੌਰ, ਪਰਮਜੀਤ ਕੌਰ ਨੇ ਆਪਣੀਆਂ ਸਾਥਣਾਂ ਨਾਲ ਮਿਲ ਕੇ ઠਪੰਜਾਬੀ ਗੀਤ, ਕਵਿਤਾਵਾਂ, ਗਿੱਧਾ ਆਦਿ ਵੀ ਪੇਸ਼ ਕੀਤਾ। ਸਕੱਤਰ ਮੁਖਤਿਆਰ ਸਿੰਘ ਨਾਹਲ ਅਤੇ ਕੁਲਵਿਦਰ ਸਿੰਘ ਨਾਹਲ ਵੱਲੋ ઠਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜਿਸ ਵਿਚઠ10-12 ਸਾਲ ਅਮਨਦੀਪ ਸਿੰਘ ਕੰਗ ਨੇ ਪਹਿਲਾ ਸਥਾਨ, ਗੁਰਕੀਰਤ ਸਿੰਘ ਬਰਾੜ ਦੂਜਾ ਸਥਾਨ, ਗੁਰਸ਼ਾਨ ਸਿੰਘ ਨਾਹਲ ਨੇ ਤੀਜਾ ਸਥਾਨ ਹਾਸਲ ਕੀਤਾ। ઠ8-10 ਸਾਲ ઠਸਿਮਰਨ ਕੌਰ ઠਨੇ ਪਹਿਲਾ ਸਥਾਨ, ਇਸ਼ਮੀਤ ਕੌਰ ਦੂਜਾ ਸਥਾਨ, ਭਵਨ ਕੌਰ ਸਿੱਧੂ ਨੇ ਤੀਜਾ ਸਥਾਨ ਹਾਸਲ ਕੀਤਾ। 10-12 ਲੜਕੀਆਂ ਖੁਸਮੀਤ ਕੌਰ ਨਾਹਲ ਨੇ ਪਹਿਲਾ ਸਥਾਨ, ਪਰਨੀਤ ਕੌਰ ઠਨੇ ਦੂਜਾ ਸਥਾਨ,ਅੰਮਿਰਤਾ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 4-6 ਸਾਲ ਜੂਝਾਰ ਸਿੰਘ ਗਰੇਵਾਲ, ਰਣਜੀਤ ਸਿੰਘ ਕੰਗ ઠਨੇ ਦੂਜਾ ਸਥਾਨ, ਮੈਕਨੇਟ ਭੱਟੀ ઠਨੇ ਤੀਜਾ ਸਥਾਨ ਹਾਸਲ ਕੀਤਾ। 2-4 ਸਾਲ ਵਿਚ ਸੰਦੀਪ ਸਿੰਘ ਨੇ ਪਹਿਲਾ ਸਥਾਨ, ਅਰਜਨ ਸਿੰਘ ਨਾਹਲ ਨੇ ਦੂਜਾ ਸਥਾਨ, ਤੇਜਸ ਸਿੰਘ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ઠਖਾਣ ਪੀਣ ਦੇ ਖੁੱਲ੍ਹੇ ઠਲੰਗਰ ਦੀ ਦੀ ਸੇਵਾ ਮੁਖਤਿਆਰ ਸਿੰਘ ਧਾਲੀਵਾਲ, ਰਣਜੀਤ ਸਿੰਘ ਗਰੇਵਾਲ ઠਦੇ ਸਾਥੀਆਂ ਨੇ ਨਿਭਾਈ ઠਗਾਰਬੇਜ ਦੀ ਸੇਵਾ ਅਮਰਜੀਤ ਸਿੰਘ ਸੇਖੋਂ ਦੇ ઠਸਾਥੀਆਂ ਨੇ ઠਨਿਭਾਈ।
Check Also
ਜ਼ਿੰਦਗੀ ਦੀ ਖੂਬਸੂਰਤੀ ਨੂੰ ਸਾਂਭਣ ਵਾਲੀ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ
‘ਮੀਡੀਆ ਆਲੋਚਕ ਦੀ ਆਤਮਕਥਾ’ ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ …