-11 C
Toronto
Wednesday, January 21, 2026
spot_img
Homeਭਾਰਤਰਾਜ ਸਭਾ ਦੇ 72 ਮੈਂਬਰਾਂ ਨੂੰ ਵਿਦਾਇਗੀ

ਰਾਜ ਸਭਾ ਦੇ 72 ਮੈਂਬਰਾਂ ਨੂੰ ਵਿਦਾਇਗੀ

ਪੰਜਾਬ ਦੀਆਂ ਸਾਰੀਆਂ 7 ਰਾਜ ਸਭਾ ਸੀਟਾਂ ਜਾਣਗੀਆਂ ਆਮ ਆਦਮੀ ਪਾਰਟੀ ਕੋਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਵੀਰਵਾਰ 31 ਮਾਰਚ ਨੂੰ ਰਾਜ ਸਭਾ ‘ਚ 72 ਮੈਂਬਰਾਂ ਨੂੰ ਵਿਦਾਇਗੀ ਦਿੱਤੀ ਗਈ। ਉਪਰਲੇ ਸਦਨ ਵਿੱਚ 19 ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਇਨ੍ਹਾਂ ਮੈਂਬਰਾਂ ਦਾ ਕਾਰਜਕਾਲ ਮਾਰਚ ਤੋਂ ਜੁਲਾਈ ਦਰਮਿਆਨ ਪੂਰਾ ਹੋ ਰਿਹਾ ਹੈ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਕਾਂਗਰਸ ਦੇ ਏਕੇ ਐਂਟਨੀ, ਆਨੰਦ ਸ਼ਰਮਾ, ਅੰਬਿਕਾ ਸੋਨੀ, ਕਪਿਲ ਸਿੱਬਲ, ਭਾਰਤੀ ਜਨਤਾ ਪਾਰਟੀ ਦੇ ਸੁਰੇਸ਼ ਪ੍ਰਭੂ, ਸੁਬਰਾਮਣੀਅਨ ਸਵਾਮੀ, ਬਹੁਜਨ ਸਮਾਜ ਪਾਰਟੀ ਦੇ ਸਤੀਸ਼ ਚੰਦਰ ਮਿਸ਼ਰਾ, ਸ਼ਿਵ ਸੈਨਾ ਦੇ ਸੰਜੇ ਰਾਉਤ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ ਸ਼ਾਮਲ ਹਨ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਨਿਰਮਲਾ ਸੀਤਾਰਾਮਨ, ਪੀਯੂਸ਼ ਗੋਇਲ, ਮੁਖਤਾਰ ਅੱਬਾਸ ਨਕਵੀ ਅਤੇ ਆਰਸੀਪੀ ਸਿੰਘ ਵਰਗੇ ਮੰਤਰੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ‘ਚੋਂ ਸੇਵਾਮੁਕਤ ਹੋ ਰਹੇ ਮੈਂਬਰਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਧਿਆਨ ਰਹੇ ਕਿ ਪੰਜਾਬ ਵਿਚੋਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸੁਖਦੇਵ ਸਿੰਘ ਢੀਂਡਸਾ, ਸ਼ਵੇਤ ਮਲਿਕ ਅਤੇ ਨਰੇਸ਼ ਗੁਜਰਾਲ ਦਾ ਰਾਜ ਸਭਾ ਵਿਚ ਕਾਰਜਕਾਲ ਸਮਾਪਤ ਹੋ ਚੁੱਕਾ ਹੈ ਅਤੇ ਇਨ੍ਹਾਂ ਦੀ ਥਾਂ ਆਮ ਆਦਮੀ ਪਾਰਟੀ ਦੇ ਪੰਜ ਰਾਜ ਸਭਾ ਮੈਂਬਰ ਚੁਣੇ ਜਾ ਚੁੱਕੇ ਹਨ। ਬਲਵਿੰਦਰ ਸਿੰਘ ਭੂੰਦੜ ਅਤੇ ਅਬਿੰਕਾ ਸੋਨੀ ਦਾ ਰਾਜ ਸਭਾ ਵਿਚ ਕਾਰਜਕਾਲ ਜੁਲਾਈ ਮਹੀਨੇ ਸਮਾਪਤ ਹੋ ਜਾਵੇਗਾ ਅਤੇ ਇਨ੍ਹਾਂ ਦੀ ਥਾਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਰਾਜ ਸਭਾ ਵਿਚ ਜਾਣਾ ਲਗਭਗ ਤੈਅ ਹੀ ਹੈ।

RELATED ARTICLES
POPULAR POSTS