ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਸੀ.ਪੀ.ਆਈ. (ਐਮ) ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਕਾਮਰੇਡ ਬਲਵੰਤ ਸਿੰਘ ਦਾ ਅੱਜ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਕਰੀਬ 82 ਸਾਲ ਸੀ। ਕਾਮਰੇਡ ਬਲਵੰਤ ਪੰਜਾਬ ਦੇ ਪ੍ਰਮੁੱਖ ਕਮਿਊਨਿਸਟ ਆਗੂਆਂ ਵਿਚੋਂ ਇਕ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 24 ਮਾਰਚ ਨੂੰ ਬਾਅਦ ਦੁਪਹਿਰ ਕੀਤਾ ਜਾਵੇਗਾ। ਕਾਮਰੇਡ ਬਲਵੰਤ ਦੇ ਦੋ ਬੇਟੇ ਅਮਰੀਕਾ ਵਿਚ ਰਹਿੰਦੇ ਹਨ। ਧਿਆਨ ਰਹੇ ਕਿ ਬਲਵੰਤ ਸਿੰਘ ਕੋਲੋਂ ਜਦੋਂ ਸੂਬਾ ਜਨਰਲ ਸਕੱਤਰ ਦਾ ਅਹੁਦਾ ਵਾਪਸ ਲੈ ਲਿਆ ਗਿਆ ਸੀ ਤਾਂ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਪਰ ਉਨ੍ਹਾਂ ਕਾਂਗਰਸ ਵਿਚ ਕੋਈ ਜ਼ਿਆਦਾ ਸਰਗਰਮੀ ਨਹੀਂ ਦਿਖਾਈ। ਕਾਮਰੇਡ ਬਲਵੰਤ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ, ਪ੍ਰਕਾਸ਼ ਸਿੰਘ ਬਾਦਲ, ਚਰਨ ਸਿੰਘ ਵਿਰਦੀ ਅਤੇ ਸ਼ਵੇਤ ਮਲਿਕ ਸਮੇਤ ਹੋਰ ਬਹੁਤ ਸਾਰੇ ਸਿਆਸੀ ਆਗੂਆਂ ਨੇ ਸ਼ੋਕ ਪ੍ਰਗਟ ਕੀਤਾ ਹੈ।
ਰਾਹਗੀਰ ਨੂੰ ਟੱਕਰ ਮਾਰਨ ਵਾਲੇ ਦੀ ਪੁਲਿਸ ਨੂੰ ਭਾਲ
ਪੀਲ ਰੀਜ਼ਨ : ਮੇਜਰ ਕੋਲਿਜ਼ਨ ਬਿਊਰੋ ਲੰਘੀ 18 ਮਾਰਚ ਨੂੰ ਇਕ ਪੈਦਲ ਰਾਹਗੀਰ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਤਲਾਸ਼ ਵਿਚ ਹੈ ਅਤੇ ਬਿਊਰੋ ਨੇ ਇਸ ਸਬੰਧ ਵਿਚ ਆਮ ਲੋਕਾਂ ਦੀ ਮੱਦਦ ਮੰਗੀ ਹੈ। ਲੰਘੀ 18 ਮਾਰਚ ਦੀ ਸਵੇਰ ਨੂੰ 21 ਸਾਲਾ ਨਵਿੰਦਰ ਸੁਕਮ ਸਿੰਘ ਵੈਸਟ ਡਰਾਈਵ ‘ਤੇ ਜਾ ਰਹੇ ਸਨ। ਕਲਾਰਕ ਡਰਾਈਵ ਅਤੇ ਓਰੇਂਡਾ ਬੁਲੇਵਰਡ, ਬਰੈਂਪਟਨ ਦੀ ਇੰਟਰ ਸੈਕਸ਼ਨ ‘ਤੇ ਉਸ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ। ਸੁਕਮ ਸਿੰਘ ਟਰੋਮਾ ਸੈਂਟਰ ਵਿਚ ਹੈ ਅਤੇ ਉਸਦੀ ਹਾਲਤ ਗੰਭੀਰ ਹੈ। ਬਿਊਰੋ ਦੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਡਰਾਈਵਰ ਅਤੇ ਵਾਹਨ ਦੀ ਪਹਿਚਾਣ ਲਈ ਆਮ ਲੋਕਾਂ ਤੋਂ ਮੰਗ ਰਹੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …